ਮੰਗਤਾ :- ਭੰਡਾਰੇ ਭਰੇ ਰਹਿਣ, ਘਰ ‘ਚ ਖੁਸ਼ਹਾਲ ਬਣਿਆ ਰਹੇ ।
ਬਿੱਟੂ :- ਹਾਂ ਜੀ , ਬਾਬਾ ਚਾਹ ਪੀਓਗੇ ?
ਮੰਗਤਾ :- ਬੱਚਾ ‘ਪਹਿਲਾ ਬਾਬਿਆਂ ਨੂੰ ਪਾਣੀ ਪਿਲਾ’ ਫੇਰ ਚਾਹ ਵੀ ਪੀਵਾਂਗੇ ।
ਬਿੱਟੂ :- ਠੀਕ, ਬਾਬਾ ਜੀ ਬੈਠੋ ……। ਰਸੋਈ ਵਿਚ ਜਾ ਚਾਹ ਬਣਾ ਲਿਆਉਂਦਾ ।
ਬਿੱਟੂ :- ਆਹ ਲਉ , ਚਾਹ ਤੇ ਪਾਣੀ ….।
ਮੰਗਤਾ :- ਪਾਣੀ ਪੀ , ਗਿਲਾਸ ਦੇਖ , ਬੱਚਾ ਇੱਕ ਗੱਲ ਪੁਛਾ… ਬੱਚਾ ਗਿਲਾਸ ਦੋਵੇ , ਚਿੱਬੇ ਕਿਉਂ ?
ਬਿੱਟੂ :- ਬਾਬਾ ਜੀ , ਮੇਰੇ ਘਰਵਾਲੀ ਸਰਕਾਰੀ ਦਫਤਰ ਵਿਚ। ਕੱਚੀ ਨੌਕਰੀ ਕਰਦੀ । ਓਥੇ ਦਾ ਗੁਸਾ ਘਰੇ ਆ ਕੇ ਭਾਂਡੇ ਠਿੱਕਰ ਤੇ ਕੱਢਦੀ ਏ ।
ਮੰਗਤਾ :- ਬੱਚਾ , ਮੈ ਸਮਝਿਆ ਨਹੀ !
ਬਿੱਟੂ :- ਬਾਬਾ ਜੀ , ਕੁਝ ਦਫਤਰ ਵਾਲਿਆ ਦਾ ਤੇ ਕੁਝ ਸਰਕਾਰਾਂ ਦੇ ਝੂਠਾ ਦਾ ਗੁਸਾ ਘਰੇ ਆ ਕੇ ਬੇਜਾਨ ਭਾਂਡਿਆਂ ਤੇ ਮਾਸੂਮ ਬੱਚਿਆ ਤੇ ਕੱਢਦੀ ਏ ।
ਮੰਗਤਾ :- ਬੱਚਾ , ਦਫਤਰ ਵਾਲੇ ਤੇ ਸਰਕਾਰਾਂ ਉਹਨੂੰ ਕੀ ਕਹਿੰਦੇ !
ਬਿੱਟੂ :- ਬਾਬਾ ਜੀ , ਦਫਤਰ ਵਾਲੇ ਜਿਹੜਾ ਸਰਕਾਰ ਦਿੰਦੀ , ਓਹ ਵਧਾਉਂਦੇ ਨਹੀ । ਦਫਤਰ ਵਾਲੇ ਦੋ ਤਿੰਨ ਬੰਦਿਆ ਦਾ ਕੰਮ, ਇੱਕ ਬੰਦੇ ਤੋ ਲਈ ਜਾਦੇ ।
ਸਰਕਾਰਾਂ ਵੀ ਦੂਜੇ ਤੀਜੇ ਮਹੀਨੇ ਕਹਿ ਛੱਡਦੀਆ , ਕੱਚੇ ਮੁਲਾਜਮਾਂ ਨੂੰ ਜਲਦ ਪੱਕਾ ਕਰਨਗੀਆਂ। ਐਵੇਂ ਸੜਕਾਂ ਤੇ ਬੋਰਡ ਲਾ ਦਿੰਦੀਆਂ, ਅਸੀ ਐਨੇ ਪੱਕੇ ਕਰਤੇ । ਸਭ ਝੂਠ , ਇਹ ਵਿਚਾਰੇ ਕਦੇ ਧਰਨੇ ਲਾਉਂਦੇ, ਕਦੇ ਪੁਤਲੇ ਫੂਕਦੇ । ਪਰ ਪੱਲੇ ਕੁਝ ਨਹੀ ਪੈਂਦਾ।
ਮੈ ਸੋਚਿਆ, ਐਤਕੀ ਸਾਇਦ ਦੀਵਾਲੀ ਤੇ ਕੁਝ ਨਾ ਕੁਝ ਕਰਨਗੇ । ਪਰ ਕਿੱਥੇ ….।
ਸਾਡੇ ਗਰੀਬਾਂ ਦਾ ਤਾਂ ਬਸ ਰੱਬ ਏ , ਕੋਈ ਸਰਕਾਰ। ਆਵੇ ! ਸਾਨੂੰ ਬਿਨਾਂ ਲਾਰਿਆ ਤੋ ਕੁਝ ਨਹੀ ਮਿਲਿਆ। ਏਨੀ ਵਿਚਾਰੀ ਨੂੰ ਤੇਰਾਂ ਚੌਂਦਾ ਸਾਲ ਹੋ ਗਏ, ਨੌਕਰੀ ਕਰਦਿਆ ਨੂੰ । ਕਿਸੇ ਸਰਕਾਰ ਨੇ , ਕੁਝ ਨਹੀ ਕੀਤਾ । ਅਸੀ ਬਦਲਾਅ ਵੀ ਕਰਕੇ ਦੇਖ ਲਿਆ।
ਮੰਗਤਾ :- ਬੱਚਾ ਜੀ ,ਸਬਰ ਰੱਖੋ । ਰੱਬ ਭਲੀ ਕਰੇਗਾ ।
ਕੋਈ ਗੱਲ ਨਹੀ ਬੱਚਾ , ਬਾਬੇ ਵਚਨ ਕਰਨਗੇ । ਤੇਰੀ ਕਿਸਮਤ ਦਾ ਸਿਤਾਰਾ ਚਮਕੇਗਾ ,ਤੇਰੇ ਚੰਗੇ ਦਿਨ ਆਉਣਗੇ ਤੇ ਤੂੰ ਵੱਡੀਆ ਵੱਡੀਆ ਕਾਰਾਂ ‘ਚ ਘੁੰਮੇਗਾ ।
ਬਿੱਟੂ :- ਬਾਬਾ ਜੀ , ਵੱਡੀਆ ਕਾਰਾਂ ਵਾਲੇ ….ਮੰਤਰੀ ਕੰਧ ਤੁੜਵਾ , ਪਿਛੇ ਦੀ ਭੱਜਦੇ ਦੇਖੇ । ਓਹ ਲੋਕਾਂ ਦੇ ਮੱਥੇ ਨਹੀ ਲੱਗਦੇ । ਸਟੇਜਾਂ ਤੇ ਵੱਡੀਆ ਵੱਡੀਆ ਗੱਲਾ ਕਰਨ ਵਾਲੇ, ਕਲਾਕਾਰ, ਲੁਕ ਲੁਕ ਭੱਜਦੇ ਦੇਖੇ । ਜਿੰਨਾ ਲੋਕਾਂ ਨੇ, ਸਟੇਜ ਤੇ ਚੜਾਇਆ। ਸਰੋਤੇ ਤਿੰਨ-ਚਾਰ ਘੰਟੇ ਬੈਠ , ਏਨਾ ਨੂੰ ਸੁਣਦੇ !
ਮੰਗਤਾ :- ਠੀਕ ਬੱਚਾ , ਰੱਬ ਖੁਸ਼ ਰੱਖੇ । ਰੱਬ ਭਲੀ ਕਰੇ ।
ਬਿੱਟੂ :- ਠੀਕ ਬਾਬਾ ਜੀ , ਪਤਾ ਨਹੀ .. ਰੱਬ ਕਦੋ ਭਲੀ ਕਰੇਗਾ ।ਪਤਾ ਨਹੀ ਕਦੋ ਚੰਗੇ ਦਿਨ ਆਉਣਗੇ ।