ਨਹਾਉਣ ਗਿਆ ਹੈ। | nahaun gya hai

ਸਾਡੇ ਮਕਾਨ ਦੇ ਉਪਰਲੇ ਪੋਰਸ਼ਨ ਵਿੱਚ ਇੱਕ ਬਾਗੜੀ ਬਨੀਆਂ ਪਰਿਵਾਰ ਰਹਿੰਦਾ ਸੀ।ਕੋਈ ਦਸ ਕੁ ਸਾਲ ਉਹ ਸਾਡੇ ਕੋਲ ਰਹੇ। ਮੂਲਰੂਪ ਵਿੱਚ ਉਹ ਦਿੱਲੀ ਦੇ ਸਨ ਤੇ ਪੂਰੀ ਹਿੰਦੀ ਬੋਲਦੇ ਸਨ। ਪਰ ਸਾਡੇ ਕਰਕੇ ਉਹ ਥੋੜੀ ਬਹੁਤ ਪੰਜਾਬੀ ਸਮਝਣ ਤੇ ਬੋਲਣ ਲੱਗ ਪਾਏ। ਇੰਨੇ ਲੰਬੇ ਸਮੇ ਦੌਰਾਨ ਉਹ ਸਾਡੀਆਂ ਲਿਹਾਜਾਂ ਤੇ ਰਿਸ਼ਤੇਦਾਰੀਆਂ ਦੇ ਵਾਕਿਫ ਵੀ ਹੋ ਗਏ।
ਓਹਨਾ ਦਿਨਾਂ ਵਿੱਚ ਸਾਡੇ ਘਰੇ ਬਲਬੀਰ ਨਾਮ ਦਾ ਮਿਸਤਰੀ ਕੰਮ ਕਰਦਾ ਸੀ ਜੋ ਲੱਕੜ ਦਾ ਕੰਮ ਸੋਹਣਾ ਕਰਦਾ ਸੀ। ਬਲਵੀਰ ਕੋਈ 25 26 ਸਾਲ ਦਾ ਮੁੰਡਾ ਜਿਹਾ ਹੀ ਹੈ ਬਹੁਤ ਮੇਹਨਤੀ ਵੀ ਹੈ। ਅਕਸਰ ਮੁਰੰਮਤ ਦੇ ਕੰਮ ਲਈ ਅਸੀਂ ਅਕਸਰ ਉਸਨੂੰ ਇੱਕ ਦੋ ਦਿਨਾਂ ਲਈ ਬੁਲਾ ਲੈਂਦੇ ਸੀ। ਉਹ ਜਬਾਬ ਨਹੀਂ ਸੀ ਦਿੰਦਾ। ਝੱਟ ਹਾਜਰ ਹੋ ਜਾਂਦਾ ਸੀ।
ਕੇਰਾਂ ਉਸ ਬਾਗੜੀ ਪਰਿਵਾਰ ਨੇ ਜਦੋ ਘਰ ਸ਼ਿਫਟ ਕੀਤਾ ਤਾਂ ਉਸਨੂੰ ਪਰਦੇ ਆਦਿ ਲਾਉਣ ਲਈ ਉਸਦੇ ਘਰੇ ਫੋਨ ਕੀਤਾ। ਉਸ ਦੀ ਮਾਂ ਕਹਿੰਦੀ “ਬਲਬੀਰ ਤਾਂ ਨਹਾਉਣ ਗਿਆ ਹੈ।’ ਤੇ ਫੋਨ ਕੱਟ ਦਿੱਤਾ। ਉਸਨੇ ਅੱਧੇ ਘੰਟੇ ਬਾਅਦ ਫਿਰ ਫੋਨ ਕੀਤਾ ਤੇ ਉਸਦੀ ਮਾਂ ਨੇ ਓਹੀ ਜਬਾਬ ਦਿੱਤਾ ਕਿ ਬਲਬੀਰ ਨਹਾਉਣ ਗਿਆ ਹੈ। ਇਹ ਗੱਲ ਦੋ ਦਿਨ ਵਾਰੀ ਦੁਰਾਹੀ ਗਈ। ਬੀਚਾਰੀ ਫੋਨ ਕਰਕੇ ਅੱਕ ਗਈ। ਉਸ ਨੂੰ ਲੱਗਿਆ ਕਿ ਬਲਬੀਰ ਦੀ ਮਾਂ ਬਹਾਨੇ ਮਾਰਦੀ ਹੈ।
ਸ਼ਾਮੀ ਜਦੋਂ ਉਸਨੇ ਆਪਣੇ ਘਰਵਾਲੇ ਤੋਂ ਫੋਨ ਕਰਵਾਇਆ ਤਾਂ ਬਲਬੀਰ ਦੀ ਮਾਂ ਨੇ ਆਹੀ ਜਬਾਬ ਦਿੱਤਾ “ਜੀ ਉਹ ਨਹਾਉਣ ਗਿਆ ਹੈ।”
“ਮਾਤਾ ਜੀ ਆਪ ਹਮੇ ਮੂਰਖ ਕਿਓਂ ਬਨਾਤੀ ਹੋ। ਸੁਭਾ ਸੇ ਤੁਮ ਬੋਲ ਰਹੀ ਹੋ ਨਹਾਨੇ ਗਯਾ ਹੈ ਨਹੀਂ ਬਾਤ ਕਰਵਾਨੀ ਤੋਂ ਸੀਧਾ ਬੋਲ ਦੋ। ਹਮ ਕਿਸੀ ਔਰ ਮਿਸਤਰੀ ਸੇ ਬਾਤ ਕਰ ਲੇਤੇ ਹੈ।” ਉਸਦੇ ਘਰਆਲੇ ਨੇ ਥੋੜੀ ਸਖਤ ਭਾਸ਼ਾ ਵਿੱਚ ਕਿਹਾ।
“ਵੇ ਵੀਰਾ ਉਹ ਹਜ਼ੂਰ ਸਾਹਿਬ ਗਿਆ ਹੈ ਅੱਠ ਦਿਨਾਂ ਨੂੰ ਆਊਗਾ। ਝੂਠ ਬੋਲਕੇ ਮੈਂ ਕੀ ਲੈਣਾ ਹੈ।”
ਫਿਰ ਉਸ ਨੂੰ ਸਮਝ ਆਇਆ ਕੀ ਉਹ ਨਹਾਉਣ ਗਿਆ ਦਾ ਕੀ ਮਤਲਬ ਹੈ। ਜਦੋ ਉਸ ਨੂੰ ਪੂਰੀ ਗੱਲ ਸਮਝ ਆਈ ਤਾਂ ਖੂਬ ਹੱਸੀ। ਤੇ ਨਾਲੇ ਅਸੀਂ ਵੀ ਹੱਸੇ।
ਇਹੋ ਜਿਹਾ ਕਿਹੜਾ ਨਹਾਉਣਾ ਹੋਇਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *