“ਬਾਬਾ ਕਿੱਥੇ ਜਾਣਾ ਹੈ ਤੁਸੀਂ।”
“ਪੰਜਾਬ ਦਾਣਾ ਮੰਡੀ ਚ।’
“ਸਟੇਸ਼ਨ ਤੇ ਕਿਓੰ ਬੈਠੇ ਹੋ।’
“ਬਾਊ ਜੀ ਮੈਂ ਸਵੇਰੇ ਅੱਠ ਵਜੇ ਇਥੇ ਆਉਂਦਾ ਹਾਂ। ਸ਼ਾਮੀ ਅੱਠ ਨੋ ਵਜੇ ਤੱਕ ਬੈਠਦਾ ਹੈ। ਇੱਕ ਇੱਕ ਦੋ ਰੁਪਏ ਮੰਗਕੇ ਗੁਜ਼ਾਰਾ ਕਰਦਾ ਹਾਂ।”
“ਤੇ ਰੋਟੀ?” ਮੇਰਾ ਅਗਲਾ ਸਵਾਲ ਸੀ।
“ਇਥੋਂ ਹੀ ਮੰਗ ਲੈਂਦਾ ਹਾਂ।’
ਦਾਣਾ ਮੰਡੀ ਦੇ ਵਰਾਂਡਿਆਂ ਵਿਚ ਕੰਬਲ ਵਿਛਾ ਕੇ ਸੌਂ ਜਾਂਦਾ ਹਾਂ।
“ਕਿਥੋਂ ਦੇ ਰਹਿਣ ਵਾਲੇ ਹੋ ਤੇ ਕੀ ਨਾਮ ਹੈ ਤੁਹਾਡਾ?” ਮੇਰੀ ਜਗਿਆਸਾ ਉਸ ਬਾਰੇ ਜਾਨਣ ਦੀ ਸੀ।
“ਮੇਰਾ ਜਨਮ ਹਨੂਮਾਨਗੜ੍ਹ ਹੋਇਆ ਸੀ। ਮੇਰੇ ਜਨਮ ਤੋਂ ਅਗਲੇ ਦਿਨ ਮੇਰੀ ਮਾਂ ਮਰ ਗਈ। ਮੇਰੇ ਬਾਪ ਨੇ ਮੈਨੂੰ ਪਾਲਿਆ। ਮੈਨੂੰ ਦਮਾ ਹੈ ਉਮਰ ਮੇਰੀ ਚਾਲੀ ਕ਼ੁ ਸਾਲ ਦੀ ਹੀ ਹੈ। ਬਸ ਹੁਣ ਓਥੇ ਜਾਕੇ ਸੋਣਾ ਹੀ ਹੈ ਮੇਰੇ ਕੋਲ ਅੱਜ ਛੇ ਰੋਟੀਆਂ ਹਨ ਉਥੇ ਜਾਕੇ ਵੰਡਾਕੇ ਖਾ ਲਵਾਂਗੇ। ਮੇਰੀ ਨਾਲ ਬੈਠੀ ਬੁਢੀ ਵੀ ਓਥੇ ਹੀ ਰਹਿੰਦੀ ਹੈ।ਇਸ ਨੂੰ ਸੁਣਦਾ ਨਹੀਂ। ਦਿਸਦਾ ਵੀ ਘੱਟ ਹੀ ਹੈ। ਪਰਮਾਤਮਾ ਨੇ ਇਹੀ ਜਿੰਦਗੀ ਦਿੱਤੀ ਹੈ।” ਉਸਦੀ ਵਾਰਤਾ ਜਾਰੀ ਸੀ। ਪਤਾ ਨਹੀਂ ਕਿਓੰ ਮੇਰਾ ਹੱਥ ਮੇਰੇ ਪਰਸ ਵੱਲ ਵਧਿਆ ਤੇ ਮੈਂ ਉਸਨੂੰ ਦੱਸ ਦਾ ਨੋਟ ਦੇ ਦਿੱਤਾ। ਅੱਜ ਮੈਂ ਸ਼ਾਮੀ ਆਪਣੀ ਹਮਸਫਰ ਨਾਲ ਵਿਸ਼ਕੀ ਨੂੰ ਘੁਮਾਉਣ ਗਿਆ ਸੀ। ਮੀਨਾ ਬਜ਼ਾਰ ਕੋਲ ਜਾਕੇ ਵਿਸ਼ਕੀ ਰੇਲਵੇ ਸਟੇਸ਼ਨ ਵੱਲ ਮੁੜ ਗਿਆ। ਓਥੇ ਹੀ ਪਾਰਕਿੰਗ ਕੋਲ ਇਹ ਬਾਬਾ ਤੇ ਉਹ ਬੁੜੀ ਬੈਠੇ ਸਨ। ਭੀਖ ਮੰਗਣਾ ਗਲਤ ਹੈ ਤੇ ਉਹ ਵੀ ਸਾਧੂ ਭੇਸ ਵਿਚ। ਪਰ ਇਹ੍ਹਨਾਂ ਦੀ ਜ਼ਿੰਦਗੀ ਇਸਤਰਾਂ ਹੀ ਚਲਦੀ ਹੈ। ਤੇ ਸ਼ਾਇਦ ਇਹ੍ਹਨਾਂ ਦਾ ਰੋਜ਼ਗਾਰ ਵੀ ਇਹੀ ਹੈ। ਠੱਗੀ ਚੋਰੀ ਲੁੱਟ ਘਸੁੱਟ ਨਾਲੋਂ ਸ਼ਾਇਦ ਵਧੀਆ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ