“ਬ ਬ ਬ ਬ ਬ ਬਾਊ ਮੂਧਾ ਪੈ ਜਾ। ਮੈਂ ਕਰਦਾ ਹਾਂ ਸੋਡੀ ਢੂ ਢੂ ਢੂ ਢੂ ਢੂਈ ਦਾ ਲਾਜ।” ਉਸਨੇ ਆਉਂਦੇ ਨੇ ਹੀ ਕਿਹਾ।
“ਭੈ ਭੈ ਭੈ ਭੈਣ ਜੀ ਸਰੋ ਦਾ ਤੇਲ ਦਿਓਂ ਗ ਗ ਗ ਗ ਗਰਮ ਕਰਕੇ।”
“ਨਹੀਂ ਬਲਬੀਰ ਆਹ ਦਵਾਈ ਨਾਲ।ਹੀ ਮਾਲਿਸ਼ ਕਰਦੇ।”
“ਨਹੀਂ ਭੈ ਭੈ ਭੈ ਭੈ ਭੈਣ ਜੀ ਟੂਪ ਣੀ ਅਸਰ ਕਰਨੀ ਤੇਲ ਹੀ ਠੀਕ ਰਹੂਗਾ।”
ਤੇ ਉਹ ਆਪੇ ਹੀ ਕੌਲੀ ਚ ਤੇਲ ਗਰਮ ਕਰ ਲਿਆਇਆ ਤੇ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ।
“ਓਏ ਹੋਲੀ ਯਾਰ ਤੇਲ ਬਹੁਤ ਗਰਮ ਹੈ। ਦਰਦ ਹੁੰਦਾ ਹੈ।” ਮੈਂ ਚੀਖਿਆ।
“ਨਹੀਂ ਨਹੀਂ ਬਸ ਦੋ ਮਿੰਟ। ਵੇਖਿਓ ਕਿਵੇਂ ਰਾਮ ਆ ਆ ਆ ਆ ਆਉਂਦਾ ਹੈ।” ਉਹ ਤੇਜੀ ਨਾਲ ਹੱਥ ਚਲਾਉਣ ਲੱਗਾ।
“ਕਿੱਥੇ ਸੀ ਤੂੰ ਬਲਬੀਰ ਇੰਨੇ ਦਿਨ।’ ਮੈਂ ਪੁੱਛਿਆ।
“ਬਾਊ ਮੈਂ ਮੈਂ ਮੈਂ ਮੈਂ ਇੱਥੇ ਹੀ ਸੀ ਸੋਡੇ ਕੋਲ।” ਤੇ ਉਹ ਹੱਸ ਪਿਆ।
“ਹੋਰ ਮੈਂ ਕਿੱਥੇ ਜਾਣਾ ਹੈ।”
“ਨਹੀਂ ਫਿਰ ਵੀ।” ਮੈਂ ਦੁਬਾਰਾ ਪੁੱਛਿਆ।
“ਚੱਲ ਚੁੱਪ ਕਰਕੇ ਮਾਲਿਸ਼ ਕਰਵਾ ਲਵੋ। ਮੈਂ ਛੋਟੇ ਬਾਊ ਦੀ ਵੀ ਕਰਨੀ ਹੈ।”
ਮੈਂ ਪਾਸਾ ਬਦਲਿਆ ਤੇ ਅੱਖ ਖੁੱਲ੍ਹ ਗਈ। ਮੇਰਾ ਦਰਦ ਸੱਚੀ ਗਾਇਬ ਸੀ। ਹੁਣ ਪਾਸਾ ਪਲਟਣ ਵੇਲੇ ਵੀ ਤਕਲੀਫ ਨਹੀਂ ਸੀ ਹੁੰਦੀ। ਪਰ ਬਲਬੀਰ ਨਹੀਂ ਸੀ ਕੋਲ। ਮੈਨੂੰ ਲੱਗਿਆ ਇੱਥੇ ਹੀ ਹੋਵੇਗਾ। ਕਹਿੰਦਾ ਸੀ “ਹੋਰ ਮੈਂ ਕਿੱਥੇ ਜਾਣਾ ਹੈ ਸੋਡੇ ਕੋਲ ਹੀ ਹਾਂ।”
(ਵਿਚਾਰਾ ਬਲਬੀਰ ਤਾਂ ਪਿਛਲੀ ਤੀਹ ਦਸੰਬਰ ਨੂੰ ਪੂਰਾ ਹੋ ਗਿਆ ਸੀ। ਬਸ ਦਿਨੇ ਰਾਤ ਉਸਦੇ ਝਾਉਲੇ ਪੈਂਦੇ ਹਨ)
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
Nice Story