ਵਿਦਿਅਕ ਆਦਾਰਿਆਂ ਵਿੱਚ ਜਦੋ ਸੀਨੀਅਰ ਕਲਾਸ ਆਪਣੀ ਪੜ੍ਹਾਈ ਜਾ ਕੋਰਸ ਪੂਰਾ ਕਰਕੇ ਜਾਂਦੀ ਹੈ ਤਾਂ ਜੂਨੀਅਰ ਕਲਾਸ ਵਲੌ ਜਾਣ ਵਾਲੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ।ਇਸ ਤਰਾਂ ਦੀ ਪ੍ਰੰਮਪਰਾ ਬਹੁਤ ਸਮੇ ਤੌ ਹੀ ਚਲੀ ਆ ਰਹੀ ਹੈ। ਸੀਨੀਅਰ ਵਿਦਿਆਰਥੀਆਂ ਦੀਆਂ ਯਾਂਦਾ ਉਸ ਸੰਸਥਾ ਨਾਲ ਜੁੜੀਆਂ ਹੁੰਦੀਆਂ ਹਨ।
ਚਾਹੇ ਆਪਣਾ ਮਕਸਦ ਪੂਰਾ ਕਰਕੇ ਉਸ ਸੰਸਥਾ ਨੂੰ ਛੱਡ ਕੇ ਜਾਣਾ ਉਹਨਾ ਲਈ ਲਾਜਮੀ ਹੁੰਦਾ ਹੈ ਪਰ ਫਿਰ ਵੀ ਉਸ ਸੰਸਥਾਂ ਨਾਲ ਪੈਦਾ ਹੋਏ ਲਗਾਵ ਕਰਕੇ ਉਹਨਾ ਦਾ ਦਿਲ ਔਖਾ ਹੁੰਦਾ ਹੈ ਤੇ ਜਾਣ ਨੂੰ ਦਿਲ ਨਹੀ ਕਰਦਾ। ਜਿਸ ਤਰਾਂ ਧੀ ਦੀ ਡੋਲੀ ਤੋਰਣ ਵੇਲੇ ਧੀ ਅਤੇ ਮਾਪੇ ਖੁਸ਼ ਤੇ ਸੋਗ ਮਈ ਹੁੰਦੇ ਹਨ ।ਇਹ ਵਿਦਾਇਗੀ ਵੀ ਇਸੇ ਤਰਾਂ ਦੀ ਹੁੰਦੀ ਹੈ।ਕਈ ਸੰਸਥਾਵਾਂ ਵਿੱਚ ਖਾਸਕਰ ਲੜਕੀਆਂ ਨੂੰ ਭਾਵੁਕ ਹੋ ਕੇ ਰੋਂਦੇ ਵੇਖਿਆ ਗਿਆ ਹੈ। ਜੂਨੀਅਰ ਵਿਦਿਆਰਥੀ ਹੀ ਆਪਣੇ ਸੀਨੀਅਰ ਵਿਦਿਆਰਥੀਆਂ ਦੇ ਸਨਮਾਨ ਵਜੌ ਅਜਿਹੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕਰਦੇ ਹਨ।
ਸਮੇ ਦੇ ਨਾਲ ਨਾਲ ਇੰਨਾ ਵਿਦਾਇਗੀ ਪਾਰਟੀਆਂ ਦਾ ਸਵਰੂਪ ਬਦਲ ਰਿਹਾ ਹੈ। ਇਹ ਪਾਰਟੀਆਂ ਮਹਾਂ ਖਰਚੀਲੀਆਂ ਹੌਣ ਦੇ ਨਾਲ ਨਾਲ ਆਪਣੇ ਮਕਸਦ ਤੌ ਵੀ ਦੂਰ ਹੁੰਦੀਆਂ ਜਾ ਰਹੀਆਂ ਹਨ। ਮੈਨੁੰ ਯਾਦ 1975 ਵਿੱਚ ਸਾਡੀ ਦਸਵੀਂ ਦੀ ਵਿਦਾਇਗੀ ਪਾਰਟੀ ਸਮੇ ਚਾਹ ਦੇ ਕੱਪ ਨਾਲ ਸਾਨੂੰ ਭੂਜੀਆ ਬਦਾਨਾ ਦਿੱਤਾ ਸੀ ਤੇ ਅਸੀ ਸਾਰੀ ਕਲਾਸ ਨੇ ਮਿਲਕੇ yਿੰੲਕ ਲੋਹੇ ਦੀ ਪਾਇਪ ਵਾਲੀ ਕੁਰਸੀ ਸਕੂਲ ਨੂੰ ਦਿੱਤੀ ਸੀ। ਤੇ ਇਸੇ ਤਰਾਂ 1982 ਚ ਹੋਈ ਸਾਡੀ ਕਾਲਜ ਦੀ ਵਿਦਾਇਗੀ ਪਾਰਟੀ ਸਮੇ ਸਾਨੂੰ ਚਾਹ ਦੇ ਕੱਪ ਨਾਲ yਿੰੲੱਕ ਸਮੋਸਾy ਅਤੇ ਬਰਫੀ ਦਾ ਪੀਸ ਦਿੱਤਾ ਸੀ। ਪਰ ਦੋਹਾਂ ਪਾਰਟੀਆਂ ਸਮੇ ਮਾਹੋਲ ਬਹੁਤ ਭਾਵੂਕ ਸੀ। ਤਕਰੀਬਨ ਸਾਰੇ ਹੀ ਅਧਿਆਪਕਾਂ ਵਲੌ ਸਾਨੂੰ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ। ਸਭਿਆਚਾਰਕ ਪ੍ਰੋਗਰਾਮ ਦਾ ਮਿਆਰ ਬਹੁਤ ਉੱਚਾ ਸੀ। ਕੌਈ ਫਾਲਤੂ ਦਿਖਾਵਾ ਜਾ ਫੁਕਰਪੁਣਾ ਨਹੀ ਸੀ।ਇਸ ਮੋਕੇ ਤੇ ਵਿਦਿਆਰਥੀਆਂ ਨੂੰ ਸਟੇਜ ਤੇ ਆਕੇ ਆਪਣੇ ਤਜਰਬੇ ਅਤੇ ਹੋਰ ਯਾਦਗਾਰੀ ਗੱਲਾਂ ਸਾਂਝਾ ਕਰਨ ਦਾ ਮੋਕਾ ਦਿੱਤਾ ਜਾਂਦਾ ਹੈ।ਫਿਰ ਇਹ ਵਿਦਿਆਰਥੀ ਸੰਸਥਾ ਵਿਚਲੀਆਂ ਖੂਬੀਆਂ ਅਤੇ ਕਮੀਆਂ ਨੂੰ ਖੁੱਲਕੇ ਸਾਰਿਆਂ ਨਾਲ ਸਾਂਝੀਆਂ ਕਰਦੇ ਹਨ। ਉਹ ਆਪਣੇ ਆਧਿਆਪਕਾਂ ਬਾਰੇ ਆਪਣੇ ਨਿੱਜੀ ਵਿਚਾਰ ਵੀ ਬਿਆਨ ਕਰਦੇ ਹਨ। ਜਿਸ ਨਾਲ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ। ਤੇ ਹਰ ਪੱਖ ਨੂੰ ਆਪਣੀਆਂ ਕਮੀਆਂ ਦਾ ਵੀ ਅਹਿਸਾਸ ਹੁੰਦਾ ਹੈ।ਵਿਦਾਈ ਦੇ ਮਾਹੋਲ ਨੂੰ ਖੁਸ਼ਨੁਮਾਂ ਬਨਾਉਣ ਲਈ ਕਈ ਵਾਰੀ ਕਲਾਕਾਰ ਬੱਚਿਆਂ ਵਲੌ ਟੀਚਰਾਂ ਦੀ ਮਿਮਕਰੀ ਵੀ ਕੀਤੀ ਜਾਂਦੀ ਹੈ।ਇਸ ਮੋਕੇ ਤੇ ਪਿਲਾਈ ਗਈ ਚਾਹ ਉਮਰਾਂ ਲਈ ਮਿਲਣ ਦੀ ਚਾਹ ਬਣ ਜਾਂਦੀ ਹੈ।
ਪਰ ਹੁਣ ਜਦੌ ਅਖਬਾਰਾਂ ਦੀਆਂ ਖਬਰਾਂ ਚ ਅਤੇ ਆਸ ਪਾਸ ਦੀਆਂ ਵਿਦਾਇਗੀ ਪਾਰਟੀਆਂ ਨੂੰ ਦੇਖਦੇ ਹਾਂ ਤੇ ਲੋਕਾਂ ਕੋਲੋ ਸੁਣਦੇ ਹਾਂ ਤਾਂ ਬਹੁਤ ਅਜੀਬ ਲੱਗਦਾ ਹੈ। ਬਹੁਤੀਆਂ ਪਾਰਟੀਆ ਡੀ ਜੇ ਦੇ ਸ਼ੋਰ ਵਿੱਚ ਹੀ ਗੁੰਮ ਹੋ ਜਾਂਦੀਆਂ ਹਨ। ਪੱਛਮੀ ਸੱਭਿਅਤਾ ਦਾ ਨਾਚ ਅਤੇ ਸ਼ੋਰ ਗੁੱਲ ਇਹਨਾ ਵਿੱਚ ਸ਼ਾਮਿਲ ਹੁੰਦਾ ਹੈ।ਹੁਣ ਇਹ ਪਾਰਟੀਆਂ ਫੈਸ਼ਨ ਸ਼ੌ ਦਾ ਬਦਲਵਾਂ ਰੂਪ ਨਜਰ ਆਉੰਦੀਆਂ ਹਨ। ਨਵੇ ਸੂਟਾਂ ਅਤੇ ਵੰਨੇ ਸਵੰਨੀਆਂ ਪੁਸ਼ਾਕਾਂ ਪਹਿਣੇ ਵਿਦਿਆਰਥੀ ਅਤੇ ਵਿਦਿਆਰਥਣਾਂ ਕਿਸੇ ਵਿਆਹ ਵਿਚਲੇ ਮਹਿਮਾਨ ਨਜਰ ਆਉੰਦੇ ਹਨ। ਵਿਦਿਆਰਥੀ ਹੀ ਕਿਉਂ ਹੁਣ ਤਾਂ ਗੁਰੂ ਦਾ ਦਰਜਾ ਪ੍ਰਾਪਤ ਆਧਿਆਪਕ ਵਰਗ ਦਾ ਬਹੁਤ ਧਿਆਨ ਆਪਣੇ ਸੂਟਾਂ ਅਤੇ ਕਪੜਿਆਂ ਵਿੱਚ ਹੀ ਹੁੰਦਾ ਹੈ। ਕਈ ਵਾਰੀ ਤਾਂ ਇਹਨਾ ਪਾਰਟੀਆਂ ਦਾ ਪ੍ਰਬੰਧ ਸ਼ਹਿਰ ਦੇ ਕਿਸੇ ਨਾਮੀ ਹੋਟਲ ਜਾ ਕਿਸੇ ਮੈਰਿਜ ਪੈਲੇਸ ਵਿੱਚ ਕੀਤਾ ਜਾਂਦਾ ਹੈ। ਪਾਰਟੀ ਦਾ ਮੀਨੂ ਵੀ ਕਿਸੇ ਵਿਆਹ ਨਾਲੌ ਘੱਟ ਨਹੀ ਹੁੰਦਾ।ਵੱਖ ਵੱਖ ਤਰਾਂ ਦੇ ਸਟਾਲ, ਕੋਲਡ ਅਤੇ ਹੌਟ ਡਰਿੰਕ ਲਾਜੀਜ ਖਾਣੇ ਅਤੇ ਹੋਰ ਵਾਧੂ ਲਟਰਮ ਪਟਰਮ ਹੁੰਦਾ ਹੈ। ਕਈ ਵਾਰੀ ਤਾਂ ਇਹਨਾ ਪਾਰਟੀਆਂ ਵਿੱਚ ਨਸ਼ੇ ਦੀ ਵਰਤੌ ਸਿੱਧੇ ਜਾ ਅਸਿੱਧੇ ਰੂਪ ਵਿੱਚ ਹੁੰਦੀ ਹੈ। ਜ਼ੋ ਸਮਾਜ ਦੇ ਪਤਨ ਦੀ ਨਿਸ਼ਾਨੀ ਹੈ। ਇਸ ਤੌ ਇਲਾਵਾ ਵਿਦਿਆਰਥੀਆਂ ਵਲੋ ਮਹਿੰਗੇ ਤੋਹਫਿਆਂ ਅਤੇ ਯਾਦਗਾਰੀ ਚਿੰਨਾਂ ਦਾ ਦੇਣ ਲੈਣ ਵੀ ਕੀਤਾ ਜਾਂਦਾ ਹੈ।ਇਹਨਾ ਸਾਰੇ ਪ੍ਰਬੰਧਾ ਦਾ ਖਰਚਾ ਮਾਪਿਆ ਦੇ ਸਿਰ ਹੀ ਪੈਂਦਾ ਹੈ। ਜ਼ੋ ਅੱਜ ਕੱਲ ਦੀ ਮਹਿੰਗੀ ਪੜ੍ਹਾਈ ਨੂੰ ਹੋਰ ਮਹਿੰਗਾ ਕਰਦਾ ਹੈ।
ਇਹਨਾ ਵਿਆਹ ਵਰਗੀਆਂ ਮਹਿੰਗੀਆਂ ਵਿਦਾਇਗੀ ਪਾਰਟੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਪਾਰਟੀਆਂ ਆਪਣੇ ਮਕਸਦ ਤੌ ਭਟਕ ਗਈਆਂ ਹਨ।ਵਿਦਾਇਗੀ ਪਾਰਟੀ ਦੀ ਸਾਦਗੀ ਵਾਲੀ ਪ੍ਰੰਮਪਰਾ ਨੂੰ ਕਾਇਮ ਰੱਖਿਆ ਜਾਣਾ ਲਾਜਮੀ ਹੈ ਤਾਂ ਕਿ ਇਹ ਵਿਦਾਇਗੀ ਪਾਰਟੀ ਆਪਣੇ ਉਦੇਸ਼ ਦੀ ਪੂਰਤੀ ਕਰ ਸਕੇ। ਵਿਦਾਇਗੀ ਪਾਰਟੀ ਦੇ ਨਾਮ ਤੇ ਹੋ ਰਹੇ ਅੰਡਬਰਾਂ ਨੂੰ ਖਤਮ ਕਰਨਾ ਸਮੇ ਦੀ ਮੰਗ ਹੈ।
ਰਮੇਸ਼ ਸੇਠੀ ਬਾਦਲ
ਮੌ 98 766 27 233