ਸਤੰਬਰ 2019 ਵਿੱਚ ਅਸੀਂ ਪੋਤੀ ਸੌਗਾਤ ਕੋਲ ਨੋਇਡਾ ਚਲੇ ਗਏ ਪਰ ਮੈਂ ਫਬ ਦੀ ਬਦੌਲਤ ਆਪਣੇ ਸ਼ਹਿਰ ਨਾਲ ਜੁੜਿਆ ਰਿਹਾ। ਸ਼ਹਿਰ ਦੀ ਹਰ ਗਤੀਵਿਧੀ ਤੇ ਨਜ਼ਰ ਰੱਖਦਾ। ਫਬ ਤੇ ਇੱਕ ਵੀਡੀਓ ਆਈ ਜਿਸ ਵਿੱਚ ਕੁਝ ਸਮਾਜਸੇਵੀ ਕਬੀਰ ਬਸਤੀ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਰਹੇ ਸੀ। ਉਦੋਂ ਹੀ ਮੈਨੂੰ ਪਤਾ ਚੱਲਿਆ ਕਿ Pratima Mureja ਆਪਣੀ ਬਠਿੰਡੇ ਦੀ ਨੌਕਰੀ ਤੋਂ ਬਾਅਦ ਸ਼ਾਮ ਨੂੰ ਆਪਣੇ ਦੋ ਸਾਥੀਆਂ ਨਾਲ ਇਹਨਾਂ ਲੋੜਵੰਦ ਬੱਚਿਆਂ ਨੂੰ ਪੜ੍ਹਾਉਂਦੀ ਹੈ। ਮੈਂ #ਪ੍ਰਤਿਮਾ ਬਾਰੇ ਪਹਿਲਾਂ ਵੀ ਸੁਣਿਆ ਸੀ ਪਰ ਕਦੇ ਮਿਲਿਆ ਨਹੀਂ ਸੀ। ਮੇਰੇ ਮਨ ਵਿੱਚ ਇਸ ਲੜਕੀ ਨੂੰ ਮਿਲਣ ਦੀ ਬਹੁਤ ਲਲਕ ਜਿਹੀ ਪੈਦਾ ਹੋਈ। 20 ਮਾਰਚ 2020 ਨੂੰ ਅਸੀਂ ਕਰੋਨਾ ਕਰਕੇ ਡੱਬਵਾਲੀ ਵਾਪਿਸ ਆ ਗਏ ਤੇ ਸ਼ਾਇਦ 22 ਮਾਰਚ ਨੂੰ ਪੂਰੇ ਦੇਸ਼ ਵਿਚ ਲੌਕਡਾਊਨ ਲੱਗ ਗਿਆ। ਕਿਸੇ ਨੂੰ ਮਿਲਣਾ ਗਿਲਣਾ ਤਾਂ ਦੂਰ ਦੀ ਗੱਲ ਸਗੋਂ ਹਰ ਕੋਈ ਆਪਣੇ ਘਰ ਵਿਚ ਕੈਦ ਹੋਕੇ ਗਿਆ। ਇੱਕ ਸਤੰਬਰ ਨੂੰ ਸ਼ਾਮੀ ਸੱਤ ਕੁ ਵਜੇ ਮੈਂ ਮੇਰੇ ਕਜ਼ਨ ਦੇ ਘਰ ਪ੍ਰਤਿਮਾ ਨੂੰ ਪਹਿਲੀ ਵਾਰੀ ਮਿਲਿਆ ਤੇ ਉਸੇ ਦਿਨ ਕੋਈ ਨੌ ਕੁ ਵਜੇ ਪ੍ਰਤਿਮਾ ਮੇਰੀ ਛੋਟੀ ਬੇਟੀ ਬਣ ਗਈ। ਪਰਮਾਤਮਾ ਦੀ ਰਹਿਮਤ ਨੇ ਮੇਰੀ ਉਸਨੂੰ ਮਿਲਣ ਤੇ ਵੇਖਣ ਦੀ ਅੰਨ੍ਹੀ ਲਾਲਸਾ ਕਰਕੇ ਉਸਨੂੰ ਮੇਰੇ ਘਰ ਦਾ ਹਿੱਸਾ ਬਣਾ ਦਿੱਤਾ। ਪ੍ਰਮਾਤਮਾ ਕੋਲੋਂ ਮੈਂ ਇਸਦੀ ਝਲਕ ਮੰਗੀ ਸੀ ਪਰ ਉਸਨੇ ਉਹ ਲਾਲ ਹੀ ਮੇਰੀ ਝੋਲੀ ਪਾ ਦਿੱਤਾ। ਇਸ ਕ੍ਰਿਸ਼ਮੇ ਵਿੱਚ ਮੇਰਾ ਇੱਕ ਅਜੀਜ ਮੇਰੇ ਲਈ ਰੱਬ ਬਣ ਬਹੁੜਿਆ।
ਪ੍ਰਤਿਮਾ ਨਾਲ ਨਾਤਾ ਜੁੜਨ ਨਾਲ ਹੀ ਮੇਰੀ ਕਬੀਰ ਬਸਤੀ ਦੇ ਉਹਨਾਂ ਬੱਚਿਆਂ ਨਾਲ ਵੀ ਸਾਂਝ ਪੈ ਗਈ। ਅਸੀਂ ਅਕਸਰ ਹੀ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਕਬੀਰ ਬਸਤੀ ਦੇ ਉਹਨਾਂ ਬੱਚਿਆਂ ਕੋਲ ਜਾਂਦੇ ਰਹਿੰਦੇ ਹਾਂ। ਫਿਰ ਪ੍ਰਤਿਮਾ ਤੇ ਉਸਦੇ ਸਾਥੀਆਂ ਨੇ ਇਹਨਾਂ ਬੱਚਿਆਂ ਨੂੰ ਰੱਖੜੀ ਮੇਲਾ ਲਗਾਉਣ ਲਈ ਉਤਸ਼ਾਹਿਤ ਕੀਤਾ। ਮੇਲਾ ਪੂਰਾ ਸਫਲ ਰਿਹਾ। ਸ਼ਹਿਰ ਦੇ ਹਰ ਸਮਾਜ ਸੇਵੀ ਨੇ ਪੂਰਾ ਸਹਿਯੋਗ ਦਿੱਤਾ ਤੇ ਇਸ ਕਾਰਜ ਦੀ ਪ੍ਰਸ਼ੰਸ਼ਾ ਵੀ ਕੀਤੀ। ਇਸਤਰਾਂ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਇੱਕ ਹੋਰ ਪਲੇਟਫਾਰਮ ਮਿਲ ਗਿਆ। ਲਾਇਨਜ਼ ਕਲੱਬ ਸੁਪਰੀਮ ਨੇ ਗਰਮ ਵਸਤਰ ਵੰਡਣ ਦਾ ਪ੍ਰੋਜੈਕਟ ਆਪਣੇ ਪ੍ਰਧਾਨ ਡਾਕਟਰ Ashwani Sachdeva ਜੀ ਦੀ ਅਗਵਾਹੀ ਵਿੱਚ ਲਗਾਇਆ। ਜੋ ਬੇਹੱਦ ਸਫਲ ਰਿਹਾ। ਅੱਜ ਇਸ ਅਭਿਆਨ ਵਿਚ ਪ੍ਰਤਿਮਾ ਮੁਰੇਜਾ ਤੇ ਉਸਦੇ ਸਾਥੀਆਂ ਨੂੰ ਸਫਲ ਹੁੰਦੇ ਵੇਖਕੇ ਬਹੁਤ ਖੁਸ਼ੀ ਹੁੰਦੀ ਹੈ। ਮੇਰੇ ਪਰਿਵਾਰ ਨੂੰ ਵੀ ਮਾਣ ਮਿਲਦਾ ਹੈ। ਸਮਾਜ ਸੇਵੀ ਵੀ ਸਾਡੇ ਸਮਾਜ ਵਿਚ ਤੇ ਸਾਡੇ ਆਲੇ ਦੁਆਲੇ ਹੀ ਹੁੰਦੇ ਹਨ ਪਰ ਉਹਨਾਂ ਨੂੰ ਮੌਕਾ ਦੇਣ ਅਤੇ ਹੌਸਲਾ ਅਫਜਾਈ ਕਰਨ ਦੀ ਜਰੂਰਤ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।