ਮੈਂ ਪੰਜਵੀ ਵਿੱਚ ਪੜ੍ਹਦਾ ਸੀ। ਪਿੰਡੋਂ ਘੁਮਿਆਰੇ ਤੋਂ ਫ਼ਿਲਮ ਦੇਖਣ ਆਇਆ। ਡੀਲਾਇਟ ਸਿਨੇਮੇ ਦੀ ਬੀ ਕਲਾਸ ਵਿੱਚ ਬੈਠਾ। ਪੋਣੇ ਕ਼ੁ ਦੋ ਰੁਪਏ ਟਿਕਟ ਸੀ ਪਰ ਮੈਨੂੰ ਪਾਸ ਮਿਲਿਆ ਸੀ। ਇਹ ਦੋ ਭੈਣਾਂ ਦੀ ਕਹਾਣੀ ਸੀ ਫ਼ਿਲਮ ਦਾ ਨਾਮ ਸੀ #ਦੋ_ਕਲੀਆਂ। ਕਹਾਣੀ ਭਾਵੇਂ ਮੈਨੂੰ ਹੁਣ ਯਾਦ ਨਹੀਂ। ਪਰ ਦੋਨਾਂ ਭੈਣਾਂ ਨੂੰ ਵੇਖਕੇ ਮੈਂ ਬਹੁਤ ਰੋਇਆ। ਮੈਂ ਹੀ ਨਹੀਂ ਕਈ ਹੋਰ ਵੀ ਰੋ ਰਹੇ ਸਨ। ਬਾਦ ਵਿਚ ਮੈਨੂੰ ਮੇਰੀ ਮੂਰਖਤਾ ਤੇ ਹਾਸਾ ਵੀ ਆਇਆ। ਲੈ ਫ਼ਿਲਮ ਵੇਖ ਕੇ ਵੀ ਕੋਈ ਰੋਂਦਾ ਹੈ। ਅਗਲੇ ਦਿਨ ਮੇਰੇ ਸਹਿਪਾਠੀ ਵੀ ਮੇਰੀ ਗੱਲ ਸੁਣ ਕੇ ਹੱਸੇ। ਓਹਨਾ ਇਹ ਗੱਲ ਸਾਡੇ ਮਾਸਟਰ ਜੀ ਨੂੰ ਵੀ ਦੱਸੀ। ਉਹ ਗੱਲ ਸਮਝਦੇ ਸਨ ਪਰ ਫਿਰ ਵੀ ਉਹ ਉਹਨਾਂ ਮੁੰਡਿਆਂ ਦੇ ਨਾਲ ਹੱਸੇ।
ਉਸਤੋਂ ਬਾਅਦ ਮੈਂ ਇਮੋਸ਼ਨਲ ਹੋ ਕੇ ਫ਼ਿਲਮ ਦੇਖਦਾ, ਨਾਵਲ ਪੜ੍ਹਦਾ, ਕਹਾਣੀ ਪੜ੍ਹਕੇ ਅਕਸ਼ਰ ਹੀ ਰੋ ਪੈਂਦਾ ਹਾਂ।
ਇਹ ਮਨ ਦੀ ਸਥਿਤੀ ਹੁੰਦੀ ਹੈ। ਪਰ ਕਈ ਵਾਰੀ ਕਿਸੇ ਦੀ ਮੌਤ ਦੁਰਘਟਨਾ ਯ ਵੱਡੀ ਗੱਲ ਵੀ ਰੁਵਾ ਵੀ ਨਹੀਂ ਸਕਦੀ। ਪਰ ਛੋਟੀ ਜਿਹੀ ਕਹਾਣੀ ਨਾਲ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ। ਇਸੇ ਨੂੰ ਮਨ ਦਾ ਵੇਗ ਕਹਿੰਦੇ ਹਨ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ