ਊਂਠ ਦੇ ਸੰਘ ਵਿਚ ਹਦੁਆਣਾ ਫਸ ਗਿਆ..ਕੋਲੋਂ ਲੰਘਦੇ ਨੇ ਸੋਚਿਆ ਸ਼ਾਇਦ ਗਿੱਲੜ ਹੋਇਆ..ਏਨੇ ਨੂੰ ਮਾਲਕ ਆ ਗਿਆ..ਉਸਨੇ ਇੱਟ ਚੁੱਕੀ..ਊਂਠ ਦੇ ਸੰਘ ਵਿਚ ਦੇ ਮਾਰੀ..ਮਤੀਰਾ ਟੁੱਟ ਕੇ ਅੰਦਰ ਲੰਘ ਗਿਆ..ਊਂਠ ਨੌਰਮਲ ਹੋ ਗਿਆ..!
ਹੁਣ ਸੋਚਣ ਲੱਗਾ ਸ਼ਾਇਦ ਗਿੱਲੜ ਦਾ ਇਲਾਜ ਇੱਟ ਹੀ ਏ..ਅਗਲੇ ਪਿੰਡ ਗਿਆ..ਮੁਨਿਆਦੀ ਕਰਵਾ ਦਿਤੀ..ਮੇਰੇ ਕੋਲ ਗਿੱਲੜ ਦਾ ਪੱਕਾ ਇਲਾਜ..ਪਿੰਡ ਵਾਲੇ ਇੱਕ ਬੁੜੀ ਲੈ ਆਏ..ਇਸਨੇ ਇੱਟ ਚੁੱਕੀ ਤੇ ਠੀਕ ਓਥੇ ਮਾਰੀ ਜਿਥੇ ਸੋਜ ਪਈ ਹੋਈ ਸੀ..ਬੁੜੀ ਥਾਏਂ ਮੁੱਕ ਗਈ..ਪਿੰਡ ਵਾਲੇ ਬੜੇ ਨਰਾਜ..ਬੁੜੀ ਦੀ ਕਬਰ ਵੀ ਇਸੇ ਤੋਂ ਪੁਟਵਾਈ..!
ਤੁਰਿਆ ਜਾਂਦਾ ਸੋਚੀ ਜਾਵੇ..ਬੁੜੀ ਦੀ ਤੇ ਧੁਰੋਂ ਹੀ ਇੰਝ ਲਿਖੀ ਸੀ..ਪਰ ਮੇਰਾ ਇਲਾਜ ਆਪਣੇ ਥਾਂ ਸਹੀ ਏ..!
ਅਗਲੇ ਪਿੰਡ ਅੱਪੜ ਫੇਰ ਮੁਨਿਆਦੀ ਕਰਵਾ ਦਿੱਤੀ..ਇੱਕ ਬੁੜੀ ਹੋਰ ਲੈ ਆਏ..ਆਖਣ ਲੱਗਾ ਭਾਈ ਇਲਾਜ ਤੇ ਪੱਕਾ ਹੋ ਜੂ ਪਰ ਇਸ ਵੇਰ ਕਬਰ ਮੈਂ ਨਹੀਂ ਪੁੱਟਣੀ!
ਹੰਕਾਰੇ ਹੋਏ ਬਿੱਪਰ ਨੂੰ ਲੱਗਦਾ ਕਿਰਸਾਨੀ ਅੰਦੋਲਨ ਦਾ ਇਲਾਜ ਸਿਰਫ ਤੇ ਸਿਰਫ ਸਖਤੀ ਹੀ ਏ..ਇਹ ਨਹੀਂ ਪਤਾ ਜੇ ਪਿੰਡ ਵਾਲੇ ਆਪਣੀ ਆਈ ਤੇ ਆ ਗਏ ਤਾਂ ਕਬਰ ਵੀ ਆਪੇ ਪੱਟਣੀ ਪੈਣੀ ਤੇ ਅੰਦਰ ਵੀ ਖੁਦ ਆਪੇ ਲੇਟਣਾ ਪੈਣਾ..ਕਿਓੰਕੇ ਜੰਝ ਭਾਵੇਂ ਜਿਨੀਂ ਮਰਜੀ ਵੱਡੀ ਹੋਵੇ ਪਿੰਡ ਨਾਲੋਂ ਵੱਡੀ ਨਹੀਂ ਹੋ ਸਕਦੀ!
ਹਰਪ੍ਰੀਤ ਸਿੰਘ ਜਵੰਦਾ