ਨੀ ,ਰਾਣੋ ਆਜ ਤੇ ਜਲਦੀ ਖੜੀ ਹੋ ਜਾ, ਬਲਜੀਤ ਕੌਰ ਨੇ ਅਦਰਲੈ ਕਮਰੇ ਚਹ ਅਵਾਜ ਮਾਰਦੀ ਨੇ ਬੋਲਿਆ। ਚਾਅ ਬਣਾ ਲਿਆ। ਹੋਰ ਨਾਲ ਗੋਹਾ ਕੂੜਾ ਵੀ ਕਰਨਾ। ਚਾਲ ਉਟ ਮੇਰੀ ਧੀ। ਰਾਣੋ ਨੂੰ ਬਹੁਤ ਚਾਅ ਸੀ ਕੀ ਕੱਲ ਓਸ ਨੂੰ ਵੇਕਣ ਅਵਣਾ। ਤੇ ਓਸ ਨੂੰ ਉਸ ਦੀਆ ਸਾਰੀਆ ਸਤਨਾ ਮਜ਼ਾਕ ਕਰਦਿਆ ਕੀ ਰਾਣੋ ਹੁਣ ਤੇ ਤੂੰ ਪੱਕਾ ਮੁਨਸ਼ੀ ਦੀ ਜੈਲਦਾਰਨੀ ਬਣ ਜਾਣਾ। ਰਾਣੋ ਨਿੰਮਾ ਨਿੰਮਾ ਹੱਸ ਰਹੀ ਸੀ। ਸੁਪਨਾ ਵੇਕਦੀ ਜਾਗ ਪਹੀ। ਬਲਜੀਤ ਕੌਰ ਰਸੋਈ ਚਾ ਆ ਗਈ। ਸਵੇਰ ਵੀ ਹੋ ਗਈ। ਉਹ ਸੱਭ ਕੰਮ ਕਰਕੇ ਅਪਣੀ ਦੋਸਤ ਪਿੰਦਰ ਕੋਲ਼ ਆ ਗਈ। ਪਿੰਦਰ ਰਾਣੋ ਅੱਜ ਕਿਵੇਂ ਅਗੀ ਦਸ। ਰਾਣੋ ਗੱਲ ਦੱਸ ਦੀ ਬੋਲੀ ਆਜ ਮੈਨੂੰ ਵੇਖਣ ਅਵਨਾ ਤੂੰ ਟਾਇਮ ਨਾਲ ਤਿਆਰ ਹੋ ਕੇ ਅਜੀ। ਪਿੰਦਰ ਬੱਸ ਇਨ੍ਹਾ ਹੀ ਬੋਲਣ ਆਹੀ ਸੀ। ਰਾਣੋ ਹਾਂ ਕਰਦੀ ਅੱਗੇ ਨਿਕਲ ਗਈ
ਸੱਭ ਕੁੜੀਆ ਚ ਰੌਲਾ ਸੀ ਕਿ ਰਾਣੋ ਦਾ ਘਰਵਾਲ਼ਾ ਮੁਨਸ਼ੀ ਲੱਗਿਆ। ਸਾਰੀ ਜ਼ਿੰਦਗੀ ਮੌਜ ਕਰੋ। ਰਾਣੋ ਨੂੰ ਬਹੁਤ ਮਾਣ ਸੇ ਹੋਣ ਲੱਗਾ।ਕਿ ਉਸ ਦਾ ਰਿਸ਼ਤਾ ਮੁਨਸ਼ੀ ਨਾਲ਼ ਹੋਇਆ। ਮਾਗਣੀ ਹੋ ਗਹੀ । ਰਾਣੋ ਦਾ ਵਿਆਹ, ਦੀ ਗੱਲ ਵੀ ਹੋਗਈ।ਰਾਣੋ ਦੇ ਵਿਆਹ ਵਾਲਾ ਦਿਨ a ਗਿਆ। ਸਭ ਉਸ ਦੀਆ ਸਤਣਾ ਉਸ ਨਾਲ ਵਿਆਹ ਤੇ ਉਸ ਦੇ ਮੁਨਸ਼ੀ ਦੇ ਹੋਣ ਦੇ ਗੁਣਗਾਨ ਕਰ ਰਹੀਆ ਸਨ। ਰਾਣੋ ਬਹੁਤ ਖੁਸ਼ ਸੀ।
ਉਸ ਦਾ ਵੀਆਹ ਹੋਗਿਆ। ਉਹ ਅਪਣਾ ਘਰ ਛੱਡ ਦੁਸਰੇ ਘਰ a ਗਈ। ਉਹ ਬਹੁਤ ਖੁਸ਼ ਸੀ। ਰਾਤ ਟਾਪ ਗਆਈ। ਅੱਗੇ ਦੋ ਦਿਨ ਬਾਅਦ, ਉਸ ਦੀ ਸੱਸ ਬੋਲਿ ਨੀ ਰਾਣੋ ਆ ਰੋਟੀ ਲਏ ਜਾਂ ਮੇਰੇ ਪੁੱਤ ਦੀ
ਆਜ ਕੁੱਝ ਖ਼ਾ ਕੇ ਨੀ ਗਿਆ। ਉਸ ਨੂੰ ਬਹੁਤ ਚਾਅ ਸੀ ਅਪਣੇ ਘਰਵਾਲ਼ੇ ਨੂੰ ਵੇਖਅਣ ਦਾ। ਉਹ ਜਾਦੀ ਜਾਦੀ ਪਾਣੀ ਭੁੱਲ ਗਈ। ਜਦ ਉਹ ਰੋਟੀ ਲੈਕੇ ਓਸ ਜਾਗ੍ਹਾ ਪਹੁੰਚੀ। ਤਾਂ ਉਸ ਦੇ ਪੈਰੀ ਹੈਠਾ ਜ਼ਮੀਨ ਨਿੱਕਲ ਗਈ। ਉਹ ਤੇ ਸੋਚਦੀ ਸੇ ਉਸ ਦਾ ਘਰਵਾਲ਼ਾ ਕੋਈ ਥਾਣੇ ਦਾ ਮੁਨਸ਼ੀ ਹੋਣਾ। ਪਰ ਉਹ ਤੇ ਇੱਕ ਇੱਟ ਵਾਲ਼ੇ ਭਟੇ ਦਾ ਮੁਨਸ਼ੀ ਸੀ।
ਬੱਸ ਉਹ ਉਸ ਨੂੰ ਵੇਖ ਆਪਣੀ ਕਿਸਮਤ ਨੂੰ ਕੋਸਦੀ ਹੋਈ ਘਰ ਆ ਗਈ।
ਪਰ ਹੁਣ ਕਿ ਹੋ ਸਕਦਾ ਸੀ। ਸੋਚ ਸੋਚ ਉਸ ਦੀ ਜ਼ਿੰਦਗੀ ਨਿਕਲ ਗਈ।
ਹਰਦੀਪ ਸਿੰਘ ਭੱਟੀ।