ਬਾਹਲੀ ਪੁਰਾਣੀ ਗੱਲ ਆ। ਅਸੀਂ ਮੇਰੇ ਮਾਮੇ ਦੇ ਮੁੰਡੇ ਦੀ ਜੰਝ ਗਏ ਬੀਗੜ ਪਿੰਡ। ਸਵੇਰੇ ਢਾਈ ਤਿੰਨ ਵਜੇ ਫੇਰੇ ਸ਼ੁਰੂ ਹੋ ਗਏ। ਮੇਰੀ ਮਾਸੀ ਦਾ ਜਵਾਈ ਬਲਬੀਰ ਸੇਠੀ ਸਰਵਾਲਾ ਬਣਿਆ ਸੀ। ਉਹ ਬਹੁਤ ਮਜ਼ਾਕੀਆ ਸੀ। ਬਹੁਤ ਠੰਡ ਸੀ। ਫੇਰਿਆਂ ਵੇਲੇ ਸਾਰੇ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਬੈਠੇ ਸਨ। ਫੇਰਿਆਂ ਤੇ ਹੀ ਚਾਹ ਆ ਗਈ। ਫੇਰੇ ਕਰਾਉਂਦੇ ਪੰਡਿਤ ਨੇ ਸਵਾ ਰੁਪਈਆ ਦਕਸ਼ਨਾ ਲਈ ਮੰਤਰ ਪੜ੍ਹਦੇ ਹੋਏ ਨੇ ਹੀ ਆਪਣਾ ਹੱਥ ਸਰਵਾਲਾ ਬਣੇ ਬਲਬੀਰ ਸੇਠੀ ਵੱਲ ਵਧਾ ਦਿੱਤਾ। ਸਰਵਾਲਾ ਸਾਹਿਬ ਨੇ ਗਰਮ ਗਰਮ ਚਾਹ ਪੰਡਿਤ ਜੀ ਦੀ ਚੂਲੀ ਵਿੱਚ ਪਾ ਦਿੱਤੀ। ਜਦੋ ਪੰਡਿਤ ਦਾ ਹੱਥ ਮਚਿਆ ਤਾਂ ਉਸਦੀ ਚੀਕ ਨਿਕਲ ਗਈ। ਤੇ ਸਾਰੇ ਹੱਸ ਪਏ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233