ਗਿਆਰਾਂ ਕ਼ੁ ਵਜੇ ਜਦੋ ਰੋਟੀ ਖਾਣ ਦਾ ਵੇਲਾ ਜਿਹਾ ਹੋਇਆ ਤਾਂ ਸਬਜ਼ੀ ਕੀ ਹੈ ਵੱਡਾ ਸਵਾਲ ਸੀ। ਉਂਜ ਘਰੇ ਆਲੂ ਮਟਰ ਬਣਾਏ ਸਨ। ਸਵੇਰੇ ਸੁੱਕੇ ਆਲੂ। ਮੇਰੇ ਕੋਲ ਮੇਥੀ ਯ ਪਾਲਕ ਦੇ ਪਰੌਂਠਿਆ ਦਾ ਵੀ ਆਪਸ਼ਨ ਸੀ।
ਮਖਿਆ ਮੈਨੂੰ ਛੋਲੂਏ ਦੀ ਚਟਨੀ ਕੁੱਟ ਦਿਓਂ। ਫਿਰ ਕੀ ਸੀ ਛੋਲੂਏ ਦੀ ਚਟਨੀ ਤੇ ਘੁੱਟ ਕ਼ੁ ਮੱਖਣ ਨਾਲ ਤਿੰਨ ਰੋਟੀਆਂ ਰਗੜ ਦਿੱਤੀਆਂ। ਹੁਣ ਸ਼ਾਮ ਤੱਕ ਆਪਾਂ ਨੂੰ ਰਸੋਈ ਵੱਲ ਝਾਕਣ ਦੀ ਲੋੜ ਨਹੀਂ। ਵੈਸੇ ਮੇਰੀ ਮਾਂ ਵਾਸੜੀਆ ਪੂਜਦੀ। ਗੁੜ ਦੀਆਂ ਮਿੱਠੀਆਂ ਰੋਟੀਆਂ ਪਕਾਉਂਦੀ। ਛੋਲੂਏ ਦੀ ਚਟਨੀ ਤੇ ਮੱਖਣ ਨਾਲ ਰੋਟੀਆਂ ਖਾਂਦੇ। ਮਿੱਠੀ ਰੋਟੀ ਅੰਬ ਦੇ ਆਚਾਰ ਵੀ ਸੁਵਾਦ ਲੱਗਦੀ। ਪਰ ਹੁਣ ਘਰੇ ਵਾਸੜੀਆ ਨਹੀਂ ਮਨਾਉਂਦੇ। ਪਰ ਜਿਸ ਦਿਨ ਜੀਅ ਕੀਤਾ ਉਸ ਦਿਨ ਮਿੱਠੀਆਂ ਰੋਟੀਆਂ ਪਕਾਉਣ ਦਾ ਮਸ਼ਵਰਾ ਦੇਵਾਂਗੇ। ਖੋਰੇ ਰੱਬ ਸੁਣ ਲਵੇ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ