“ਆਹ ਕੀ ਖਲਾਰਾ ਪਾਇਆ ਹੈ।”
“ਖਲਾਰਾ ਨਹੀਂ ਆਚਾਰ ਪਾਉਣ ਦੀ ਤਿਆਰੀ ਹੈ।”
“ਕਾਹਦਾ ਆਚਾਰ।’
“ਗਾਜਰ ਗੋਭੀ ਸ਼ਲਗਮ ਦਾ।’
“ਮਿੱਠਾ।”
“ਹਾਂਜੀ ਮਿੱਠਾ।”
“ਥੋੜੀ ਜਿਹੀ ਲਸਣ ਛਿੱਲ ਦਿਓ।”
“ਬਾਕੀ ਤਾਂ ਮਸਾਲਾ ਤਿਆਰ ਹੈ।”
“ਚਲੋ ਜੋ ਹੁਕਮ ਮੇਰੇ ਆਕਾ।”
ਹੁਣ ਮੈਂ ਵੀ ਖਲਾਰਾ ਪਾਉਣ ਵਾਲਿਆਂ ਵਿੱਚ ਸ਼ਾਮਿਲ ਸੀ।
ਆਗਿਆਕਾਰੀ ਜੋ ਹੋਇਆ। ਬਾਕੀ ਘਰ ਦਾ ਕੰਮ ਕਰਨ ਵਿੱਚ ਕਾਹਦੀ ਸੰਗ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।