ਇਕ ਰਾਜੇ ਨੇ ਇਕ ਜ਼ੇਨ ਫਕੀਰ ਦੀ ਕੁਟੀਆ ‘ਤੇ ਦਸਤਕ ਦਿੱਤੀ ਤੇ ਫਕੀਰ ਤੋਂ ਪੁੱਛਿਆ ਕਿ ‘ਮੈਂ ਹਰ ਰੋਜ਼ ਇੱਧਰ ਦੀ ਲੰਘਦਾ ਹਾਂ ‘ਤੇ ਤੁਹਾਨੂੰ ਹਮੇਸ਼ਾ ਬੜਾ ਆਨੰਦਿਤ ਤੇ ਖੁਸ਼ ਵੇਖਦਾ ਹਾਂ। ਰਾਜੇ ਨੇ ਫਕੀਰ ਤੋਂ ਪੁੱਛਿਆ ਕਿ ਤੁਹਾਡੇ ਜੀਵਨ ਵਿੱਚ ਇੰਨੀ ਖੁਸ਼ੀ ਤੇ ਇੰਨਾ ਆਨੰਦ ਕਿਵੇਂ ਹੈ, ਮੇਰੇ ਕੋਲ ਇਨਾ ਵੱਡਾ ਰਾਜਪਾਟ ਹੈ, ਧਨ ਦੌਲਤ ਦੇ ਖਜਾਨੇ ਹਨ, ਪਰ ਮੈ ਫਿਰ ਵੀ ਦੁੱਖੀ ਰਹਿੰਦਾ ਹਾਂ। ਤੁਹਾਨੂੰ ਇੰਨਾ ਖੁਸ਼ ਦੇਖਕੇ, ਮਸਤੀ ਵਿੱਚ ਦੇਖ ਕੇ ਮੈਨੂੰ ਸਾੜਾ ਮਹਿਸੂਸ ਹੋ ਰਿਹਾ ਹੈ।’
ਉਸ ਫਕੀਰ ਨੇ ਕਿਹਾ : ‘ਮੇਰੇ ਜੀਵਨ ਵਿੱਚ ਆਨੰਦ ਅਤੇ ਖੁਸ਼ੀ ਇਸ ਲਈ ਹੈ, ਕਿਉਂਕਿ ਮੈਂ ਅਪਣੇ ਹੋਣ ਵਿੱਚ ਰਾਜੀ ਹਾਂ ਅਤੇ ਤੇਰੇ ਦੁੱਖੀ ਹੋਣ ਦਾ ਕਾਰਣ ਇਹ ਹੈ ਤੂੰ ਅਪਣੇ ਹੋਣ ਵਿੱਚ ਰਾਜ਼ੀ ਨਹੀ ਹੈਂ, ਗੱਲ ਹੋਰ ਕੁਝ ਵੀ ਨਹੀਂ ।’
ਉਸ ਰਾਜੇ ਨੇ ਕਿਹਾ : ‘ਇਸ ਤਰਾਂ ਨਹੀਂ, ਮੈਨੂੰ ਕੋਈ ਪ੍ਰਤੱਖ ਪ੍ਰਮਾਣ ਦੇ ਕੇ ਸਮਝਾਓ।’
ਉਸ ਫਕੀਰ ਨੇ ਕਿਹਾ ‘ਪ੍ਰਤੱਖ ਪ੍ਰਮਾਣ ਤਾਂ ਕੋਈ ਨਹੀਂ, ਪਰ ਕੁਟੀਆ ਤੋਂ ਬਾਹਰ ਆ ਮੈਂ ਤੈਨੂੰ ਸਮਝਾ ਦਿੰਸਾ ਹਾਂ।’
ਉਸ ਫਕੀਰ ਦੀ ਕੁਟੀਆ ਦੇ ਬਾਹਰ ਦੋ ਦਰੱਖਤ ਸਨ, ਫਕੀਰ ਨੇ ਕਿਹਾ ‘ਦੇਖੋ, ਇਕ ਦਰੱਖਤ ਵੱਡਾ ਹੈ ਤੇ ਇਕ ਦਰੱਖਤ ਛੋਟਾ ਹੈ, ਪਰ ਮੈਂ ਇੰਨਾ ਨੂੰ ਕਦੇ ਪਰੇਸ਼ਾਨ ਨਹੀ ਵੇਖਿਆ, ਕਦੇ ਲੜਦੇ ਨਹੀਂ ਵੇਖਿਆ ਕਿ ਤੂੰ ਵੱਡਾ ਕਿਉਂ ਹੈਂ, ਮੈਂ ਛੋਟਾ ਕਿੳਂਂ ਹਾਂ।’
ਫਕੀਰ ਨੇ ਕਿਹਾ ‘ਮੈਨੂੰ ਵੀਹ ਸਾਲ ਹੋ ਗਏ ਨਿਰੰਤਰ ਇੰਨਾ ਦਰੱਖਤਾਂ ਨੂੰ ਵੇਖਦੇ ਮੈਂ ਕਦੇ ਇੰਨਾ ਨੂੰ ਲੜਦੇ ਹੋਏ ਨਹੀਂ ਵੇਖਿਆ, ਝਗੜਦੇ ਨਹੀ ਵੇਖਿਆ।
“ਛੋਟਾ ਅਪਣੇ ਛੌਟੇ ਹੋਣ ਵਿੱਚ ਖੁਸ਼ ਹੈ,
ਵੱਡਾ ਅਪਣੇ ਵੱਡੇ ਹੋਣ ਵਿੱਚ ਖੁਸ਼ ਹੈ”
ਇੰਨਾ ਨੇ ਕਦੇ ਅਪਣੇ ਆਪ ਦੀ ਇੱਕ ਦੂਜੇ ਨਾਲ ਤੁਲਨਾ ਨਹੀਂ ਕੀਤੀ, ਵੀ ਜੇ ਮੈਂ ਉਸ ਤਰਾਂ ਹੁੰਦਾ ਤਾਂ ਮੈ ਜਿਆਦਾ ਖੁਸ਼ ਹੁੰਦਾ।
ਜਿੰਨਾ ਖੁਸ਼ ਇਕ ਗੁਲਾਬ ਦਾ ਫੁੱਲ ਹੈ, ਓਨਾ ਹੀ ਖੁਸ਼ ਚਮੇਲੀ ਦਾ ਫੁੱਲ ਵੀ ਹੁੰਦਾ ਹੈ, ਪਰ ਕਦੇ ਚਮੇਲੀ ਨੇ ਇਸ ਤਰਾਂ ਨਹੀਂ ਕਿਹਾ ਕਿ ਜਿੰਨਾ ਸਹੁੱਪਣ ਗੁਲਾਬ ਕੋਲ੍ਹ ਹੈ, ਕਾਸ਼ ਮੇਰੇ ਕੋਲ੍ਹ ਹੁੰਦਾ।
ਕਦੇ ਗੁਲਾਬ ਨੇ ਵੀ ਨਹੀਂ ਕਿਹਾ ਜਿੰਨੀ ਮਹਿਕ ਚਮੇਲੀ ਕੋਲ੍ਹ ਹੈ, ਕਾਸ਼ ਮੇਰੇ ਕੋਲ੍ਹ ਹੁੰਦੀ।
ਗੁਲਾਬ ਅਪਣੇ ਗੁਲਾਬ ਹੋਣ ਵਿੱਚ ਖੁਸ਼ ਹੈ ਤੇ ਚਮੇਲੀ ਅਪਣੇ ਚਮੇਲੀ ਹੋਣ ਵਿੱਚ ਖੁਸ਼ ਹੈ।
ਪਰ ਜਦ ਅਸੀਂ ਫੁੱਲਾਂ ਨੂੰ ਦੇਖਦੇ ਹਾਂ ਅਸੀ ਓਨਾਂ ਦੀ ਤੁਲਨਾ ਕਰਦੇ ਹਾਂ, ਸਿਰਫ ਫੁੱਲਾਂ ਦੀ ਹੀ ਨਹੀ ਅਸੀਂ ਖੁਦ ਦੀ ਵੀ ਦੂਜਿਆਂ ਨਾਲ ਤੁਲਨਾ ਕਰਦੇ ਹਾਂ, ਹਰ ਚੀਜ਼ ਦੀ ਤੁਲਨਾ ਕਰਦੇ ਹਾਂ, ਬਸ ਇਸ ਤੋਂ ਹੀ ਦੁੱਖ ਪੈਦਾ ਹੁੰਦਾ ਹੈ। ਇਹ ਤੁਲਨਾ ਕਰਨ ਦੀ ਬਿਮਾਰੀ ਧਰਤੀ ਉੱਤੇ ਸਿਰਫ਼ ਮਨੁੱਖ ਨੂੰ ਹੀ ਹੈ!’
‘ਖੂਬਸੂਰਤ ਲੋਕ ਅਮੀਰ ਹੋਣਾ ਚਾਹੁੰਦੇ ਹਨ’
‘ਅਮੀਰ ਲੋਕ ਖੂਬਸੂਰਤ ਹੋਣਾ ਚਾਹੁੰਦੇ ਹਨ’
‘ਬੁੱਢੇ ਜਵਾਨ ਹੋਣਾ ਚਾਹੁੰਦੇ ਹਨ’
‘ਜਵਾਨ ਬੱਚੇ ਹੋਣਾ ਚਾਹੁੰਦੇ ਹਨ’
ਪਰ ਅਪਣੇ ਹੋਣ ਵਿੱਚ ਕੋਈ ਵੀ ਰਾਜੀ ਨਹੀਂ।
ਓਸ਼ੋ 🍂