ਉਰਫ ਸੁਖੀ ਇੱਕ ਪੜੀ ਲਿਖੀ ਲੜਕੀ ਸੀ , ਬਹੁਤ ਹੀ ਮਿੱਠੇ ਸੁਭਾਅ ਵਾਲੀ ਅਤੇ ਹਰਇਕ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਸੀ ।
ਫਿਰ ਉਸਦੇ ਮਾਤਾਪਿਤਾ ਨੇ ਇੱਕ ਚੰਗਾ ਪੀੑਵਾਰ ਦੇਖ ਕੇ ਪਿੰਡ ਹੀਰਾਂ ਉਸਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਸਕੂਲ ਵਿੱਚ ਪੜਾਉਂਣ ਲੱਗ ਗਈ ।ਅਤੇ ਉਸਦਾ ਪਤੀ ਵੀ ਪੜਿਆ ਲਿਖਿਆ ਸੀ ਨਾ ਸਰਕਾਰੀ ਨੌਕਰੀ ਮਿਲਣ ਕਰਕੇ ਉੁਹ ਵੀ ਇੱਕ ਫੈਕਟਰੀ ਵਿੱਚ ਨੌਕਰੀ ਕਰਦਾ ਸੀ ।
ਹਰਰੋਜ਼ ਦੀ ਤਰ੍ਹਾਂ ਸਕੂਲੋਂ ਵਾਪਸ ਆਈ ਤਾਂ ਆਉਦਿਆ ਹੀ ਉਸਦੀ ਤਵੀਅਤ ਖਰਾਬ ਹੋ ਗਈ ਸੁਖੀ ਆਪਣੇ ਪਤੀ ਨਾਲ ਹਸਪਤਾਲ ਗਈ ਉਥੇ ਉਸਨੂੰ ਥੋਡ਼ਾ ਚਿਰ ਬੈਠਣਾ ਪਿਆ ਕਿਉਂਕਿ ਹਸਪਤਾਲ ਵਿੱਚ ਮਰੀਜ਼ਾਂ ਦੀ ਬਹੁਤ ਲੰਮੀ ਲਾਈਨ ਲੱਗੀ ਹੋਈ ਸੀ ।
ਇਨ੍ਹਾਂ ਚਿਰ ਨੂੰ ਡਾਕਟਰ ਦੇ ਕਮਰੇ ਵਿਚੋਂ ਇੱਕ ਮੀਤ ਨਾਮ ਦਾ ਬਜੁਰਗ ਨਿਕਲਿਆ ਜਿਸ ਦੀ ਉਮਰ ਲਗਭਗ ਪੰਜ਼ਾਹ ਸਾਲ ਦੀ ਹੋਵੇਗੀ ਅਤੇ ਕਹਿ ਰਿਹਾ ਸੀ ਡਾਕਟਰ ਕਹਿੰਦਾ ਬਾਬਾ ਜੀ ਤੇਰੀਆਂ ਸਾਰੀਆਂ ਰਿਪੋਰਟਾਂ ਹੋਣ ਗਈਆਂ ਫਿਰ ਦਵਾਈ ਸ਼ੁਰੂ ਹੋਵੇਗੀ ।
ਬਜੁਰਗ ਨੇ ਆਪਣੇ ਝੋਲੇ ਵਿਚੋਂ ਇੱਕ ਪਰਚੀ ਕੱਢੀ ਅਤੇ ਸੁਖੀ ਨੂੰ ਫੜਾ ਦਿੱਤੀ । ਜਿਸ ਉਪਰ ਉਸਦੇ ਮੁੰਡੇ ਧਾਮੀ ਦਾ ਫੋਨ ਨੰਬਰ ਲਿਖਿਆ ਹੋਇਆ ਸੀ ਉਸਨੇ ਨੰਬਰ ਮਿਲਾਉਂਣ ਲਈ ਕਿਹਾ ।
ਉਸਨੇ ਆਪਣੇ ਪਰਸ ਵਿਚੋਂ ਫੋਨ ਕੱਢਿਆ ਅਤੇ ਨੰਬਰ ਡਾਈਲ ਕੀਤਾ ਕਿਸੇ ਨੇ ਫੋਨ ਨਹੀਂ ਚੱਕਿਆ ਪਰ ਟਿਉਂਨ ਬਹੁਤ ਵਧੀਆ ਲੱਗੀ ਹੋਈ ਸੀ । ” ਮੌਜਾ ਨਹੀਂ ਭੁੱਲਣੀਆਂ ਜੋ ਬਾਪੂ ਦੇ ਸਿਰ ਕਰੀਆਂ ! ਫਿਰ ਉਸਨੇ ਆਪਣੇ ਪਤੀ ਨੂੰ ਫੋਨ ਫੜਾ ਉਸ ਨੇ ਫੋਨ ਕੀਤਾ ਫਿਰ ਵੀ ਕਾਫੀ ਦੇਰ ਬਾਅਦ ਫੋਨ ਚੱਕਿਆ ਫਿਰ ਉਸ ਨੂੰ ਸਾਰੀ ਗੱਲਬਾਤ ਦੱਸੀ ।
ਉਹ ਕਹਿਣ ਲੱਗਿਆ ਸਾਡੇ ਬੁਢੇ ਦਾ ਤਾਂ ਦਿਮਾਗ਼ ਖਰਾਬ ਹੇ ਐਵੇਂ ਫਿਰੀ ਜਾਂਦਾ ਧੱਕੇ ਖਾਦਾਂ ਉਸਨੂੰ ਕੁੱਝ ਨਹੀਂ ਹੋਇਆ ਉਹ ਤਾਂ ਹਰ ਰੋਜ਼ ਸਾਡੀ ਬੇਇੱਜ਼ਤੀ ਕਰਦਾ ਰਹਿੰਦਾ ਹੈ ਆਪੇ ਹੀ ਆ ਜਾਵੇਗਾ ਧੱਕੇ ਖਾ ਕੇ ਮੇਰੇ ਕੋਲੋਂ ਨਹੀਂ ਆਇਆ ਜਾਣਾ ।
ਪਤੀ ਦੇ ਕਹਿਣ ਤੇ ਉਸ ਨੇ ਬਾਬਾ ਜੀ ਨੂੰ ਕਿਹਾ ਤੁਹਾਡੇ ਮੁੰਡਾ ਕੋਲੋਂ ਨਹੀਂ ਆਇਆ ਜਾਣਾ ।ਪਰ ਬਜੁਰਗ ਦੀ ਤਵੀਅਤ ਬਹੁਤ ਖਰਾਬ ਅਤੇ ਖੰਗ ਨਾਲ ਬੁਰਾ ਹਾਲ ਸੀ । ਬਾਬਾ ਜੀ ਕਹਿਣ ਲੱਗੇ ਚਲੋ ਮੈਂ ਹੀ ਰਿਪੋਰਟਾਂ ਕਰਵਾ ਲੈਂਦਾ ਹਾ ਉਸਦਾ ਦਾ ਵੀ ਕੰਮ ਤੋਂ ਵੇਲ ਨਹੀਂ ਹੋਵੇਗਾ ।
ਹੁਣ ਉਦਾਸ ਹੋਇਆ ਚਿਹਰਾ ਅਤੇ ਹੱਥ ਵਿੱਚ ਫੜੀ ਲੱਕੜੀ ਦੀ ਖੁੰਡੀ ਅਤੇ ਬਲਗਮ ਸਿੱਟਦਾ ਅੱਗੇ ਨੂੰ ਵੱਧ ਰਿਹਾ ਸੀ ਅਤੇ ਆਪਣੀ ਅਧੂਰੀ ਕਹਾਣੀ ਬਿਆਨ ਕਰ ਰਿਹਾ ਸੀ ।
ਹੁਣ ਆਪਣੇ ਪਤੀ ਰਣਧੀਰ ਨਾਲ ਘਰ ਨੂੰ ਵਾਪਸ ਆ ਰਹੀ ਸੀ ਪਰ ਉਹਨਾਂ ਦੇ ਕੰਨਾਂ ਵਿੱਚ ਉਹੀ ਟਿਉਂਨ ਗੂੰਜ ਰਹੀ ਸੀ ।
“” ਮੌਜਾ ਨਹੀਂ ਭੁੱਲਣੀਆਂ ਜੋ ਬਾਪੂ ਦੇ ਸਿਰ ਤੇ ਕਰੀਆਂ ”
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ