ਬਸੰਤ ਰੁੱਤ ਦਾ ਤਿਉਹਾਰ | basant rut da tyohaar

ਸਭ ਤੋਂ ਪਹਿਲਾਂ ਮੇਰੇ ਪ੍ਰੀਵਾਰ ਵੱਲੋਂ ਸਾਰੇ ਭੈਣ – ਭਰਾਵਾਂ ਨੂੰ ਬਸੰਤ ਰੁੱਤ ਦੀ ਬਹੁਤ-ਬਹੁਤ ਮੁਬਾਰਕਾਂ ਜੀ ।ਇਹ ਬਸੰਤ ਰੁੱਤ ਪਤਝੜ ਤੋਂ ਆਉਂਣ ਵਾਲੀ ਰੁੱਤ ਹੈ ਜਿਸ ਨੂੰ ਖਿੜਿਆਂ ਵਾਲੀ ਮੌਸਮ ਦਾ ਤਿਉਂਹਾਰ ਵੀ ਮੰਨਿਆ ਜਾਂਦਾ ਹੈ । ਸਾਰੇ ਲੋਕ ਖੁਸ਼ੀਆਂ ਨਾਲ ਉੱਭਰ ਉੱਠਦੇ ਕਹਿੰਦੇ ਨੇ “ ਆਈ ਬਸੰਤ,ਪਾਲਾ ਉਡੰਤ “ ਇਸ ਰੁੱਤ ਨੂੰ ਰੁੱਤਾਂ ਦੀ ਸਰਦਾਰਨੀ ਵੀ ਕਿਹਾ ਸਕਦਾ ਜਾ ਸਕਦਾ ਹੈ । ਭਾਰਤ ਵਿੱਚ ਆਮ ਤੌਰ ਤੇ ਛੇ ਰੁੱਤਾਂ ਆਉਂਦੀਆਂ ਨੇ ਜਿੰਨਾਂ ਵਿੱਚ ਇੱਕ ਨਵੀਂ ਨਿਖਾਰ ਲਿਆਉਣ ਵਾਲੀ ਬਸੰਤ ਰੁੱਤ ਹੈ । ਬਸੰਤ ਪੰਚਮੀ ਵਾਲੇ ਦਿਨ ਹਰ ਇੱਕ ਇਨਸਾਨ ਦੀ ਨਜ਼ਰ ਅਸਮਾਨ ਵੱਲ ਉੱਠਦੀ ਨਜ਼ਰ ਆਉਂਦੀ ਹੈ , ਕਿਉਂਕਿ ਅਸਮਾਨ ਰੰਗ ਬਰੰਗੇ ਪਤੰਗਾਂ ਨਾਲ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਸਜਿਆ ਹੋਇਆ ਦਿਖਾਈ ਦਿੰਦਾ ਹੈ । ਫੁੱਲ,ਬੂਟੇ ਅਤੇ ਦਰੱਖਤ ,ਪੌਦੇ ਵੀ ਆਪਣੀਆਂ ਨਵੀਆਂ ਪੱਤੀਆਂ ਨੂੰ ਜਨਮ ਦਿੰਦੇ ਅਤੇ ਆਪਣੇ ਆਪ ਨੂੰ ਸ਼ਿੰਗਾਰ ਦੇ ਦਿਖਾਈ ਦਿੰਦੇ ਹਨ । ਬਸੰਤ ਰੁੱਤ ਵਿੱਚ ਹਰ ਪਾਸੇ ਹਰਿਆਲੀ ਤੇ ਖੁਸ਼ਹਾਲੀ ਦਾ ਵਾਤਾਵਰਣ ਸਜਿਆ ਰਹਿੰਦਾ ਹੈ ਅਤੇ ਕਣਕ ਵੀ ਜ਼ਮੀਨ ਤੋਂ ਉੱਠਕੇ ਆਪਣੀ ਜਵਾਨੀ ਪੈਰ ਧਰਦੀ ਅਤੇ ਅੰਬ ਦੇ ਦਰੱਖਤਾਂ ਨੂੰ ਬੂਰ ਆ ਜਾਂਦਾ ਹੈ ।ਅਤੇ ਸਾਡੇ ਬਜ਼ੁਰਗਾਂ ਨੂੰ ਕੜਾਕੇ ਠੰਡ ਕੱਟਣ ਤੋਂ ਬਾਅਦ ਕੁੱਝ ਰਾਹਤ ਮਹਿਸੂਸ ਹੁੰਦੀ ਮੁਖੜੇ ਤੇ ਖੁਸ਼ੀ ਝਲਕ ਦੀ ਦਿਖਾਈ ਦਿੰਦੀ ਹੈ । ਇਸ ਰੁੱਤ ਦੋਰਾਨ ਕਈ ਥਾਵਾਂ ਤੇ ਮੇਲੇ ਵੀ ਲੱਗਦੇ ਹਨ ।ਬਸੰਤ ਪੰਚਮੀ ਵਾਲੇ ਦਿਨ ਵਿੱਦਿਆ ਅਤੇ ਕਲਾ ਦੀ ਦੇਵੀਂ ਮਾਂ ਸਰਸਵਤੀ ਪੂਜਾ ਕੀਤੀ ਜਾਂਦੀ ਹੈ ਅਤੇ ਸਕੂਲ ਵਾਲੇ ਬੱਚਿਆਂ ਨੂੰ ਵੀ ਬਸੰਤ ਰੁੱਤ ਵਿੱਚ ਪੜਾਈ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ , ਕਿਉਂਕਿ ਇਹ ਬੱਚਿਆਂ ਲਈ ਇਮਤਿਹਾਨ ਦੇ ਆਖ਼ਰੀ ਮਹੀਨੇ ਹੁੰਦੇ ਹਨ ।ਬਸੰਤ ਰੁੱਤ ਦਿਲਾਂ ਵਿੱਚ ਨਵੀਂ ਉਮੀਦ,ਊਰਜਾ,ਸ਼ਕਤੀ ਅਤੇ ਵਿਸ਼ਵਾਸ ਦਾ ਸੰਚਾਰ ਕਰਦੀ ਹੈਂ।ਪੰਜਾਬ ਵਿੱਚ ਇਸ ਦਿਨ ਦੇ ਸੰਬੰਧਿਤ ਵਿੱਚ ਮੇਲੇ ਲੱਗਦੇ ਹਨ । ਜਿੰਨਾਂ ਵਿੱਚ ਇੱਕ ਮੇਲਾ ਇਸ ਦਿਨ ਪਟਿਆਲੇ ਸ਼ਹਿਰ ਦੇ ਗੁਰੂਦੁਆਰਾ ਸ਼੍ਰੀ ਦੁੱਖ ਨਿਵਾਰ ਸਾਹਿਬ ਵਿਖੇ ਲੱਗਦਾ ਹੈ ਜਿਹੜਾ ਕਿ ਇੱਕ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ ।ਇੱਥੇ ਬਣੇ ਸਰੋਬਰ ਵਿੱਚ ਬਹੁਤ ਦੂਰੋਂ-ਦੂਰੋਂ ਸ਼ਰਧਾਲੂ ਬਸੰਤ ਪੰਚਮੀ ਨੂੰ ਇਸ਼ਨਾਨ ਕਰਨ ਆਉਂਦੇ ਅਤੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਦੇ ਅਤੇ ਬਸੰਤ ਪੰਚਮੀ ਦੇ ਤਿਉਹਾਰ ਬੜੀ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇੱਥੇ ਯਾਦ ਰਹੇ ਕਿ ਭਗਵਾਨ ਕ੍ਰਿਸ਼ਨ ਮਹਾਂਰਿਸ਼ੀ ਬਾਲਮੀਕ ਜੀ ਤੇ ਹੋਰ ਕਵੀਆਂ ਨੇ ਬਸੰਤ ਰੁੱਤ ਦਾ ਜ਼ਿਕਰ ਬਹੁਤ ਹੀ ਮਨਮੋਹਕ ਢੰਗ ਨਾਲ ਕੀਤਾ ਹੈ ।ਇਸ ਰੁੱਤ ਨੂੰ ਕਾਮ ਅਤੇ ਰੱਤੀ ਦੀ ਰੁੱਤ ਵੀ ਮੰਨਿਆ ਗਿਆ । ਇਸ ਦਿਨ ਵਧੇਰੇ ਲੋਕ ਪੀਲ਼ੇ ਰੰਗ ਦੇ ਕੱਪੜੇ ਪਾਉਂਦੇ ਅਤੇ ਘਰਾਂ ਵਿੱਚ ਕਈ ਪ੍ਰਵਾਨ ਵੀ ਪੀਲ਼ੇ ਰੰਗ ਦੇ ਬਣਾਏ ਜਾਂਦੇ ਹਨ । ਬਸੰਤ ਪੰਚਮੀ ਵਾਲੇ ਦਿਨ ਪਤੰਗ ਉਡਾਉਣ ਦਾ ਰਿਵਾਜ ਦੇਖਣ ਨੂੰ ਮਿਲਦਾ ਹੈ ਹਰ ਥਾਂ ਮਕਾਨਾਂ ਦੀਆਂ ਛੱਤਾਂ ਅਤੇ ਖੁੱਲੇ ਮੈਦਾਨ ‘ਚ ਭਾਰੀ ਗਿਣਤੀ ਵਿੱਚ ਨੌਜਵਾਨ ਅਤੇ ਬੱਚੇ ਪਤੰਗ ਉਡਾਉਂਦੇ ਨਜ਼ਰ ਆਉਂਦੇ ਅਤੇ ਵੱਡੀਆਂ -ਵੱਡੀਆਂ ਸ਼ਰਤਾਂ ਵੀ ਲਾਉਂਦੇ ਹਨ ਅਤੇ ਪਤੰਗ ਦੇ ਰੰਗ ਰੂਪ ਦੇ ਅਨੁਸਾਰ ਨਾ ਵੀ ਰੱਖੇ ਜਾਂਦੇ ਹਨ ਜਿਵੇਂ ਛੱਜ , ਤਿਤਲੀ , ਜਹਾਜ਼ , ਪਰੀ ਆਦਿ ਨਾ ਸ਼ਾਮਲ ਹਨ । ਇਹਨਾਂ ਪਤੰਗਾਂ ਨੂੰ ਉਡਾਉਂਣ ਲਈ ਪੱਕੀ ਤੇ ਸ਼ਖਤ ਡੋਰ ਦੀ ਜ਼ਰੂਰਤ ਪੈਂਦੀ ਹੈ । ਚਾਈਨਾ ਦੀ ਪਲਾਸਟਿਕ ਦੀ ਡੋਰ ਅੱਜ-ਕੱਲ੍ਹ ਬਹੁਤ ਜ਼ਿਆਦਾ ਖਿੱਚ ਦਾ ਕੇਂਦਰ ਬਣੀ ਹੋਈ ਹੈ । ਬਲਕਿ ਖਿੱਚ ਦਾ ਕੇਂਦਰ ਹੀ ਨਹੀਂ ਬਲਕਿ ਬਹੁਤ ਜਾਨਾਂ ਵੀ ਲਾ ਚੁੱਕੀ ਹੈ ਜਿੱਥੇ ਇਸ ਚਾਈਨਾ ਡੋਰ ਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ । ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਵੀ ਅਸਮਾਨ ਵਿੱਚ ਮੰਡਰਾਉਂਦੀ ਨਜ਼ਰ ਆ ਰਹੀ ਹੈ । ਪਤੰਗ ਉਡਾਉਂਣ ਦਾ ਸ਼ੌਕ ਜ਼ਰੂਰ ਪੂਰਾ ਕਰੋ,ਪਰ ਪੂਰੀ ਸਾਵਧਾਨੀ ਨਾਲ , ਮਾਤਾ-ਪਿਤਾ ਨੂੰ ਚਾਹੀਦਾ ਹੈ,ਕਿ ਆਪਣੇ ਬੱਚਿਆਂ ਦੀ ਪਤੰਗ ਉਡਾਉਂਣ ਸਮੇਂ ਪੂਰੀ ਨਿਗਰਾਨੀ ਰੱਖਣ ਪਤੰਗ ਮਕਾਨ ਦੀਆਂ ਛੱਤਾਂ ਤੇ ਚੜਕੇ ਉਡਾਉਂਣ ਦੀ ਬਜਾਏ,ਇੱਕ ਖੁੱਲ੍ਹੇ ਮੈਦਾਨ ਵਿੱਚ ਹੀ ਉਡਾਉਣੇ ਚਾਹੀਦੇ ਹਨ । ਬਸੰਤ ਪੰਚਮੀ ਦਾ ਤਿਉਹਾਰ ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਅਤੇ ਸੰਗਤਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਕੇ ਘਰਾਂ ਨੂੰ ਵਾਪਸ ਪਰਤ ਦੀਆਂ ਹਨ । ਆਓ ਆਪਾਂ ਆਪਣੇ ਤਿਉਹਾਰਾਂ ਦੀ ਤਾਜ਼ਗੀ ਨੂੰ ਜ਼ਿੰਦਾ ਰੱਖਦੇ ਹੋਏ,ਕਿਸੇ ਤੋਂ ਮੁੱਖ ਨਾ ਮੋੜੀਏ ਅਤੇ ਆਪਣੇ ਬੱਚੇ,ਬਜ਼ੁਰਗ,ਮਾਵਾਂ,ਭੈਣਾਂ,ਭਾਈਆਂ ਨਾਲ ਹਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰੀਏ ।ਖੁਸ਼ੀਆਂ ਦਾ ਅਨੰਦ ਪੂਰਾ ਪਰਿਵਾਰ ਇਕੱਠਾ ਹੋਣ ਨਾਲ ਹੀ ਸੋਭਦਾ ਹੈ ।ਬਸੰਤ ਪੰਚਮੀ ਦਾ ਤਿਉਹਾਰ ਰਾਜਸਥਾਨ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਬਹੁਤ ਹੀ ਉਤਸ਼ਾਹ ਨਾਲ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ । ਇੱਥੇ ਮੈਂ ਸਾਰੇ ਪਤੰਗਬਾਜ਼ੀ ਕਰਨ ਵਾਲੇ ਬੱਚੇ ਤੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਕਿਸੇ ਘਰ ਦੀਆਂ ਖੁਸ਼ੀਆਂ ਗਮੀ ਵਿੱਚ ਤਬਦੀਲ ਨਾ ਹੋ ਜਾਣ। ਆਪਾਂ ਸਾਰੇ ਹੀ ਜਾਣਦੇ ਹਾਂ , ਕਿ ਚਾਈਨਾ ਡੋਰ ਇੱਕ ਖੂਨੀ ਡੋਰ ਹੈ।ਇਸ ਲਈ ਚਾਈਨਾ ਡੋਰ ਤੋਂ ਸੁਚੇਤ ਰਹਿਣ ਦੀ ਲੋੜ ਹੈ, ਉਹੀ ਸਾਡੇ ਲਈ ਖੁਸ਼ੀਆਂ ਦਾ ਪ੍ਰਤੀਕ ਹੋਵੇਗਾ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ
8288047637

Leave a Reply

Your email address will not be published. Required fields are marked *