ਮੇਰੀ ਕਰਮ ਭੂਮੀ ਵਿੱਚ ਬਹੁਤੇ ਸਰਦਾਰ ਲੋਕ ਬੱਸਾਂ ਦਾ ਕੰਮ ਕਰਦੇ ਹਨ। ਯਾਨੀ ਓਹਨਾ ਦੀਆਂ ਆਪਣੀਆਂ ਟ੍ਰਾੰਸਪੋਰਟ ਹੈ।ਲੰਬੇ ਰੂਟ ਤੇ ਬੱਸਾਂ ਚਲਦੀਆਂ ਹਨ। ਜਦੋ ਮਿੰਨੀ ਬੱਸਾਂ ਆਈਆਂ ਤਾਂ ਇੱਕ ਸਰਦਾਰ ਨੀ ਮਿੰਨੀ ਬੱਸ ਦੇ ਪਰਮਿਟ ਲੈ ਲਏ। ਸਵਰਾਜ ਕੰਪਨੀ ਦੀ ਸਵਰਾਜ ਮਾਜਦਾ ਮਿੰਨੀ ਬੱਸ ਲੈ ਲਈ। ਮਿੰਨੀ ਬੱਸ ਬਹੁਤੀ ਚੰਗੀ ਨਾ ਨਿਕਲੀ। ਜੋ ਖਰਾਬ ਹੋ ਜਾਇਆ ਕਰੇ। ਤੇ ਮੁਰੰਮਤ ਤੇ ਵਾਧੂ ਖਰਚ ਹੋ ਜਾਂਦਾ। ਰੂਟ ਘਾਟੇ ਵਿੱਚ ਚਲਣ ਲਗਿਆ।ਤਾਂ ਉਸਨੇ ਉਹ ਬੱਸ ਕਿਸੇ ਛੋਟੇ ਕਿਸਾਨ ਨੂੰ ਕਿਸ਼ਤਾਂ ਤੇ ਵੇਚ ਦਿੱਤੀ। ਤੇ ਉਸ ਕਿਸਾਨ ਨੇ ਪੁਰਾਣਾ ਡਰਾਈਵਰ ਹੀ ਰੱਖ ਲਿਆ। ਜਦੋ ਕੋਈ ਪੁੱਛਦਾ ਕੀ ਕੇਹੜੀ ਬੱਸ ਲਈ ਹੈ।ਤਾਂ ਡ੍ਰਾਈਵਰ ਕਹਿੰਦਾ ਜੀ ਸਰਦਾਰ ਮਾਂਜ ਤਾ।
ਇੱਕ ਦਿਨ ਕਿਸੇ ਨੇ ਕਿਹਾ ਕੀ ਯਾਰ ਬੱਸ ਤਾਂ ਸਵਰਾਜ ਮਾਜਦਾ ਹੈ ਤੇ ਤੂੰ ਸਰਦਾਰ ਮਾਂਜਤਾ ਕਿਉਂ ਕਹਿੰਦਾ ਹੈ। ਇਸ ਬੱਸ ਨੇ ਤਾਂ ਐਡੇ ਵੱਡੇ ਸਰਦਾਰ ਨੂੰ ਮਾਂਜ ਕੇ ਰੱਖ ਦਿੱਤਾ। ਫਿਰ ਇਹ ਸਰਦਾਰ ਮਾਂਜਤਾ ਹੀ ਹੋਈ ਨਾ। ਡਰਾਈਵਰ ਨੇ ਤਪਾਕ ਦਿਨੇ ਜਬਾਬ ਦਿੱਤਾ। ਵਾਹ ਬਾਈ ਸਵਰਾਜ ਮਾਜਦਾ।
#ਰਮੇਸ਼ਸੇਠੀਬਾਦਲ