ਹਰਿਆਣੇ ਦੇ ਇੱਕ ਪਿੰਡ ਵਿੱਚ ਇੱਕ ਕੁੜੀ ਤੇ ਉਹਦਾ ਸਾਰਾ ਪਰਿਵਾਰ ਰਹਿੰਦਾ ਸੀ ਉਹ ਚਾਰ ਭੈਣਾਂ ਤੇ ਤਿੰਨ ਭਰਾ ਸੀ ਤਿੰਨਾਂ ਭੈਣਾਂ ਦਾ ਵਿਆਹ ਕੀਤਾ ਗਿਆ ਤੇ ਉਸ ਕੁੜੀ ਦਾ ਵੀ ਵਿਆਹ ਕੀਤਾ ਗਿਆ ਤਿੰਨੇ ਭੈਣਾਂ ਆਪਣੇ ਆਪਣੇ ਘਰ ਸੁਖੀ ਵਸਦੀਆਂ ਸੀ ਜਦੋਂ ਉਸ ਕੁੜੀ ਦਾ ਵਿਆਹ ਕੀਤਾ ਗਿਆ ਤਾਂ ਉਸ ਕੋਲ 8 ਸਾਲ ਕੋਈ ਬੱਚਾ ਨਹੀਂ ਹੋਇਆ ਉਸ ਕੁੜੀ ਦੇ ਸੱਸ ਸਹੁਰਾ ਜੇਠ ਜਠਾਣੀ ਸਾਰੇ ਜਣੇ ਲੜਦੇ ਰਹਿੰਦੇ ਸੀ। ਫਿਰ ਉਸ ਕੁੜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਇਸ ਦੁਨੀਆਂ ਤੇ ਆਉਣ ਤੋਂ ਪਹਿਲਾਂ ਹੀ ਦੁਨੀਆਂ ਨੂੰ ਛੱਡ ਕੇ ਚਲਾ ਗਿਆ ਫਿਰ ਦੋ ਸਾਲ ਬਾਅਦ ਉਸ ਦੇ ਇੱਕ ਬੇਟੀ ਹੋਈ ਜੋ ਕਿ ਬਹੁਤ ਹੀ ਪਿਆਰੀ ਸੀ ਫਿਰ ਉਸ ਕੁੜੀ ਤੋਂ ਬਾਅਦ ਉਹਨਾਂ ਦੇ ਘਰ ਦੋ ਬੇਟੇ ਹੋਏ ਤੇ ਫਿਰ ਜਦੋਂ ਉਹ ਛੋਟੇ ਸੀ ਵਿਚਾਰੇ ਨੇ ਉਹ ਪਾਲਦੀ ਰਹੀ ਉਹਨਾਂ ਨੂੰ ਖਿਲਾਉਂਦੀ ਰਹੀ ਉਹਨਾਂ ਦਾ ਸਾਕਾ ਨਸ਼ਾ ਕਰਦਾ ਹੁੰਦਾ ਸੀ ਤੇ ਉਹਨਾਂ ਨਾਲ ਕੋਈ ਰਿਸ਼ਤੇਦਾਰ ਕੋਈ ਨਹੀਂ ਸੀ ਬੋਲ ਚਾਲ ਕਰਦਾ ਫਿਰ ਉਸ ਕੁੜੀ ਦੇ ਪੁੱਤਰ ਵੱਡੇ ਹੋਏ ਤੇ ਉਹਨਾਂ ਨੇ ਆਪਣੇ ਘਰ ਦਾ ਸਾਰਾ ਕੰਮ ਸਾਰੀ ਕਬੀਲਦਾਰੀ ਆਪਣੇ ਸਿਰ ਉੱਪਰ ਚੱਕ ਲਈ ਉਹਨਾਂ ਨੇ ਆਪਣੀ ਵੱਡੀ ਭੈਣ ਦਾ ਵਿਆਹ ਵੀ ਕੀਤਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਚਾਚੇ ਤਾਏ ਨੇ ਉਹਨਾਂ ਦੀ ਬੁਰਾਈ ਕਰਨ ਵਿੱਚ ਕੋਈ ਕਸਰ ਨਾ ਛੱਡੀ ਉਹਦੇ ਭਾਈਆਂ ਨੇ ਗੱਡੀਆਂ ਲਈਆਂ ਆਪਣਾ ਘਰ ਬਣਾ ਲਿਆ ਵਧੀਆ ਉਹਨਾਂ ਦਾ ਖਾਣ ਪਾਣ ਹੋ ਗਿਆ ਰਹਿਣ ਸਹਿਣ ਵਧੀਆ ਸੀਗਾ ਫਿਰ ਉਹਨਾਂ ਦੀ ਭੈਣ ਵੀ ਸਹੁਰੇ ਘਰ ਬਹੁਤ ਸੁਖੀ ਸੀ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਸਾਰੇ ਰਿਸ਼ਤੇਦਾਰ ਚਾਚੇ ਤਾਏ ਸਾਰੇ ਜਣੇ ਆਉਣ ਲੱਗ ਪਏ ਫਿਰ ਉਹਨਾਂ ਦੇ ਵੱਡੇ ਪੁੱਤਰ ਦਾ ਐਕਸੀਡੈਂਟ ਹੋ ਜਾਂਦਾ ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਜਦੋਂ ਉਨਾਂ ਦੇ ਭਰਾ ਨੂੰ ਉਸ ਦੀ ਮੌਤ ਦਾ ਪਤਾ ਲੱਗਦਾ ਤਾਂ ਉਸਦੇ ਭਰਾ ਦਾ ਵੀ ਐਸਆਈ ਕੁਝ ਹਾਲ ਹੁੰਦਾ ਕਿ ਉਹ ਕਿਸੇ ਨੂੰ ਵੀ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਤੇ ਉਹ ਇੱਕ ਸਦਮੇ ਵਿੱਚ ਚਲਾ ਗਿਆ ਤੇ ਉਹ ਅੱਜ ਤੱਕ ਠੀਕ ਨਹੀਂ ਹੋਇਆ ਉਹਨਾਂ ਦਾ ਘਰ ਸਾਰਾ ਦੁਆਰ ਤੋਂ ਫਿਰ ਉੱਜੜ ਗਿਆ ਫਿਰ ਉਸ ਦੇ ਮਾਂ ਜਿਹੜੀ ਜਗ੍ਹਾ ਤੋਂ ਖੜੇ ਹੋਏ ਸੀ ਉੱਥੇ ਹੀ ਜਾ ਕੇ ਫਿਰ ਡਿੱਗ ਗਏ ਉਹਨਾਂ ਦਾ ਪਹਿਲਾ ਨਾਲੋਂ ਵੀ ਜਿਆਦਾ ਬਹੁਤ ਬੁਰਾ ਹਾਲ ਸੀ ਉਹਨਾ ਦਾ ਨਾ ਕੋਈ ਪਿੰਡ ਵਾਲਾ ਨਾ ਕੋਈ ਚਾਚਾ ਤਾਇਆ ਨਾ ਕੋਈ ਰਿਸ਼ਤੇਦਾਰ ਆ ਕੇ ਘਰ ਵਿੱਚ ਵੜਿਆ ਉਹਨਾਂ ਦੀ ਕੁੜੀ ਤੇ ਉਹਨਾਂ ਦਾ ਜਵਾਈ ਬਹੁਤ ਹੀ ਚੰਗੇ ਸੀ ਉਹਨਾਂ ਨੇ ਉਹਨਾਂ ਨੂੰ ਹਿੰਮਤ ਤੇ ਦਿੱਤੀ ਤੇ ਦੀ ਸਹਾਇਤਾ ਕੀਤੀ ਉਹਨਾਂ ਦਾ ਛੋਟਾ ਲੜਕਾ ਪਾਗਲ ਹੋ ਗਿਆ ਤੇ ਉਹਨਾਂ ਨੇ ਉਹਦਾ ਵੀ ਇਲਾਜ ਕਰਵਾਇਆ ਇੱਕ ਜ਼ਿੰਦਗੀ ਦਿੱਤੀ ਸੀ ਰੱਬ ਨੇ ਉਹ ਜਿੰਦਗੀ ਵਿੱਚ ਜਿੰਨੇ ਉਹਨਾਂ ਨੇ ਦੁੱਖ ਦੇਖੇ ਸੀ ਰੱਬ ਇਨੀ ਮਾੜੀ ਕਿਸੇ ਨਾਲ ਨਾ ਕਰੇ ਸਾਰਿਆਂ ਦੀ ਧੀ ਭੈਣ ਸੁਖੀ ਰਹੇ ਰੱਬ ਅੱਗੇ ਇਹੀ ਅਰਦਾਸ ਕਰਦਾ ਹੈ ਮੈਂ ਜੇ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ ਕਰਨਾ 🙏🙏🙏🙏