1979 ਵਿੱਚ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਪੜਦੇ ਸਮੇ ਅਸੀਂ ਕੌਮੀ ਸੇਵਾ ਯੋਜਨਾ ਦਾ ਦਸ ਰੋਜ਼ ਕੈਂਪ ਪ੍ਰੋ ਰਾਧੇ ਸ਼ਾਮ ਗੁਪਤਾ ਦੀ ਅਗੁਵਾਹੀ ਹੇਠ ਨਾਲਦੇ ਪਿੰਡ ਸਿੰਘੇਵਾਲੇ ਦੇ ਸਕੂਲ ਵਿੱਚ ਲਾਇਆ।ਚਾਹੇ ਕੈਂਪ ਰਾਤ ਦਿਨ ਦਾ ਸੀ ਅਸੀਂ ਕੁਝ ਮੁੰਡੇ ਰੋਜ਼ ਰਾਤ ਨੂੰ ਘਰ ਆ ਜਾਂਦੇ ਸੀ।ਇੱਕ ਦਿਨ ਸਵੇਰੇ ਕੈਂਪ ਦੇ ਜਾਣ ਸਮੇ ਸਾਡਾ ਸਾਈਕਲ ਪੈਂਚਰ ਹੋਣ ਕਰਕੇ ਮੈ ਤੇ ਮੇਰੇ ਦੋਸਤ ਸ਼ਾਮ ਚੁੱਘ ਨੇ ਪੰਜ ਰੁਪਈਏ ਚ ਰਿਕਸ਼ਾ ਕਿਰਾਏ ਤੇ ਲੈ ਲਿਆ।ਰਿਕਸ਼ੇ ਵਾਲਾ ਸਾਡੀ ਉਮਰ ਦਾ ਹੀ ਸੀ ਅਸੀਂ ਉਸ ਨੂੰ ਪਿੱਛੇ ਬਿਠਾਇਆ ਤੇ ਖੁਦ ਰਿਕਸ਼ਾ ਚਲਾਕੇ ਸਿੰਘੇਵਾਲੇ ਪਹੁੰਚੇ।ਅਸੀਂ ਰਿਕਸ਼ੇ ਵਾਲੇ ਨੂੰ ਪੂਰੇ ਪੈਸੇ ਦੇ ਕੇ ਸ਼ਾਮ ਤੱਕ ਰੋਕ ਲਿਆ ਤੇ ਉਹ ਵੀ ਖੁਸ਼ੀ ਖੁਸ਼ੀ ਰੁਕ ਗਿਆ। ਮੈਂ ਤੇ ਮੇਰੇ ਦੋਸਤ ਨੇ ਰਿਕਸ਼ੇ ਨਾਲ ਪੋਣੇ ਚ ਬੰਨੀ ਉਸਦੀ ਰੋਟੀ ਚੁਪਕੇ ਜਿਹੇ ਖਾ ਲਈ।ਹਰੀ ਮਿਰਚ ਦੇ ਅਚਾਰ ਨਾਲ ਪੋਣੇ ਚ ਰਜਾਈ ਵਰਗੀਆਂ ਮੋਟੀਆਂ ਤਿੰਨ ਰੋਟੀਆਂ ਨਾਲ ਅਸੀਂ ਦੋਨੋ ਜਣੇ ਰੱਜ ਗਏ।ਉਸ ਨੂੰ ਕੈਂਪ ਦੀ ਮੱਸ ਦਾ ਖਾਣਾ ਦੋਨੇ ਟਾਈਮ ਖੁਆਇਆ। ਸਾਡੇ ਨਾਲ ਕੰਮ ਕਰਕੇ ਰਿਕਸ਼ੇ ਵਾਲਾ ਡਾਢਾ ਖੁਸ਼ ਸੀ ਤੇ ਅਸੀਂ ਉਸਦੀ ਰੋਟੀ ਖਾ ਕੇ।ਸ਼ਾਮ ਨੂੰ ਅਸੀਂ ਉਸਦੇ ਰਿਕਸ਼ੇ ਤੇ ਵਾਪਿਸ ਆਏ।ਤੇ ਜਦੋ ਅਸੀਂ ਉਸ ਨੂੰ ਪੰਜ ਸਵੇਰ ਦੇ ਪੰਜ ਸ਼ਾਮ ਦੇ ਤੇ ਪੰਜ ਦਿਹਾੜੀ ਦੇ ਪੈਸੇ ਦੇਣ ਲੱਗੇ ਤਾਂ ਉਸਨੇ ਲੈਣ ਤੋਂ ਇਨਕਾਰੀ ਕਰ ਦਿੱਤੀ। ਪਰ ਅਸੀਂ ਜਬਰਦਸਤੀ ਪੈਸੇ ਦੇ ਦਿੱਤੇ।
ਫਿਰ ਉਹ ਰਿਕਸ਼ੇ ਵਾਲਾ ਸਾਡਾ ਬੇਲੀ ਬਣ ਗਿਆ। ਤੇ ਅਕਸਰ ਹੀ ਸਾਨੂ ਦੋਨਾਂ ਨੂੰ ਕਾਲਜ ਛੱਡ ਆਉਂਦਾ।
ਕਈ ਸਾਲ ਉਸ ਨਾਲ ਸਾਡੀ ਦੋਸਤੀ ਰਹੀ।
#ਰਮੇਸ਼ਸੇਠੀਬਾਦਲ
9876627233