ਖਰਾਬ ਮੋਬਾਇਲ.
“ਬੇਟਾ ਮੇਰਾ ਮੋਬਾਇਲ ਫੋਨ ਚੇਕ ਕਰਨਾ ਜਰਾ।”
“ਅੰਕਲ ਜੀ ਇਹ ਤੇ ਠੀਕ ਹੈ ਜਵਾਂ।”
“ਬੇਟਾ ਕੋਈ ਨੁਕਸ ਵੇਖ।”
“ਨਹੀ ਅੰਕਲ ਜੀ ਰੇੰਜ ਵੀ ਪੂਰੀ ਹੈ।”
“ਹੋਰ ਕੁਝ ਦੇਖ। ਕੋਈ ਨੁਕਸ ਤਾਂ ਜਰੁਰ ਹੈ।”
“ਨਹੀ ਅੰਕਲ ਜੀ ਬੈਟਰੀ ਵੀ ਫੁੱਲ ਹੈ। ਚਾਰਜ ਵੀ ਪੂਰਾ ਹੈ।”
“ਨਹੀ ਬੇਟਾ ਦੁਬਾਰਾ ਦੇਖ। ਕੋਈ ਗੱਲ ਤਾਂ ਹੈਗੀ ਫੋਨ ਵਿਚ।”
“ਅੰਕਲ ਜੀ ਬੈਲੰਸ ਵੀ ਤਿੰਨ ਸੋ ਤੋਂ ਉਪਰ ਪਿਆ ਹੈ ਅਜੇ।”
“ਤੇ ਫਿਰ ………. ਤੇ ਫਿਰ…………..ਤੇ ਫਿਰ ……………” #ਰਮੇਸ਼ਸੇਠੀਬਾਦਲ
“ਤੇ ਫਿਰ ਕੀ ? ਅੰਕਲ ਜੀ ਤੁਸੀਂ ਬੋਲਦੇ ਕਿਓ ਨਹੀ ?”
“ਬੇਟਾ ਜੇ ਸਾਰਾ ਕੁਝ ਠੀਕ ਹੈ ਤਾਂ ਫਿਰ ………………..”
“ਤਾਂ ਫਿਰ ਅੰਕਲ ਜੀ ਕੀ ?”
“ਤਾਂ ਫਿਰ …ਤਾਂ ਫਿਰ .. ਮੇਰੇ ਬੇਟਿਆਂ ਦਾ ਕੋਈ ਫੋਨ ਕਿਓ ਨਹੀ ਅਉਂਦਾ ਮੇਰੇ ਕੋਲ?”
ਇੰਨਾ ਕਹਿਕੇ ਓਹ ਅੱਖਾਂ ਜਿਹੀਆਂ ਪੂੰਝਦਾ ਹੋਇਆ ਦੁਕਾਨ ਤੋਂ ਬਾਹਰ ਆ ਗਿਆ।
#ਰਮੇਸ਼ਸੇਠੀਬਾਦਲ