Shobit Bansal ਦਾ ਜਨਮ ਓਹਨਾ ਦੇ ਸਾਡੇ ਘਰੇ ਰਹਿਣ ਦੇ ਦੌਰਾਨ ਹੀ ਹੋਇਆ। ਉਸਦੀ ਪਹਿਲੀ ਕਿਲਕਾਰੀ ਆਪਣੇ ਘਰ ਹੀ ਵੱਜੀ ਸੀ। ਉਸਨੇ ਆਪਣੇ ਘਰ ਹੀ ਤੁਰਨਾ ਸਿੱਖਿਆ। ਇੱਥੇ ਹੀ ਬੋਲਣਾ ਸਿੱਖਿਆ। ਨਿੱਕੇ ਹੁੰਦੇ ਨੂੰ ਹੀ ਅਸੀਂ ਹਰ ਵਿਆਹ ਤੇ ਨਾਲ ਲੈ ਜਾਂਦੇ। ਜਦੋ ਵੀ ਬਠਿੰਡੇ ਯ ਸਰਸੇ ਜਾਂਦੇ ਉਸਨੂੰ ਨਾਲ ਹੀ ਲੈ ਜਾਂਦੇ। ਸਾਰੇ ਰਿਸ਼ਤੇਦਾਰ ਕਰੀਬੀ ਇਸ ਨੂੰ ਖੂਬ ਪਿਆਰ ਕਰਦੇ। ਕੇਰਾਂ ਅਸੀਂ ਸ਼ੋਬਿਤ ਨੂੰ ਆਪਣੇ ਨਾਲ ਬਠਿੰਡੇ ਲੈ ਗਏ। ਕਾਰ ਵਿੱਚ ਬੈਠੇ ਨੂੰ ਅਸੀਂ ਮਾਲ ਰੋਡ ਦੇ ਲਾਗੇ ਸਕੂਲ ਵਿਚ ਬਣੀ ਵੱਡੀ ਸਾਰੀ ਹਨੂਮਾਨ ਜੀ ਦੀ ਮੂਰਤੀ ਦਿਖਾਈ। ਧਾਰਮਿਕ ਆਸਥਾ ਵਾਲੇ ਪਰਿਵਾਰ ਵਿਚ ਜੰਮਿਆ ਹੋਣ ਕਰਕੇ ਸ਼ੋਬਿਤ ਨੂੰ ਹਨੂਮਾਨ ਜੀ ਦੀ ਵਿਸ਼ਾਲ ਮੂਰਤੀ ਵੇਖਕੇ ਬਹੁਤ ਖੁਸ਼ੀ ਹੋਈ। ਫਿਰ ਅਸੀਂ ਉਸਨੂੰ ਇੱਕ ਕੁਲਫੀ ਲੈ ਕੇ ਦਿੱਤੀ। ਸ਼ੋਬਿਤ ਉਸਨੇ ਕੋਈ ਢਾਈ ਤਿੰਨ ਸਾਲ ਦਾ ਹੀ ਸੀ। ਵੱਡੀ ਕੁਲਫੀ ਖਾਣੀ ਉਸਦੇ ਵੱਸ ਦਾ ਰੋਗ ਨਹੀਂ ਸੀ। ਸਾਨੂੰ ਡਰ ਵੀ ਸੀ ਕਿਤੇ ਸਾਰੀ ਕੁਲਫੀ ਖਾ ਕੇ ਓਹ ਬਿਮਾਰ ਨਾ ਹੋ ਜਾਵੇ। ਇਸ ਲਈ ਅਸੀਂ ਵਾਰ ਵਾਰ ਉਸਨੂੰ ਭਗਵਾਨ ਜੀ ਦੀ ਮੂਰਤੀ ਦਾ ਲਾਰਾ ਲਾਉਂਦੇ ਤੇ ਚੁਪਕੇ ਜਿਹੇ ਕੁਲਫੀ ਦੇ ਚੱਕ ਵੱਢ ਲੈਂਦੇ। ਸ਼ੋਬਿਤ ਉਹ ਆ ਗਈ ਭਗਵਾਨ ਜੀ ਦੀ ਮੂਰਤੀ।ਜਦੋ ਉਹ ਵੇਖਣ ਲਗਦਾ ਅਸੀਂ ਕੁਲਫੀ ਦੇ ਦੇ ਚੱਕ ਵੱਢ ਲੈਂਦੇ। ਇਸ ਤਰਾਂ ਕਰਦੇ ਕਰਦੇ ਅਸੀਂ ਉਸਦੀ ਪੂਰੀ ਕੁਲਫੀ ਖਾ ਗਏ। ਨਾਲ ਗਏ ਮੇਰੇ ਮਾਤਾ ਜੀ ਬਹੁਤ ਗੁੱਸੇ ਹੋਏ ਤੁਸੀਂ ਜੁਆਕ ਦੀ ਕੁਲਫੀ ਖਾ ਗਏ। ਪਰ ਸ਼ੋਬਿਤ ਨੂੰ ਪਤਾ ਨਹੀਂ ਲੱਗਿਆ।
ਜੁਆਕ ਸੀ ਨਾ ਉਹ ਓਦੋਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233