ਸਾਡੇ ਇੱਕ ਦੁਕਾਨ ਤੋਂ ਫਰਨੀਚਰ ਦਾ ਸਾਰਾ ਸਮਾਨ ਮਿਲਦਾ ਹੈ। ਬਹੁਤ ਮਸ਼ਹੂਰ ਦੁਕਾਨ ਹੈ। ਦੁਕਾਨ ਦਾ ਨਾਮ ਉਹ ਦੇ ਦੋ ਬਜ਼ੁਰਗਾਂ ਦੇ ਨਾਮ ਨੂੰ ਜੋੜ ਕੇ ਹੀ ਲਿਆ ਜਾਂਦਾ ਹੈ ਜਿਵੇ ਅਕਸਰ ਮੰਡੀਆਂ ਵਿੱਚ ਹੁੰਦਾ ਹੈ। ਲੋਕੀ ਸੁੱਚੇ ਪੂਰਨ ਕੇ ਹੀ ਕਹਿੰਦੇ ਹਨ।ਜਦੋ ਘਰੇ ਕੋਈ ਨਵਾਂ ਕੰਮ ਕਰਵਾਉਣ ਲਈ ਮਿਸਤਰੀ ਯ ਲੱਕੜ ਵਾਲੇ ਲਾਈਦੇ ਹਨ ਤਾਂ ਓਥੇ ਖਾਤਾ ਖੁਲ ਜਾਂਦਾ ਹੈ। ਜਿੰਨਾ ਮਰਜੀ ਸਮਾਨ ਲੈ ਆਈਏ ਪਰ ਸੇਠਾਂ ਨੇ ਕਦੇ ਪੈਸੇ ਨਹੀਂ ਮੰਗੇ। ਪਤਾ ਹੈ ਆਪੇ ਆ ਜਾਣ ਗੇ। ਮਿੱਠੇ ਬਹੁਤ ਹਨ ਆਉਂਦੇ ਜਾਂਦੇ ਨੂੰ ਰਾਮ ਰਾਮ ਜਰੂਰ ਕਰਦੇ ਹਨ। ਅਖੇ ਗ੍ਰਾਹਕ ਜੁੜਿਆ ਰਹਿੰਦਾ ਹੈ। ਪਿਛਲੀ ਵਾਲੀ ਕੰਮ ਕਰਵਾਇਆ ਤਾਂ ਮਹੀਨਾ ਕੰਮ ਚਲਿਆ ਤੇ ਦੋ ਕੁ ਮਹੀਨਿਆਂ ਚ ਹਿਸਾਬ ਨੱਕੀ ਕਰ ਦਿੱਤਾ।
ਹਿਸਾਬ ਚੁਕਤਾ ਕਰਨ ਤੋਂ ਪੰਜ ਸੱਤ ਦਿਨ ਬਾਦ ਜਦੋ ਮੈ ਬਜ਼ਾਰ ਵਿੱਚ ਦੀ ਲੰਘਿਆ ਤਾਂ ਬਿੱਟੂ ਸੇਠ ਨੇ ਆਦਤਨ ਰਾਮ ਰਾਮ ਬੁਲਾ ਦਿੱਤੀ। ਮੈਂ ਜਦੇ ਹੀ ਸਕੂਟਰ ਰੋਕ ਲਿਆ ਤੇ ਕਿਹਾ ਯਾਰ ਅੱਜ ਕਾਹਦੀ ਰਾਮ ਰਾਮ । ਮੈਂ ਤਾਂ ਹਿਸਾਬ ਨੱਕੀ ਕਰ ਗਿਆ ਸੀ ਪਰਸੋਂ।
ਜਦੋ ਉਸਨੂੰ ਪੂਰੀ ਗੱਲ ਸਮਝ ਆਈ ਤਾਂ ਬਹੁਤ ਹੱਸਿਆ। ਕਹਿੰਦਾ ਯਾਰ ਹਿਸਾਬ ਕਿਤਾਬ ਚਲਦਾ ਰਖਿਆ ਕਰੋ ਰਾਮ ਰਾਮ ਬਲਾਉਣੀ ਸੋਖੀ ਹੋ ਜਾਂਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ