ਕੱਲ੍ਹ ਮੈਂ ਰਿਸ਼ਤੇਦਾਰੀ ਚੋਂ ਲਗਦੀ ਮੇਰੀ ਇੱਕ ਤਾਈ ਜੀ ਨੂੰ ਮਿਲਣ ਗਿਆ। ਪੁਰਾਣੀਆਂ ਗੱਲਾਂ ਕਰਨ ਲੱਗ ਪਏ। ਤਾਈ ਜੀ ਦੇ ਪੇਕੇ ਪੰਜਾਬ ਤੋਂ ਹਨ ਪਰ ਓਹ ਰਾਜਸਥਾਨ ਵਿਆਹੇ ਗਏ। ਉਸਦੇ ਸਹੁਰੇ ਪਿੰਡ ਪਾਣੀ ਦੀ ਬਹੁਤ ਕਿੱਲਤ ਸੀ। ਘੜਿਆਂ ਨਾਲ ਪਾਣੀ ਭਰਨਾ ਪੈਂਦਾ ਸੀ। ਕਿਸੇ ਕੰਮ ਦੇ ਸਿਲਸਿਲੇ ਵਿੱਚ ਉਸਦੇ ਪੇਕਿਆਂ ਦਾ ਕੋਈ ਆਦਮੀ ਉਸਦੇ ਸਹੁਰੇ ਪਿੰਡ ਆਇਆ ਤੇ ਕਈ ਦਿਨ ਰਿਹਾ। ਉਹ ਮਜਦੂਰ ਆਦਮੀ ਸੀ।
“ਬੀਬੀ ਭੈਣ ਕੱਲ੍ਹ ਸਵੇਰੇ ਪਾਣੀ ਦਾ ਗਰਮ ਕਰ ਦੇਣਾ ਕਿਉਂਕਿ ਮੈਂ ਕੇਸੀ ਨਹਾਉਣਾ ਹੈ।” ਇੱਕ ਦਿਨ ਉਸ ਨੇ ਪਿੰਡ ਦੀ ਧੀ ਕਰਕੇ ਤਾਈ ਜੀ ਨੂੰ ਕਿਹਾ।
ਅਗਲੇ ਦਿਨ ਤਾਈ ਜੀ ਨੇ ਲਗਭਗ ਇੱਕ ਘੜਾ ਪਾਣੀ ਗਰਮ ਕਰ ਦਿੱਤਾ ਜਿਸ ਨਾਲ ਉਹ ਵਧੀਆ ਨਹਾ ਲਿਆ ਤੇ ਖੁਸ਼ ਹੋ ਗਿਆ। ਬਈ ਪਿੰਡ ਦੀ ਲੜਕੀ ਕਰਕੇ ਉਸਨੂੰ ਨਹਾਉਣ ਦੀ ਸਹੂਲਤ ਮਿਲ ਗਈ।
” ਵ
ਭੈਣਾਂ ਕੱਲ੍ਹ ਤਾਂ ਮੈਂ ਪੰਜ ਇਸ਼ਨਾਨਾ ਹੀ ਕਰਾਂਗਾ।” ਸ਼ਾਮੀ ਕੰਮ ਤੋਂ ਵਾਪਿਸ ਪਰਤਦੇ ਨੇ ਤਾਈ ਜੀ ਨੂੰ ਕਿਹਾ।
ਉਸ ਦਿਨ ਤਾਈ ਜੀ ਇਸ ਫਿਕਰ ਨਾਲ ਸਾਰੀ ਰਾਤ ਹੀ ਨਹੀਂ ਸੁੱਤੇ ਕਿ ਕੱਲ੍ਹ ਨੂੰ ਉਸਨੇ ਪੰਜ ਇਸ਼ਨਾਨਾ ਕਰਨਾ ਹੈ ਪਹਿਲਾਂ ਪੰਜ ਘੜੇ ਪਾਣੀ ਦੇ ਡਿੱਗੀ ਤੋਂ ਲਿਆਉਣੇ ਹੋਣਗੇ ਫਿਰ ਇੰਨਾ ਪਾਣੀ ਗਰਮ ਕਰਨਾ ਹੋਵੇਗਾ।
ਸਵੇਰੇ ਤਾਈ ਜੀ ਨੇ ਇਸ ਗੱਲ ਦਾ ਝੋਰਾ ਤਾਇਆ ਜੀ ਕੋਲ ਕੀਤਾ।
ਤਾਇਆ ਜੀ ਖੂਬ ਹੱਸੇ ਤੇ ਕਹਿੰਦੇ
“ਰੇਂ ਬਾਵਲੀ ਪੂਛ ਪੰਜ ਇਨਸ਼ਾਨੇ ਕਾ ਮਤਲਬ ਉਹ ਆਪਣੇ ਹੱਥ ਪਾਂਵ ਹੀ ਧੋਏਗਾ। ਨਹਾਏਗਾ ਨਹੀਂ। ਉਸਕੋ ਲੋਟਾ ਭਰ ਪਾਣੀ ਹੀ ਚਾਹੀਏ।”
ਅਸੀਂ ਤਾਈ ਜੀ ਦੀ ਇਹ ਗੱਲ ਸੁਣਕੇ ਖੂਬ ਹੱਸੇ।
#ਰਮੇਸ਼ਸੇਠੀਬਾਦਲ