ਫੋਰਟਿਸ ਹਸਪਤਾਲ ਨੋਇਡਾ ਦੇ ਫ਼ੂਡ ਜ਼ੋਨ ਵਿੱਚ ਨਾਸ਼ਤਾ ਕਰਨ ਦੋਨੇ ਹੀ ਚਲੇ ਗਏ। ਉੱਥੇ ਆਰਡਰ ਕਰਨਾ ਪੇਮੈਂਟ ਕਰਨੀ ਤੇ ਸੈਲਫ ਸਰਵਿਸ ਵਰਗੇ ਕਈ ਝੰਜਟ ਹਨ। ਹੌਸਲਾ ਜਿਹਾ ਕਰਕੇ ਮੀਨੂ ਨੂੰ ਕੀਮਤ ਵਾਲੇ ਪਾਸਿਓਂ ਪੜ੍ਹਕੇ ਅਸੀਂ ਆਰਡਰ ਮਾਰ ਦਿੱਤਾ। ਡਿਜਿਟਲ ਘੜੀ ਤੇ ਨੰਬਰ ਆਉਣ ਦਾ ਪਤਾ ਹੀ ਨਾ ਚਲਿਆ।
ਚਾਰ ਕੱਪ ਚਾਹ, ਦੋ ਮੈਂ ਪੀਵਾਂਗਾ ਕੱਲ੍ਹਾ ਕੱਲ੍ਹਾ ਕਰਕੇ ਆਪਣੀ ਬੀਵੀ ਤੇ ਬੇਟੀ ਨਾਲ ਆਏ ਭਾਈ ਨੇ ਕਿਹਾ। ਉਸ ਭਾਈ ਦੇ ਗੁੱਤ ਕੀਤੀ ਹੋਈ ਸੀ। ਤੇ ਕਲਿੱਪ ਵੀ ਲਾਇਆ ਹੋਇਆ ਸੀ। ਅਸੀਂ ਸਾਰੇ ਹੱਸ ਪਏ।
ਸਾਡਾ ਆਰਡਰ ਤਿਆਰ ਹੋਣ ਤੇ ਉਸਨੇ ਮੈਨੂੰ ਉੱਠਣ ਨਹੀਂ ਦਿੱਤਾ।
ਨਹੀਂ ਅੰਕਲ ਤੁਸੀਂ ਬੈਠੋ। ਮੈਂ ਲਿਆਉਂਦਾ ਹਾਂ। ਕਹਿਕੇ ਖ਼ੁਦ ਕਾਊਂਟਰ ਤੇ ਜਾਕੇ ਸਾਡੇ ਲਈ ਕੌਫ਼ੀ ਚਾਹ ਤੇ ਸਨੈਕਸ ਦੀ ਪਲੇਟ ਲੈ ਆਇਆ। ਸ਼ਕਲੋ ਅਜੀਬ ਜਿਹਾ ਲਗਦੇ ਉਸ ਆਦਮੀ ਦਾ ਵਰਤਾਰਾ ਮੈਨੂੰ ਬਹੁਤ ਵਧੀਆ ਲੱਗਿਆ। ਚਾਹੇ ਮੈ ਕੋਈ ਬਹੁਤਾ ਬਜ਼ੁਰਗ ਨਹੀਂ ਪਰ ਉਸਦਾ ਸੀਨੀਅਰ ਸਿਟੀਜ਼ਨ ਪ੍ਰਤੀ ਰਵਈਆ ਮਨ ਨੂੰ ਭਾਅ ਗਿਆ। ਮੈਨੂੰ ਹਮੇਸ਼ਾ ਚੰਗੇ ਪਾਤਰਾਂ ਦੀ ਲੋੜ ਹੁੰਦੀ ਹੈ ਤੇ ਮੈਂ ਸਦਾ ਹੀ ਚੰਗੇ ਪਾਤਰਾਂ ਦੀ ਭਾਲ ਵਿਚ ਰਹਿੰਦਾ ਹਾਂ। ਤਾਂਕਿ ਓਹਨਾ ਦੇ ਚੰਗੇ ਕਰਮਾਂ ਨੂੰ ਸ਼ਬਦੀ ਰੂਪ ਦੇ ਕੇ ਸਮਾਜ ਨੂੰ ਦਿਖਾ ਸਕਾ। ਮੇਰਾ ਮੁੱਖ ਮਕਸਦ ਚੰਗੇ ਕੰਮਾਂ ਦੀ ਪ੍ਰਸ਼ੰਸ਼ਾ ਕਰਨਾ ਹੁੰਦਾ ਹੈ। ਚਾਹ ਦੇ ਦੋ ਕੱਪ ਇੱਕਲਾ ਪੀਣ ਵਾਲਾ ਉਹ ਗੁੱਤ ਵਾਲਾ ਭਾਈ ਮੈਨੂੰ ਚੰਗਾ ਲੱਗਿਆ। ਬੰਦਾ ਆਪਣੇ ਪਹਿਰਾਵੇ ਤੋਂ ਨਹੀਂ ਵਿਹਾਰ ਤੋਂ ਚੰਗਾ ਹੋਣਾ ਚਾਹੀਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ