ਮੋਟੇ ਆਦਮੀ | mote aadmi

ਮੋਟੇ ਆਦਮੀ ਕੋਈ ਬਾਹਲਾ ਨਹੀਂ ਖਾਂਦੇ। ਲੋਕਾਂ ਨੂੰ ਵਹਿਮ ਹੈ। ਮੋਟਾਪੇ ਦੇ ਕਈ ਕਾਰਨ ਹੁੰਦੇ ਹਨ। ਮੋਟਾਪੇ ਨੂੰ ਖਾਣ ਪੀਣ ਨਾਲ ਹੀ ਨਾ ਜੋੜਕੇ ਵੇਖਿਆ ਜਾਵੇ। ਪਤਲੇ ਲੋਕ ਕੋਈ ਘੱਟ ਨਹੀਂ ਖਾਂਦੇ। ਮੇਰਾ ਇੱਕ ਬਣੀਆਂ ਦੋਸਤ ਹੈ ਮੈਂ ਉਸਨੂੰ 1976 ਤੋਂ ਜਾਣਦਾ ਹਾਂ। ਉਹ ਓਦੋਂ ਵੀ 48 ਕਿਲੋ ਦਾ ਸੀ ਤੇ ਅੱਜ ਵੀ 48 ਦਾ ਹੀ ਹੈ। ਇੱਕ ਦਿਨ ਮੈਂ ਉਸਨੂੰ ਚੋਲ ਖਾਂਦੇ ਨੂੰ ਵੇਖਿਆ। ਫੁੱਲ ਪਲੇਟ ਚੌਲ਼ਾਂ ਦੀ ਭਰ ਕੇ ਓਹ ਦੋ ਬਾਟੀਆਂ ਕੜ੍ਹੀ ਦੀਆਂ ਖਾ ਗਿਆ। ਦੋ ਤਿੰਨ ਸਮੋਸੇ ਅਕਸਰ ਹੀ ਖਾ ਲੈਂਦਾ ਹੈ। ਕੋਈ ਸੈਰ ਜ਼ਾ ਕਸਰਤ ਵੀ ਨਹੀਂ ਕਰਦਾ। ਪਰ ਵਜ਼ਨ ਓਨਾ ਹੀ ਹੈ।
ਇੱਥੇ ਪਾਣੀ ਵੀ ਦੇਸੀ ਘਿਓ ਵਾਂਗ ਲਗਦਾ ਹੈ। ਡਰ ਡਰ ਕੇ ਖਾਂਦੇ ਹਾਂ ਪਰ ਫਿਰ ਵੀ ਵਜ਼ਨ ਪੈਟਰੋਲ ਦੇ ਰੇਂਟ ਵਾਂਗ ਵੱਧ ਰਿਹਾ ਹੈ।
ਮੋਟਾਪੇ ਲਈ ਮਾਂ ਪਿਓ ਦੇ ਜੀਂਸ ਵੀ ਬਰਾਬਰ ਦੇ ਜਿੰਮੇਦਾਰ ਹੁੰਦੇ ਹਨ। ਕਈ ਵਾਰੀ ਬਿਮਾਰੀ ਵੀ ਮੋਟਾਪੇ ਦਾ ਕਾਰਨ ਬਣਦੀ ਹੈ। ਬੈਠ ਕੇ ਕੰਮ ਕਰਨ ਨਾਲ ਵੀ ਵਜ਼ਨ ਵੱਧ ਜਾਂਦਾ ਹੈ। ਕਸਰਤ ਅਤੇ ਘੱਟ ਖਾ ਕੇ ਕੁਛ ਕੰਟਰੋਲ ਕੀਤਾ ਜਾ ਸਕਦਾ ਹੈ।
ਮੇਰੀ ਰਿਸਰਚ ਕਹਿੰਦੀ ਹੈ ਕਿ ਮੋਟੇ ਇੰਨਾ ਨਹੀ ਖਾਂਦੇ ਜਿੰਨਾ ਬਦਨਾਮ ਹਨ। ਪਤਲੇ ਖਾਂਦੇ ਬਹੁਤ ਹਨ ਪਰ ਲੋਕ ਸ਼ੱਕ ਨਹੀਂ ਕਰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
ਦਸ ਜਨਵਰੀ ਵੀਹ ਸੌ ਵੀਹ।

Leave a Reply

Your email address will not be published. Required fields are marked *