ਬਲਬੀਰ ਦੀ ਬਰਸੀ | balbir di barsi

ਬਲਬੀਰ ਇੱਕ ਮਜਦੂਰ ਸੀ। ਜੋ ਗੁਰਦਾਸ ਮਿਸਤਰੀ ਨਾਲ ਓਵਰ ਟਾਇਮ ਲਗਾਕੇ ਕੰਮ ਕਰਦਾ ਸੀ। ਉਹ ਅੱਜ ਦੇ ਦਿਨ ਪੂਰਾ ਹੋਇਆ ਸੀ ਬਲਬੀਰ।
“ਭਾਈ ਸਾਹਿਬ ਨਾ ਰੋਜ ਯਾਦ ਕਰਿਆ ਕਰੋ ਉਸਨੂੰ।” ਮੇਰੇ ਦੋਸਤ ਮੈਨੂੰ ਟੋਕਦੇ ਹਨ। ਤੇ ਉਸਦੀ ਗੱਲ ਕਰਨ ਤੋਂ ਰੋਕਦੇ ਹਨ। ਪਰ ਕਿਸੇ ਨਾ ਕਿਸੇ ਗੱਲ ਤੇ ਉਸਦੀ ਯਾਦ ਆ ਹੀ ਜਾਂਦੀ ਹੈ। ਕੀ ਹੋ ਗਿਆ ਉਹ ਗਰੀਬ ਸੀ। ਉਸਦਾ ਕੋਈਂ ਨਹੀਂ ਸੀ। ਉਸਦੇ ਆਪਣਿਆਂ ਨੇ ਉਸਨੂੰ ਛੱਡ ਦਿੱਤਾ। ਤੇ ਫਿਰ ਮੈਂ ਵੀ ਯਾਦ ਨਾ ਕਰਾਂ। ਕਿਓਂ?
ਸੁਣੋ।
ਬਲਬੀਰ ਨੇ ਓਵਰ ਟਾਇਮ ਲਗਾਕੇ ਕੰਮ ਕੀਤਾ ਮਿਸਤਰੀ ਨਾਲ। ਮਿਸਤਰੀ ਨੇ ਆਪਣੇ ਚਾਲੀ ਘੰਟੇ ਬਣਾਏ। ਮਿਸਤਰੀ ਦੀ ਛੇ ਰੁਪਿਆ ਦਿਹਾੜੀ ਸੀ ਪਰ ਉਸਨੇ ਸੋ ਰੁਪਏ ਘੰਟਾ ਦੇ ਹਿਸਾਬ ਨਾਲ ਪੈਸੇ ਲਈ। ਇਹੀ ਅਸੂਲ ਹੈ।
“ਤੇਰੇ ਕਿੰਨੇ ਪੈਸੇ ਹੋਗੇ ਬਲਬੀਰ?” ਮੈਂ ਅਣਜਾਣ ਜਿਹਾ ਬਣਕੇ ਬਲਬੀਰ ਨੂੰ ਪੁੱਛਿਆ।
“ਬਾਊ ਚ ਚ ਚ ਚ ਚਾਲੀ ਘੰਟਿਆਂ ਦੀਆਂ ਪੰਜ ਦਿਹਾੜੀਆਂ ਬਣੀਆਂ। ਪੰਦਰਾਂ ਸੋ। ਸਿੱਧਾ ਸਾਹਬ।” ਬਲਬੀਰ ਨੇ ਦੋ ਟੁੱਕ ਗੱਲ ਕੀਤੀ।
“ਪਰ ਬਲਬੀਰ ਮਿਸਤਰੀ ਨੇ ਘੰਟਿਆਂ ਦੇ ਹਿਸਾਬ ਨਾਲ ਲਏ ਹਨ। ਤੂੰ ਵੀ ਓਵੇਂ ਕਰਲ਼ੈ।” ਮੈਂ ਬਲਬੀਰ ਦਾ ਹੱਕ ਨਹੀਂ ਸੀ ਰੱਖਣਾ ਚਾਹੁੰਦਾ।
“ਣੀ ਬਾਊ ਇਤਰਾਂ ਤੁਹਾਨੂੰ ਮਹਿੰਗਾ ਪਊ। ਤੁਹੀਂ ਦਿਹਾੜੀ ਹੀ ਦੇ ਦਿਓਂ ਮੈਨੂੰ।” ਬਲਬੀਰ ਮਨ ਦਾ ਸ਼ਾਫ ਸੀ। ਵੱਧ ਪੈਸੇ ਨਹੀਂ ਸੀ ਲੈਣੇ ਚਾਹੁੰਦਾ। ਮੈਂ ਬਲਬੀਰ ਨੂੰ ਪੰਜ ਪੰਜ ਸੌ ਦੇ ਚਾਰ ਨੋਟ ਦੇ ਦਿੱਤੇ। ਉਸਨੇ ਇੱਕ ਨੋਟ ਮੈਨੂੰ ਮੋੜਨਾ ਚਾਹਿਆ ਪਰ ਮੈਂ ਵਾਪਿਸ ਨਹੀਂ ਲਿਆ। ਉਸ ਦਿਨ ਬਲਬੀਰ ਮੈਥੋਂ ਪੰਜ ਸੌ ਰੁਪਈਆ ਹੀ ਵੱਧ ਨਹੀਂ ਲ਼ੈ ਕੇ ਗਿਆ। ਮੇਰਾ ਦਿਲ ਵੀ ਲ਼ੈ ਗਿਆ। ਮੈਂ ਬਲਬੀਰ ਦਾ ਉਮਰਭਰ ਲਈ ਕਰਜ਼ਦਾਰ ਹੋ ਗਿਆ। ਜਿਸਨੇ ਪੈਸੇ ਦੀ ਬਜਾਇ ਰਿਸ਼ਤੇ ਨੂੰ ਪਹਿਲ ਦਿੱਤੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *