ਹਰ ਮੁਖੀ ਨਾਲ ਉਸ ਦਾ ਇੱਕ ਡਿਪਟੀ, ਵਾਈਸ, ਉੱਪ, ਐਡੀਸ਼ਨਲ ਵੀ ਹੁੰਦਾ ਹੈ। ਕਈ ਵਾਰੀ ਇਹ ਪਦ ਸੰਵੈਧਾਨਿਕ ਹੁੰਦਾ ਹੈ ਜਿਵੇ ਉੱਪ ਰਾਸ਼ਟਰਪਤੀ, ਐਡੀਸ਼ਨਲ ਡਿਪਟੀ ਕਮਿਸ਼ਨਰ ਨਾਇਬ ਤਹਿਸੀਲਦਾਰ ਵਗੈਰਾ ਵਗੈਰਾ। ਪਰ ਡਿਪਟੀ ਪ੍ਰਾਈਮ ਮਿਨਿਸਟਰ, ਡਿਪਟੀ ਮੁੱਖ ਮੰਤਰੀ ਤੇ ਸੈਕੰਡ ਹੈਡਮਾਸਟਰ ਵਗੈਰਾ ਦੀ ਨਿਯੁਕਤੀ ਮੁਖੀ ਤੇ ਨਿਰਭਰ ਕਰਦੀ ਹੈ। ਮੁਰਾਰਜੀ ਡਿਸਾਈ ਨੂੰ ਦੋ ਡਿਪਟੀ ਪ੍ਰਾਈਮ ਮਿਨਿਸਟਰ ਮਜਬੂਰੀ ਵਿੱਚ ਲਾਉਣੇ ਪਏ ਸਨ। ਤੇ ਕੁਰਸੀ ਬਚਾਉਣ ਲਈ ਖੱਟਰ ਦੀ ਵੀ ਇਹ ਅੱਕ ਸਰਕਾਰ ਬਣਾਉਣ ਲਈ ਚੱਬਣਾ ਪਿਆ ਹੈ ਸੀ। ਪਰ ਵੱਡੇ ਬਾਦਲ ਨੇ ਘਰ ਵਿੱਚ ਹੀ ਇਹ ਕੁਰਸੀ ਦਿੱਤੀ ਇਹ ਮਜਬੂਰੀ ਨਹੀਂ ਸੀ ਸਗੋਂ ਆਪਣਾ ਜਾਨਸ਼ੀਨ ਤਿਆਰ ਕਰਨ ਲਈ ਜਰੂਰੀ ਸੀ। ਮਜਬੂਰੀ ਤਾਂ ਚੰਨੀ ਦੀ ਵੀ ਹੈ। ਦੋ ਦੋ ਬਣਾਉਣੇ ਪਏ। ਅਖੇ ਫਿਰ ਮਰਦੀ, ਕੀ ਨਾ ਕਰਦੀ। ਪਹਿਲਾਂ ਸਕੂਲਾਂ ਵਿੱਚ ਕਈ ਧੱਕੇ ਨਾਲ ਆਪਣੇ ਆਪ ਨੂੰ ਸੈਕੰਡ ਹੈਡਮਾਸਟਰ ਲਿਖ ਲੈਂਦੇ ਸਨ। ਕਈ ਸੰਸਥਾਵਾਂ ਵਿੱਚ ਵਾਈਸ ਪ੍ਰਿੰਸੀਪਲ ਦੀ ਪੋਸਟ ਦਾ ਵੀ ਇਹੀ ਹਾਲ ਹੁੰਦਾ ਹੈ। ਓਥੇ ਇਹ ਸੰਵੈਧਾਨਿਕ ਨਹੀਂ ਹੁੰਦੀ ਬਲਕਿ ਸੰਸਥਾ ਮੁਖੀ ਦੀ ਇੱਛਾ ਤੇ ਨਿਰਭਰ ਕਰਦੀ ਹੈ। ਜਿੱਥੇ ਉਹ ਆਪਣੇ ਕਿਸੇ ਵਿਸ਼ਵਾਸਪਾਤਰ ਨੂੰ ਤਾਂ ਇਹ ਕੁਰਸੀ ਖੁਸ਼ੀ ਖੁਸ਼ੀ ਸੌਂਪ ਸਕਦਾ ਹੈ ਪਰ ਅੜ ਫਸ ਵਿੱਚ ਕਿਸੇ ਕਾਬਿਲ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਆਪਣੀ ਜ਼ਮੀਰ ਮਾਰਕੇ ਚਾਪਲੂਸੀ ਕਰਕੇ ਤਾਂ ਕੋਈ ਇਸ ਕੁਰਸੀ ਤੇ ਬਿਰਾਜਮਾਨ ਹੋ ਸਕਦਾ ਹੈ। ਪਰ ਬਰਾਬਰ ਦੀ ਤਾਕਤ ਬਣਕੇ ਇਸ ਕੁਰਸੀ ਦੇ ਨੇੜੇ ਵੀ ਨਹੀਂ ਢੁੱਕ ਸਕਦਾ। ਇਹੀ ਰਾਜਨੀਤੀ ਹੈ ਤੇ ਚਾਣਕਿਆ ਨੀਤੀ ਹੈ। ਰਾਜਨੀਤੀ ਪੜ੍ਹਿਆ ਬੰਦਾ ਹੀ ਆਪਣੇ ਦਾਅ ਪੇਚ ਵਰਤਕੇ ਇਹ ਅਖੌਤੀ ਪ੍ਰੋਮੋਸ਼ਨ ਲੈ ਸਕਦਾ ਹੈ। ਪਰ ਕਿਸੇ ਹੋਰ ਵਿਸ਼ੇ ਵਾਲਾ ਯੋਗਤਾ ਰੱਖਦੇ ਹੋਏ ਵੀ ਸਾਰੀ ਉਮਰ ਇਸ ਖੁਸ਼ੀ ਤੋਂ ਵਾਂਝਾ ਰਹਿ ਜਾਂਦਾ ਹੈ। ਰਾਜਨੈਤਿਕ ਵਿਸ਼ੇ ਵਾਲੇ ਨਿਮਰਤਾ, ਚਾਪਲੂਸੀ, ਅਪਣੱਤ, ਜੀ ਹਜ਼ੂਰੀ ਤੇ ਹੋਰ ਦਾਅ ਵਰਤਕੇ ਆਪਣਾ ਕੰਮ ਕੱਢ ਲੈਂਦੇ ਹਨ। ਇਸ ਕੰਮ ਦੀ ਪ੍ਰਾਪਤੀ ਲਈ ਉਹ ਆਪਣੇ ਸਾਲਾਂ ਦੇ ਪੁਰਾਣੇ ਰਿਸ਼ਤਿਆਂ ਦੀ ਬਲੀ ਵੀ ਦੇ ਸਕਦੇ ਹਨ ਕਿਉਂਕਿ ਇਹ ਸਭ ਰਾਜਨੀਤੀ ਵਿੱਚ ਆਉਂਦਾ ਹੈ।
ਪਰ ਕਹਿੰਦੇ ਆਪਣੀ ਜ਼ਮੀਰ ਮਾਰਕੇ ਪੁਰਾਣੇ ਸਬੰਧ ਤੋੜਕੇ ਧੋਖੇਧੜੀ ਨਾਲ ਪ੍ਰਾਪਤ ਕੁਰਸੀ ਨਾਲ ਦੁਨਿਆਵੀ ਸੁੱਖ ਤਾਂ ਮਿਲ ਸਕਦਾ ਹੈ ਪਰ ਮਨ ਨੂੰ ਸਕੂਨ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।