ਫਬ ਤੇ ਅੱਜ ਦੇ ਦਿਨ ਦੀਆਂ ਘਟਨਾਵਾਂ ਨੂੰ ਵੇਖਕੇ ਯਾਦ ਆਇਆ ਕਿ ਅੱਜ ਬਲਬੀਰ ਦੀ ਪੰਜਵੀ ਬਰਸੀ ਹੈ। ਬਲਬੀਰ ਮੇਰਾ ਕੋਈਂ ਦੋਸਤ ਯ ਰਿਸ਼ਤੇਦਾਰ ਨਹੀਂ ਸੀ। ਇੱਕ ਦਿਹਾੜੀਦਾਰ ਕਾਮਾਂ ਸੀ। ਸਾਡੇ ਕੋਲ੍ਹ ਮਜ਼ਦੂਰੀ ਕਰਦਾ ਕਰਦਾ ਮੋਂਹ ਪਾ ਗਿਆ। ਬਲਬੀਰ ਕੋਲ੍ਹ ਸਭ ਕੁੱਝ ਸੀ ਮਾਂ ਬਾਪ ਪਤਨੀ ਪੁੱਤਰ ਭੈਣ ਭਰਾ। ਪਤਨੀ ਤੇ ਪੁੱਤਰਾਂ ਨੇ ਉਸਨੂੰ ਜਿਉਂਦੇ ਜੀਅ ਛੱਡ ਦਿੱਤਾ। ਭੈਣ ਉਸਦਾ ਬਹੁਤ ਕਰਦੀ ਸੀ ਪਰ ਉਸਦਾ ਆਪਣਾ ਵੀ ਤਾਂ ਪਰਿਵਾਰ ਸੀ। ਬਾਪ ਬਜ਼ੁਰਗ ਸੀ ਉਸਦੇ ਹੱਡਾਂ ਵਿੱਚ ਪੁੱਤ ਦਾ ਵਿਛੋੜਾ ਸਹਿਣ ਦੀ ਤਾਕਤ ਨਹੀਂ ਸੀ। ਫਿਰ ਬਲਬੀਰ ਦਾ ਕੌਣ ਸੀ। ਥੌੜੇ ਜਿਹੇ ਸਮੇਂ ਵਿੱਚ ਬਲਬੀਰ ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡ ਗਿਆ। ਖੈਰ ਬਲਬੀਰ ਸਾਡੇ ਨਾਲ ਬਹੁਤ ਘੁੰਮਿਆ। ਉਹ ਸਮਝਦਾਰ ਸੀ ਸਿਆਣਾਂ ਸੀ। ਉਹ ਗਰੀਬ ਸੀ ਪਰ ਦਿਲ ਦਾ ਸ਼ਹਿਨਸ਼ਾਹ ਸੀ। ਬਲਬੀਰ ਦਾ ਕਿਰਦਾਰ ਵਧੀਆ ਸੀ। ਉਹ ਇੱਕ ਕਰੈਕਟਰ ਸੀ। ਉਹ ਮੇਰੀਆਂ ਕਈ ਲਿਖਤਾਂ ਦਾ ਜਿੰਦਾ ਨਾਇਕ ਸੀ। ਮੇਰੇ ਲਈ ਉਹ ਅੱਜ ਵੀ ਇੱਕ ਵਧੀਆ ਪਾਤਰ ਹੈ।
ਬਲਬੀਰ ਵਰਗੇ ਲੋਕ ਸਰੀਰ ਛੱਡਦੇ ਹਨ ਕਦੇ ਮਰਦੇ ਨਹੀਂ।
ਆਹ ਬਲਬੀਰ!
#ਰਮੇਸ਼ਸੇਠੀਬਾਦਲ