ਪਿਛਲੇ ਸਾਲ ਫਿਲਮ ਵੇਖਣ ਚਲੇ ਗਏ ਬਠਿੰਡੇ। ਕੋਈ ਸਾਢੇ ਚਾਰ ਪੰਜ ਵਜੇ ਸੋਚਿਆ ਕਿਸੇ ਸਾਕ ਸਬੰਧੀ ਨੂੰ ਤਕਲੀਫ ਕੀ ਦੇਣੀ ਹੈ ਰੋਟੀ ਕਿਸੇ ਹੋਟਲ ਢਾਬੇ ਤੋਂ ਹੀ ਖਾ ਲੈਂਦੇ ਹਾਂ। ਬਸ ਸਟੈਂਡ ਦੇ ਨੇੜੇ ਬਹੁਤ ਮਸ਼ਹੂਰ ਹੋਟਲ ਹੈ। ਨਾਮ ਵੀ ਵੱਡੇ ਸ਼ਹਿਰਾਂ ਵਾਲਾ ਹੈ। ਦਿੱਲੀ ਚ ਤਾਂ ਉਸ ਨਾਮ ਦੀਆਂ ਲੋਕਲ ਟ੍ਰੇਨਾਂ ਚਲਦੀਆਂ ਹਨ। ਉਸੇ ਨਾਮ ਦਾ ਹਸਪਤਾਲ ਵੀ ਹੈ। ਦੂਰਦਰਸ਼ਨ ਦਾ ਚੈਨਲ ਵੀ ਹੈ ਉਸ ਨਾਮ ਦਾ।
ਮੁਕਦੀ ਗੱਲ ਸ਼ਾਹੀ ਪਨੀਰ ਦਾ ਆਰਡਰ ਦੇ ਦਿੱਤਾ। ਰੋਟੀ ਖਾਣ ਵੇਲੇ ਸ਼ਾਹੀ ਪਨੀਰ ਚੋ ਕਿਸੇ ਹੋਰ ਸਬਜ਼ੀ ਦਾ ਸਵਾਦ ਆਵੇ ਤੇ ਸਮਝ ਨਾ ਲੱਗੇ ਇਹ ਸਵਾਦ ਕਿਸ ਸਬਜ਼ੀ ਦਾ ਹੈ? ਕਹਿੰਦੀ ਇਹ ਸ਼ਾਹੀ ਪਨੀਰ ਤਾਂ ਹੈ ਨਹੀਂ। ਸਬਜ਼ੀ ਕੋਈ ਹੋਰ ਹੈ।
ਆਖਿਰ ਗੱਲ ਪੱਲੇ ਪੈ ਗਈ। ਉਹ ਵੇਟਰ ਵੇਸਣ ਗੱਟੇ ਦੀ ਸਬਜ਼ੀ ਦੇ ਤਰੀ (ਗਰੇਵੀ) ਵਿੱਚ ਪਨੀਰ ਦੇ ਟੁਕੜੇ ਪਾ ਲਿਆਇਆ। ਹੁਣ ਸਬਜ਼ੀ ਵਿੱਚ ਪਨੀਰ ਤਾਂ ਸੀ ਪਰ ਰਸਾ ਵੇਸਣ ਦੇ ਗਿੱਟਿਆਂ ਦੀ ਸਬਜ਼ੀ ਦਾ ਸੀ। ਧੰਨ ਉਸਦੀ ਕੁੱਕ ਦੀ ਕਾਰੀਗਿਰੀ। ਜਦੋ ਪੇਮੈਂਟ ਕਰਨ ਕਾਊਂਟਰ ਤੇ ਗਿਆ ਤਾਂ ਉਹ ਦੂਰ ਦੇ ਲਿਹਾਜੀ ਸਨ ਜੋ ਕਾਫੀ ਸਾਲਾਂ ਬਾਅਦ ਮਿਲੇ ਸਨ। ਮੈਂ ਉਲਾਂਭਾ ਵੀ ਦੇਣਾ ਸੀ ਪਰ ਓਹ ਪੈਸੇ ਨਾ ਲੈਣ ਤੋਂ ਬਜਿੱਦ ਸਨ। ਉਹਨਾਂ ਮੇਰੇ ਜੋਰ ਲਾਉਣ ਤੇ ਪੈਸੇ ਨਹੀਂ ਲਏ ਤੇ ਮੇਰਾ ਉਲਾਂਭਾ ਮੇਰੇ ਅੰਦਰ ਹੀ ਰਹਿ ਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ