ਮੈਨੂੰ ਯਾਦ ਹੈ ਸੰਨ 2012 ਵਿੱਚ ਮੈਂ ਆਪਣਾ ਪਹਿਲਾ ਕਹਾਣੀ ਸੰਗ੍ਰਹਿ ਛਪਵਾਉਣ ਲਈ Satish Gulati ਜੀ ਨਾਲ ਫੋਨ ਤੇ ਗੱਲ ਕੀਤੀ। ਕਿਤਾਬ ਦਾ ਖੜੜਾ ਪੜ੍ਹਕੇ ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ। ਇਹਨਾਂ ਦੇ ਹਾਂ ਪੱਖੀ ਹੁੰਗਾਰੇ ਨੇ ਮੈਨੂੰ ਵੀ ਹੌਸਲਾ ਦਿੱਤਾ। ਬਿਨਾਂ ਕੋਈਂ ਅਡਵਾਂਸ ਲਏ ਹੀ ਇਹਨਾਂ ਨੇ ਮੈਨੂੰ ਪ੍ਰੂਫ਼ ਭੇਜ ਦਿੱਤਾ। ਗੁਲਾਟੀ ਸਾਹਿਬ ਨੇ ਆਪ ਹੀ ਕਿਤਾਬ ਨੂੰ ‘ਇੱਕ ਗੰਧਾਰੀ ਹੋਰ’ ਦਾ ਨਾਮ ਦਿੱਤਾ ਤੇ ਆਪਣੀ ਮਰਜੀ ਦਾ ਹੀ ਸਰਵਰਕ ਤਿਆਰ ਕੀਤਾ। ਕਿਤਾਬ ਕਾਫੀ ਮਕਬੂਲ ਹੋਈ। ਸੱਤ ਅੱਠ ਸਾਲਾਂ ਤੋਂ ਦੱਬੀ ਰੀਝ ਪੂਰੀ ਹੋਈ। ਫਿਰ ਇਹਨਾਂ ਨੇ ਹੀ ਮੇਰੇ ਅਗਲੇ ਦੋ ਕਹਾਣੀ ਸੰਗ੍ਰਹਿ ‘ਕਰੇਲਿਆਂ ਵਾਲੀ ਅੰਟੀ’ ਤੇ ‘ਇੱਕ ਸੋ ਉਨਜਾ ਮਾਡਲ ਟਾਊਨ’ ਵੀ ਪਬਲਿਸ਼ ਕੀਤੇ। ਮੈਨੂੰ ਸਮਾਜ ਵਿੱਚ ਇੱਕ ਕਹਾਣੀਕਾਰ ਵਜੋਂ ਸਥਾਪਿਤ ਕਰਨ ਦਾ ਸਾਰਾ ਕਰੈਡਿਟ ਇਸ ਚੇਤਨਾ ਪ੍ਰਕਾਸ਼ਨ ਨੂੰ ਹੀ ਜਾਂਦਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ