ਨਿੰਦੋ ਨੂੰ ਵਾਹਵਾ ਚਾਅ ਚੜਿਆ ਹੋਇਆ ਸੀ ਖੁਸ਼ੀ ਦੀ ਮਾਰੇ ਉਸਦੇ ਪੈਰ ਧਰਤੀ ਤੇ ਨਹੀ ਸੀ ਲੱਗਦੇ ਪੱਬਾਂ ਭਾਰ ਤੁਰੀ ਫਿਰਦੀ ਸੀ। ਨਿੰਦੋ ਆਪਣੀ ਧੀ ਸੀਰਤ ਦੇ ਹੋਏ ਰਿਸ਼ਤੇ ਤੋਂ ਬਹੁਤ ਖ਼ੁਸ਼ ਸੀ। ਮੁੰਡੇ ਵਾਲਿਆਂ ਦੀ ਕੋਈ ਡਿਮਾਂਡ ਨਹੀਂ ਸੀ, ਬਸ ਉਨ੍ਹਾਂ ਵਿਆਹ ਪੈਲਸ ਦਾ ਚਾਹੀਦਾ ਸੀ। ਵਿਆਹ ਦੀ ਤਾਰੀਖ ਵੀ ਰੱਖ ਲਈ ਸੀ। ਨਿੰਦੋ ਆਪਣੇ ਪਤੀ ਨਾਲ ਬੈਠੀ ਵਿਆਹ ਦੀ ਤਿਆਰੀਆਂ ਦੀ ਗੱਲ ਕਰਦੀ ਹੀ ਸੀ ਕਿ ਵਿਚੋਲਾ-ਵਿਚੋਲਣ ਦੋਂਵੇ ਆ ਗਏ। ਸਤਿ ਸ੍ਰੀ ਅਕਾਲ ਜੀ,ਸਤਿ ਸ੍ਰੀ ਅਕਾਲ ਜੀ ਕਹਿ ਤੋਂ, “ਭਾਈ ਸਾਹਿਬ” ਕਿੰਝ ਬੈਠੇ ਹੋ ਵਿਆਹ ਦੀਆਂ ਤਿਆਰੀਆਂ ਹੋ ਗਈਆ ਹੈ ਵਿਚੋਲੇ ਨੇ ਕਿਹਾ-“ ਬਸ ਭਾਈ ਸਾਹਿਬ ਦੀ ਤਿਆਰੀਆਂ ਚੱਲਦੀ ਹੀ ਅੱਜ ਪੈਲਸ ਬੁੱਕ ਕਰਕੇ ਆਇਆ ਤੇ ਕਾਰਡ ਪਸੰਦ ਕਰਕੇ ਆਇਆ ਹੈ। “ਸਹਿਜ ਦੇ ਪਿਤਾ ਨੇ ਉੱਤਰ ਦਿੰਦੇ ਕਿਹਾ”
ਵਿਚੋਲੇ ਨੇ ਕਿਹਾ-“ ਕਾਰ ਦਾ ਰੰਗ ਤਾਂ ਮੁੰਡੇ-ਕੁੜੀ ਨੂੰ ਪੁੱਛ ਲੈਣਾ ਸੀ।”ਇੰਨਾ ਸੁਣਦੇ ਸਾਰ ਹੀ ਨਿੰਦੋ ਦੇ ਹੱਥੋਂ ਚਾਹ ਦੇ ਕੱਪ ਹੇਠਾਂ ਡਿੱਗ ਗਏ।
ਨਿੰਦੋ ਤੇ ਸਹਿਜ ਦੇ ਪਾਪਾ ਇੱਕ ਦੂਜੇ ਵੱਲ ਦੇਖਦੇ ਕਿਹਾ ਕੀ ਭਾਈ ਸਾਹਿਬ ਕਿਹੜੀ ਕਾਰ।ਤੁਹਾਨੂੰ ਤਾਂ ਪਤਾ ਹੀ ਅਸੀ ਕਿਵੇਂ ਦਿਨ ਕੱਟ ਕੇ ਸਹਿਜ ਅਤੇ ਮੀਤ (ਮੀਤ ਸਹਿਜ ਦਾ ਭਰਾ) ਨੂੰ ਪੜਾਇਆ ਹੈ । ਹਜੇ ਸਹਿਜ ਦੇ ਪਾਪਾ ਦੀ ਗੱਲ ਪੂਰੀ ਹੀ ਨਹੀ ਸੀ ਹੋਈ ਵੀਰ ਜੀ” ਵਿਚੋਲਣ ਨੇ ਗੱਲ ਕੱਟਦਿਆਂ ਕਿਹਾ-ਕੁੜੀ ਨਰਸ ਲੱਗੀ ਹੋਈ ਹੈ, “ਨਰਸ ਧੀ ਦੇ ਦਾਜ ਵਿੱਚ ਕਾਰ ਤਾਂ ਚਾਹੀਦੀ ਹੀ ਹੈ, ਨਾਲੇ ਮੁੰਡਾ ਵੀ ਤਾਂ ਬਿਜਲੀ ਮਹਿਕਮੇ ਵਿੱਚ ਜੇ.ਈ ਲੱਗਿਆ ਹੋਇਆ ਲੋਕ ਕੀ ਕਹਿਣਗੇ?ਸੁੱਖ ਨਾਲ ਤਿੰਨ-ਚਾਰ ਵਰ੍ਹੇ ਤਾਂ ਕੁੜੀ ਨੂੰ ਸਰਵਿਸ ਕਰਦੇ ਹੋ ਗਏ ਹਨ।” ਚੰਗਾ ਅਸੀਂ ਚੱਲਦੇ ਹਾਂ ਗੱਡੀ ਜਦੋਂ ਪਸੰਦ ਕਰਨ ਜਾਣਾ ਹੋਇਆ ਤਾਂ ਦੱਸ ਦਿਓ ਕਹਿਕੇ ਦੋਵੇਂ ਤੁਰ ਪਏ।
ਨਿੰਦੋ ਤਾਂ ਸਿਰ ਫੜ ਕੇ ਮੰਜੇ ਤੇ ਬੈਠ ਗਈ। ਚੰਗਾ ਮੈ ਕੁਝ ਦੇਖਦਾ ਹੈ ਇਹ ਕਹਿ ਸਹਿਜ ਦਾ ਪਾਪਾ ਘਰੋਂ ਬਾਹਰ ਚਲੇ ਜਾਂਦਾ। ਨਿੰਦੋ ਦੇ ਕੰਨਾਂ ਵਿੱਚ ਅਜੇ ਵੀ ਵਿਚੋਲਣ ਦੇ ਬੋਲ ਗੂੰਜ ਰਹੇ ਸਨ। ਨਿੰਦੋ ਕਦੇ ਸੋਚਦੀ ਕੀ ਆਪਣੇ ਪੇਕਿਆ ਤੋਂ ਮਦਦ ਮੰਗ ਲੈਂਦੀ ਹਾਂ, ਫੋਨ ਚੁੱਕ ਕੇ ਫੋਨ ਕਰਨ ਹੀ ਲੱਗਦੀ ਹੈ ਉਸ ਨੂੰ ਆਪਣੇ ਵੀਰੇ ਦੀਆਂ ਤਿੰਨ ਕੁੜੀਆ ਦਾ ਖਿਆਲ ਆਉਦਾ ਹੈ ਉਹ ਵੀ ਵਿਆਹਣ ਯੋਗ ਹੋਈ ਬੇਸ਼ੱਕ ਅੱਜ ਵਿਆਹ ਹੋ ਜਾਵੇ ਉਹਨਾਂ ਦਾ ਇਹ ਸੋਚ ਫੋਨ ਰੱਖ ਦਿੰਦੀ।
ਨਿੰਦੋ ਨੂੰ ਬੈਠੀ ਦੇਖ ਨਿੰਦੇ ਦੀ ਸੱਸ ਬੋਲਣ ਲੱਗ ਪਈ ਨਿੰਦੋ ਤੈਨੂੰ ਅੱਠ-ਦੱਸ ਵਰ੍ਹੇ ਤੋਂ ਕਹਿੰਦੀ ਆ ਰਹੀ ਆਪਣੀ ਜਠਾਣੀ ਵੱਲ ਝਾਤੀ ਮਾਰ ਉਹਦੀ ਧੀ ਆਪਣੀ ਸੀਰਤ ਦੀ ਹਾਨਣ ਏ, ਉਹਨੇ ਕੁੜੀ ਪੜਨੋ ਵੀ ਹਟਾ ਲਈ ਏ, ਤੂੰ ਕਰਜੇ ਲੈ ਲੈ ਕੇ ਕੁੜੀ ਨੂੰ ਨਾ ਪੜ੍ਹਾ, ਇਹਦੇ ਦਾਜ ਲਈ ਜੋੜ, ਜਿਨ੍ਹਾਂ ਪੜ੍ਹਾਏਂਗੀ ਉਨ੍ਹਾਂ ਹੀ ਦਾਜ ਵੱਧ ਦੇਣਾ ਪਉ। ਫਿਲਮਾਂ ਅਤੇ ਨਾਟਕਾਂ ਦੀਆਂ ਰੀਸਾਂ ਕਰਨੀਆਂ ਛੱਡ ਦੇ। ਧੀਆਂ ਪੜ੍ਹਾਉਣ ਦੇ ਨਾਰੇ ਸਕੂਲਾਂ ਦੀਆਂ ਕੰਧਾਂ ਤੇ ਹੀ ਸੋਹਣੇ ਜਾਪਦੇ ਹਨ। ਧੀਆਂ ਤੇ ਕਰਜਾ ਹੁੰਦੀਆਂ ਨੇ ਜਿੰਨੀ ਛੇਤੀ ਹੋ ਸਕੇ ਲਾਹ ਦਿਓ। ਪੈਸਿਆਂ ਦਾ ਕਰਜਾ ਤਾਂ ਲੱਥ ਜਾਂਦਾ ਏ ਪਰ ਧੀਆ ਦਾ ਕਰਜਾ ਔਖਾ ਲੱਥਦਾ ਹੈ। ਨਿੰਦੋ ਤੈਨੂੰ ਕਿੰਨੀ ਵਾਰ ਕਿਹਾ ਚੰਗਾ ਜਿਹਾ ਮੁੰਡਾ ਵੇਖ ਤੇ ਕੁੜੀ ਦੇ ਹੱਥ ਪੀਲੇ ਕਰ ਫਾਰਗ ਹੋ ਜਾ।”ਪਰ ਤੂੰ ਕਿਸੇ ਕੰਜਰ ਦੀ ਸੁਣੀ, ਤੇਰੀ ਜਠਾਣੀ ਨੇ ਕੁੜੀ ਨੂੰ ਬਾਰਾਂ ਜਮਾਤਾਂ ਕਰਾ ਕੇ ਉਠਾ ਲਿਆ ਅਤੇ ਚੌਖੇ ਦਾਜ ਨਾਲ ਵਿਆਹ ਦਿੱਤਾ, ਤੇ ਅੱਜ ਉਹ ਸੁਹਣੇ ਸੁਹਣੇ ਦੋ ਜੁਆਕਾਂ ਦੀ ਮਾਂ ਬਣ ਚੁੱਕੀ ਸੀ। ਤੇਰੇ ਧੀ ਹਜੇ ਤੱਕ ਬੂਹੇ ਤੇ ਬੈਠੀ ਵੱਡੀ ਆਈ ਕੁੜੀ ਨੂੰ ਪੜਾਉਣ ਵਾਲੀ ਮੇਰੀ ਗੱਲ ਮੰਨ ਜਾਂਦੀ ਅੱਜ ਇਹ ਦਿਨ ਨਾ ਦੇਖਣ ਨੂੰ ਮਿਲਦਾ।
ਆਪਣੀ ਸੱਸ ਦੀਆ ਗੱਲਾਂ ਸੁਣਦੀ ਨਿੰਦੋ ਚੁੱਪ ਬੈਠੀ ਰੋਂਦੀ ਰਹੀ ਇੰਨੇ ਨੂੰ ਸਹਿਜ ਦੇ ਪਾਪਾ ਆਏ ਅਤੇ ਕਹਿਣ ਲੱਗੇ ਵਿਚੋਲੇ ਦਾ ਫੋਨ ਆਇਆ ਹੈ ਕਹਿੰਦਾ” ਕੀ ਕੱਲ ਨੂੰ ਮੁੰਡੇ ਨਾਲ ਜਾ ਕੇ ਗੱਡੀ ਪਸੰਦ ਕਰ ਆਊ ਨਹੀਂ ਤਾਂ ਵਿਆਹ ਨੂੰ ਜਵਾਬ ਹੈ। ਨਿੰਦੋ ਤਾਂ ਧਾਹਾਂ ਮਾਰ ਰੌਣ ਲੱਗ ਗਈ ਦਾਜ ਅਤੇ ਗੱਡੀ ਦੇਣ ਲਈ ਉਹਨਾਂ ਕੋਲ ਹੈ ਕੀ ਸੀ, ਜੋ ਵੇਚ ਵੱਟ ਕੇ ਗੱਡੀ ਲਈ ਪੈਸੇ ਕਰ ਲੈਣ ਇੱਕ ਮਕਾਨ ਹੀ ਸੀ ਅਤੇ ਇੱਕ ਹੋਣਹਾਰ ਪੁੱਤਰ ਸੀ ਜਿਸ ਨੂੰ ਹਜੇ ਕੋਈ ਨੌਕਰੀ ਨਹੀ ਮਿਲੀ ਸੀ। ਸਾਰੇ ਦਾ ਸਾਰਾ ਟੱਬਰ ਸੋਚਾਂ ਵਿੱਚ ਹੀ ਬੈਠਾ ਸੀ। ਪਤਾ ਨਹੀ ਲੱਗਿਆ ਸਵੇਰ ਕਦੋਂ ਹੋ ਗਈ। ਸਵੇਰ ਹੁੰਦੇ ਹੀ ਵਿਚੋਲੇ ਦਾ ਫੋਨ ਫਿਰ ਆ ਗਿਆ, “ਭਾਈ ਸਾਹਿਬ ਤੁਸੀ ਕੀ ਸਲਾਹ ਕੀਤੀ, ਸੀਰਤ ਦੇ ਪਿਤਾ ਨੇ ਮੈਨੂੰ ਕੁਝ ਦਿਨ ਦਿਓ ਇਹ ਕਹਿ ਕੇ ਫੋਨ ਕੱਟ ਦਿੱਤਾ।
ਸੀਰਤ ਦੇ ਪਿਤਾ ਨੇ ਘਰ ਬਿਨਾਂ ਦੱਸੇ ਘਰੋਂ ਬਾਹਰ ਚੱਲਿਆ ਗਿਆ। ਸ਼ਾਮ ਤੱਕ ਉਹਨਾਂ ਉਸ ਦੀ ਕੋਈ ਖਬਰ ਨਹੀਂ ਸੀ ਨਾ ਹੀ ਫੋਨ ਚੁੱਕਦੇ ਸੀ। ਸ਼ਾਮ ਨੂੰ 7 ਵਜੇ ਪਿੰਡ ਦਾ ਸਰਪੰਚ ਘਰ ਆਇਆ ਤੇ ਦੱਸਿਆ ਕੀ ਸੀਰਤ ਦੇ ਪਿਤਾ ਨੇ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।
ਦੇਸ਼ ਆਜ਼ਾਦ ਹੋਏ ਨੂੰ ਤਾਂ ਲੰਮੇਰਾ ਸਮਾ ਹੋ ਗਿਐ ਪਰ ਸਾਡੀਆਂ ਸੋਚਾਂ ਹਾਲੇ ਉਹੀ ਹਨ ਸਦੀਆਂ ਪੁਰਾਣੀਆਂ। ਦਾਜ ਜੀ ਪ੍ਥਾ ਨੇ ਕਿਸੇ ਦੀ ਜਾਨ ਲੈ ਲਈ