ਪਰਸੋਂ ਰਾਤ ਨੂੰ ਅਸੀਂ ਵਿਸ਼ਕੀ ਨੂੰ ਘੁੰਮਾਉਣ ਵਿੱਚ ਕਾਫੀ ਲੇਟ ਹੋ ਗਏ। ਕੋਈ ਸਾਢੇ ਦੱਸ ਕ਼ੁ ਵਜੇ ਜਦੋ ਪਾਰਕ ਵਾਲੀ ਸੜਕ ਤੇ ਪਹੁੰਚੇ ਤਾਂ ਫਰੂਟ ਦੇ ਖੋਖੇ ਵਾਲਾ ਚੌਹਾਨ ਆਪਣਾ ਸਮਾਨ ਪੈਕ ਕਰ ਚੁੱਕਿਆ ਸੀ। ਫੁੱਟ ਪਾਥ ਤੇ ਇੱਕ ਆਦਮੀ ਤਖਤਪੋਸ਼ ਤੇ ਖੁਲ੍ਹੇ ਅਸਮਾਨ ਥੱਲੇ ਸੌ ਰਿਹਾ ਸੀ ਉਸਨੇ ਹੋਲਾ ਜਿਹਾ ਕੰਬਲ ਲਿਆ ਹੋਇਆ ਸੀ। ਇੱਕ ਹੋਰ ਆਦਮੀ ਨੇੜੇ ਹੀ ਥੱਲੇ ਸੁੱਤਾ ਹੋਇਆ ਸੀ ਉਸਨੇ ਵੀ ਘਸਿਆ ਜਿਹਾ ਕੰਬਲ ਲਿਆ ਹੋਇਆ ਸੀ। ਮੇਰੇ ਨਾਲ ਗਈ ਸਾਡੀ ਬੇਲਨਾ ਹੋਲਡਰ ਨੂੰ ਤਰਸ ਆ ਗਿਆ। ਕਹਿੰਦੀ ਕੱਲ੍ਹ ਨੂੰ ਘਰੇ ਪਏ ਮੋਟੇ ਕੰਬਲ ਇਹ੍ਹਨਾਂ ਗਰੀਬਾਂ ਨੂੰ ਦੇਕੇ ਜਾਵਾਂਗੇ।
‘ਆਪ ਪੁਰਾਣੇ ਕੰਬਲ ਦੇਣੇ ਕੀ ਸੋਚ ਰਹੇ ਹੋ। ਇਨਕੋ ਤੋਂ ਹਰ ਤੀਸਰੇ ਚੌਥੇ ਦਿਨ ਨਇਆਂ ਕੰਬਲ ਮਿਲ ਜਾਤਾ ਹੈ। ਯੇ ਉਸੇ ਆਗੈ ਬੇਚ ਦੇਤੇ ਹੈਂ। ਇਨਕੋ ਬਸ ਦਾਰੂ ਚਾਹੀਏ। ਪਚਾਸ ਕੀ ਦਾਰੂ ਪੀ ਕਰ ਇਨਕੀ ਰਾਤ ਬੜੀਆਂ ਨਿਕਲ ਜਾਤੀ ਹੈ। ਮੈਂ ਇਨਕੋ ਰੋਜ਼ ਦੇਖਤਾ ਹੂੰ।” ਫਰੂਟ ਵਾਲੇ ਨੇ ਅਸਲੀਅਤ ਦੱਸੀ।
ਵਾਕਿਆ ਹੀ ਬਹੁਤੇ ਵਾਰੀ ਇਸ ਤਰਾਂ ਹੀ ਹੁੰਦਾ ਹੈ। ਪਰ ਸਾਡਾ ਫਰਜ਼ ਆਪਣੇ ਨੇਕ ਕੰਮ ਜਾਰੀ ਰੱਖਣਾ ਹੁੰਦਾ ਹੈ।
ਮੇਰੇ ਪਰਮ ਸੰਤ ਸ਼ਾਹ ਮਸਤਾਨਾ ਜੀ ਦੇ ਬਚਨ ਯਾਦ ਆ ਗਏ। ਕਹਿੰਦੇ ਉਹਨਾਂ ਨੇ ਆਸ਼ਰਮ ਦੇ ਨੇੜੇ ਰਸਤੇ ਵਿੱਚ ਰਾਹੀਆਂ ਦੇ ਪੀਣ ਲਈ ਪਾਣੀ ਦੇ ਘੜੇ ਰਖਵਾਏ। ਲੋਕ ਘੜੇ ਚੁੱਕਕੇ ਹੀ ਲੈ ਗਏ। ਸੇਵਾਦਾਰਾਂ ਨੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ। ਗੁਰੂ ਜੀ ਕਹਿੰਦੇ “ਵਲੀ ਆਪਾਂ ਘੜੇ ਯਾਤਰੀਆਂ ਦੇ ਪਾਣੀ ਪੀਣ ਲਈ ਰੱਖੇ ਹਨ। ਉਹ ਇਥੇ ਪਾਣੀ ਪੀਣ ਯ ਘਰੇ ਲਿਜਾਕੇ। ਤੁਸੀਂ ਘੜੇ ਹੋਰ ਰੱਖ ਦਿਓਂ।”
ਲੋੜਵੰਦਾਂ ਦੇ ਵਿਹਾਰ ਨੂੰ ਦੇਖਕੇ ਸਾਨੂੰ ਆਪਣਾ ਭਲਾਈ ਵਾਲਾ ਕਾਰਜ ਬੰਦ ਨਹੀਂ ਕਰਨਾ ਚਾਹੀਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ