21 January 2017
ਜ਼ਦੌ ਦੋਸਤ ਨੇ ਸਿਫਾਰਸ਼ ਦੀ ਸ਼ਾਬਾਸੀ ਦਿੱਤੀ।-ਰਮੇਸ਼ ਸੇਠੀ ਬਾਦਲ
ਜਿੰਦਗੀ ਵਿੱਚ ਸਾਨੂੰ ਬਹੁਤ ਸਾਰੇ ਕੰਮਾਂ ਲਈ ਕਿਸੇ ਨਾ ਕਿਸੇ ਦੀ ਸਿਫਾਰਸ਼ ਦੀ ਲੋੜ ਪੈਂਦੀ ਹੈ। ਕੰਮ ਕਰਵਾਉਣ ਲਈ ਤਾਂ ਅਜਿਹਾ ਕਰਨਾ ਹੀ ਪੈਂਦਾ ਹੈ। ਕਈ ਵਾਰੀ ਸਾਨੂੰ yਿੰੲੱਕ ਤੌ ਵੱਧ ਬੰਦਿਆਂ ਨੂੰ ਓਹੀ ਕੰਮ ਕਹਿਣਾ ਪੈਂਦਾ ਹੈ। ਤੇ ਕੋਈ ਸਾਡੀ ਸਿਫਾਰਸ ਕਰਕੇ ਕੰਮ ਕਰਵਾ ਦਿੰਦਾ ਹੈ ਤੇ ਕੋਈ ਪਰਵਾਹ ਹੀ ਨਹੀ ਕਰਦਾ। ਪਰ ਕੰਮ ਹੋ ਜਾਣ ਤੇ ਦੋਹਾਂ ਦਾ ਹੀ ਧੰਨਵਾਦ ਕਰਨਾ ਸਾਡਾ ਇਖਲਾਕੀ ਫਰਜ ਬਣ ਜਾਂਦਾ ਹੈ। ਪਰ ਕਈ ਵਾਰੀ ਲੋਕ ਕੰਮ ਕਰਾਉਣ ਦਾ ਸਿਹਰਾ ਦੂਸਰੇ ਨੂੰ ਦੇ ਕੇ ਪਹਿਲੇ ਦਾ ਅਪਮਾਣ ਹੀ ਕਰ ਦਿੰਦੇ ਹਨ।ਜਬਾਨ ਨਾਲ ਧੰਨਵਾਦ ਕਰਨ ਨਾਲ ਸਾਡਾ ਕੁਝ ਨਹੀ ਘਿਸਦਾ। ਪਰ ਇਹ ਆਪਣੀ ਆਪਣੀ ਸੋਚ ਤੇ ਦਿਮਾਗ ਤੇ ਨਿਰਭਰ ਕਰਦਾ ਹੈ।
ਇਹ ਗੱਲ ਉਸ ਸਮੇ ਦੀ ਹੈ ਜਦੋਂ ਮੇਰੇ ਪਾਪਾ ਜੀ ਨਾਇਬ ਤਹਿਸੀਲਦਾਰ ਸਨ।ਅਤੇ ਉਹਨਾ ਦੀ ਨਿਯੁਕਤੀ ਲੋਕਲ ਹੀ ਸੀ। ਮੈ ਕਦੇ ਵੀ ਕਿਸੇ ਦਫਤਰੀ ਕੰਮ ਵਿੱਚ ਕਿਸੇ ਤਰਾਂ ਦੀ ਦਖਲ ਅੰਦਾਜੀ ਨਹੀ ਸੀ ਕੀਤੀ। ਪਰ yਿੰੲੱਕ ਵਾਰੀ ਮੈਨੂੰ ਇਹ ਨਿਯਮ ਤੋੜਣਾ ਪਿਆ। ਹੋਇਆ ਇੰਜ ਕਿ ਮੇਰੇ yਿੰੲੱਕ ਦੋਸਤ ਜ਼ੋ ਸਿੱਖਿਆ ਵਿਭਾਗ ਵਿੱਚ ਕੰਮ ਕਰਦਾ ਸੀ ਮੇਰੇ ਕੋਲ ਕਈ ਵਾਰੀ ਆਇਆ ਕਿ ਉਸਨੇ ਪਲਾਟ ਦੀ ਰਜਿਸਟਰੀ ਕਰਵਾਉਣੀ ਹੈ ਜਿਸ ਦਾ ਬਿਆਨਾ ਉਸਨੇ ਹਾਲ ਹੀ ਵਿੱਚ ਕੀਤਾ ਹੈ। ਤੇ ਮੈ ਮੇਰੇ ਪਾਪਾ ਜੀ ਨੂੰ ਕਹਿ ਉਸਦੀ ਵੱਧ ਤੌ ਵੱਧ ਮੱਦਦ ਕਰਵਾਵਾਂ। ਤਾਂਕਿ ਦਫਤਰਾਂ ਚ ਹੁੰਦੀ ਖੱਜਲ ਖੁਆਰੀ ਤੌ ਉਸਦਾ ਬਚਾਅ ਕਰਵਾਇਆ ਜਾਵੇ।ਰਜਿਸਟਰੀ ਅਜੇ ਤਿੰਨ ਮਹੀਨਿਆਂ ਨੂੰ ਹੋਣੀ ਸੀ। ਪਰ ਉਹ ਜਦੋ ਵੀ ਮੈਨੂੰ ਮਿਲਦਾ ਤਾਂ ਸਿਫਾਰਸ ਲਈ ਤਾਕੀਦ ਕਰਦਾ। ਮੈ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਦਿਨ ਰਜਿਸਟਰੀ ਹੋਣੀ ਹੋਈ ਉਸ ਤੌ ਇyੰਕ ਦਿਨ ਪਹਿਲਾਂ ਮੈਨੂੰ ਦੱਸ ਦੇਵੀ। ਤੇਰਾ ਕੰਮ ਹੋ ਜਾਵੇਗਾ ਤੇ ਤੂੰ ਭੋਰਾ ਵੀ ਫਿਕਰ ਨਾ ਕਰ। ਪਰ ਕਿਉਕਿ ਉਹ ਜਿੰਦਗੀ ਵਿੱਚ ਪਹਿਲੀ ਵਾਰੀ ਕੋਈ ਪਲਾਟ ਖਰੀਦ ਰਿਹਾ ਸੀ ਅਤੇ ਉਸਨੇ ਮਾਲ ਵਿਭਾਗ ਬਾਰੇ ਬਹੁਤ ਸੁਣਿਆ ਸੀ ਉਹ ਕਾਫੀ ਡਰਿਆ ਹੋਇਆ ਸੀ। ਉਹ ਜਦੋ ਵੀ ਮਿਲਦਾ ਰਜਿਸਟਰੀ ਦੀ ਗੱਲ ਜਰੂਰ ਕਰਦਾ। ਰਜਿਸਟਰੀ ਦੀ ਤਰੀਖ ਤੌ ਇੱਕ ਦਿਨ ਪਹਿਲਾਂ ਉਹ ਮੇਰੇ ਕੋਲ ਆਇਆ ਤੇ ਮੈਨੂੰ ਅਗਲੇ ਦਿਨ ਹੋਣ ਵਾਲੀ ਰਜਿਸਟਰੀ ਬਾਰੇ ਦੱਸਿਆ। ਮੈ ਮੇਰੇ ਪਾਪਾ ਜੀ ਨੂੰ ਉਸਦੀ ਬਾਰੇ ਅਤੇ ਉਸ ਦੇ ਕੰਮ ਬਾਰੇ ਦੱਸਿਆ ਤੇ ਉਸ ਦੀ ਪੁਰਜੋਰ ਸਿਫਾਰਸ ਕੀਤੀ। ਮੈ ਸਬੰਧਿਤ ਕਲਰਕ ਤੇ ਤਹਿਸੀਲ ਦੇ ਸੇਵਾਦਾਰ ਨੂੰ ਫੋਨ ਕਰਕੇ ਕਹਿ ਦਿੱਤਾ।ਅਗਲੇ ਦਿਨ ਪਹਿਲ ਦੇ ਆਧਾਰ ਤੇ ਉਸ ਦਾ ਕੰਮ ਹੋ ਗਿਆ।ਕਿਸੇ ਕਿਸਮ ਦੀ ਪਰੇਸ਼ਾਨੀ ਨਹੀ ਆਈ। ਪਰ ਕੁਦਰਤੀ ਮੇਰੇ ਦੋਸਤ ਦਾ ਸਹੁਰਾ ਸਾਹਿਬ ਮੇਰੇ ਪਾਪਾ ਜੀ ਦੇ ਪੁਰਾਣੇ ਜਾਣਕਾਰ ਨਿਕਲ ਆਏ ਤੇ ਪਾਪਾ ਜੀ ਨੇ ੳਹਨਾ ਦਾ ਹੋਰ ਵੀ ਅਦਬ ਸਤਿਕਾਰ ਵੀ ਕੀਤਾ ਤੇ ਚਾਹ ਆਦਿ ਵੀ ਪਿਲਾਈ। ੳਏ ਯਾਰ ਸੇਠੀ ਮੈ ਐਵੇ ਹੀ ਤੇਰੀਆਂ ਸਿਫਾਰਸ਼ਾ ਪਵਾਉਂਦਾ ਰਿਹਾ ਤੇਰੇ ਪਾਪਾ ਜੀ ਤਾਂ ਮੇਰੇ ਸਹੁਰਾ ਸਾਹਿਬ ਦੇ ਪੁਰਾਣੇ ਲਿਹਾਜੀ ਹਨ। ਉਹਨਾ ਸਾਡਾ ਕੰਮ ਵੀ ਕਰ ਦਿੱਤਾ ਤੇ ਦਫਤਰ ਵਿੱਚ ਚਾਹ ਵੀ ਪਿਲਾਈ। ਉਸੇ ਦਿਨ ਸ਼ਾਮੀ ਮੇਰੇ ਦੋਸਤ ਨੇ ਮੈਨੂੰ ਸ਼ਾਬਾਸੇ ਦਿੰਦੇ ਹੋਏ ਨੇ ਕਿਹਾ।ਮੈਨੂੰ ਮੇਰੇ ਦੋਸਤ ਦੇ ਵਤੀਰੇ ਤੇ ਹੈਰਾਨੀ ਹੋਈ।ਉਸ ਦੇ ਬੋਲ ਮੇਰੇ ਲਈ ਦਾਗੀ ਗਈ ਮਿਜਾਇਲ ਤੌ ਘੱਟ ਨਹੀ ਸੀ।
ਰਮੇਸ਼ ਸੇਠੀ ਬਾਦਲ
ਮੋ 98 766 27 233