ਇੱਕ ਸਫੈਦ ਰੰਗ ਦੀ ਗੱਡੀ ਇੱਕ ਨਾਰੀਅਲ ਪਾਣੀ ਵੇਚਣ ਵਾਲੇ ਖੋਖੇ ਅੱਗੇ ਰੁਕਦੀ ਹੈ।
“ਸਾਬ੍ਹ ਨਾਰੀਅਲ ਆਪ ਕੇ ਮਤਲਬ ਕਾ ਨਹੀਂ।” ਖੋਖੇ ਵਾਲਾ ਹੱਥ ਜੋੜ ਕੇ ਜਬਾਬ ਦੇ ਦਿੰਦਾ ਹੈ। ਜਦੋ ਕਿ ਸਾਨੂੰ ਉਸਨੇ ਬਹੁਤ ਵਧੀਆ ਨਾਰੀਅਲ ਦਿੱਤੇ। ਮੈਨੂੰ ਮੇਰੇ ਹਥਲੇ ਨਾਰੀਅਲ ਤੇ ਯ ਖੋਖੇ ਵਾਲੇ ਤੇ ਥੋੜੀ ਸ਼ੰਕਾ ਹੋਈ।
ਅਗਲੇ ਦਿਨ ਉਹ ਗੱਡੀ ਫਿਰ ਉਸੀ ਖੋਖੇ ਤੇ ਰੁਕਦੀ ਹੈ। ਅੱਜ ਉਸਦਾ ਬੇਟਾ ਨਾਰੀਅਲ ਵੇਚ ਰਿਹਾ ਸੀ। ਥੋੜੀ ਜਿਹੀ ਵਾਰਤਾਲਾਪ ਤੋਂ ਬਾਦ ਗੱਡੀ ਫਿਰ ਅੱਗੇ ਸਰਕ ਜਾਂਦੀ ਹੈ।
ਖੋਖੇ ਵਾਲੇ ਦਾ ਬੇਟਾ ਕੁਝ ਪ੍ਰੇਸ਼ਾਨ ਨਜ਼ਰ ਆਉਂਦਾ ਹੈ।
“ਕਿਆ ਹੂਆ ਬੇਟਾ।” ਮੇਰੇ ਮੂੰਹੋ ਨਿਕਲਿਆ।
“ਕਿਆ ਬਤਾਏ ਐਂਕਲ ਜੀ। ਯੇ ਸਾਬ੍ਹ ਜਬ ਭੀ ਆਤੇ ਹੈ ਬੋਲਤੇ ਹੈ ਕਿ ਏਕ ਨਾਰੀਅਲ ਕੇ ਪਾਣੀ ਸੇ ਯੇ ਗਿਲਾਸ ਭਰਨਾ ਚਾਹੀਏ। ਵਰਨਾ ਪੈਸੇ ਨਹੀਂ ਦੂੰਗਾ। ਆਪ ਬਤਾਓ ਮੈਂ ਕੌਣ ਸਾ ਨਾਰੀਅਲ ਬੀਚ ਗਇਆ ਹੂੰ। ਪਾਣੀ ਕੀ ਕਿਆ ਗਰੰਟੀ। ਇਤਨਾ ਬੜਾ ਗਿਲਾਸ ਲਾਤੇ ਹੈ ਘਰ ਸੇ।” ਉਸਨੇ ਮੈਨੂੰ ਦੱਸਿਆ।
ਮੈਂ ਗੱਡੀ ਵਾਲੇ ਦੀ ਕਮੀਨੀ ਸੋਚ ਦੇਖਕੇ ਹੈਰਾਨ ਹੋ ਗਿਆ। ਗੱਡੀ ਦੀ ਸਾਈਡ ਤੇ ਲੱਗੀ ਸੱਤਾਧਾਰੀ ਪਾਰਟੀ ਦੀ ਝੰਡੀ ਹਵਾ ਵਿੱਚ ਲਹਿਰਾ ਰਹੀ ਸੀ। ਖੋਖੇ ਵਾਲੇ ਨੂੰ ਹੁਣ ਖੋਖੇ ਸਾਹਮਣੇ ਬੁਲਡੋਜ਼ਰ ਨਜ਼ਰ ਆਉਂਦਾ ਸੀ। ਕਹਿੰਦੇ ਇਹ ਰਾਮ ਰਾਜ ਹੈ। ਕਾਲੀਆਂ ਭੇਡਾਂ ਹਰ ਪਾਰਟੀ ਵਿੱਚ ਹੀ ਹੁੰਦੀਆਂ ਹਨ। ਰੱਬਾ ਯ ਤਾਂ ਨਰੀਆਲਾਂ ਵਿੱਚ ਪਾਣੀ ਦੁਗਣਾ ਭਰਦੇ ਯ ਤਖਤ ਤੋਂ ਤਖਤਾ ਕਰਦੇ। ਫਿਰ ਹੀ ਗਰੀਬ ਬਚੇਗਾ।
#ਰਮੇਸ਼ਸੇਠੀਬਾਦਲ
ਗਿਆਰਾਂ ਫਰਬਰੀ ਵੀਹ ਸੌ ਵੀਹ।