ਇਕ ਦਿਨ ਇਕ ਬਲੈਕੀਯੇ ਦੇ ਠਿਕਾਣੇ ਤੇ ਪੁਲੀਸ ਦੀ ਰੇਡ ਪੇ ਗਈ ਉਹ ਬਲੈਕੀਆ ਆਪਣੇ ਵਕੀਲ ਦੇ ਦਸੇ ਤੇ ਕੁਛ ਦਿਨਾਂ ਲਈ ਅੰਡਰਗਰਾਊਂਡ ਹੋ ਜਾਂਦਾ ।
ਬਲੈਕੀਆ 2 ਨੰਬਰ ਦਾ ਕੰਮ ਕਰਦਾ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ।
ਚਲਾ ਜਾਂਦਾ ਹੋਟਲ ਚ ।
ਹੋਟਲ ਚ ਵੇਟਰ ਨੂੰ ਪੁੱਛਦਾ ਕਿ ਰਾਤ ਲਈ ਕੋਈ ਇੰਤਜ਼ਾਮ ਹੋ ਸਕਦਾ।
ਵੇਟਰ ਕਿਸੀ ਨੂੰ ਫੋਨ ਕਰਦਾ ਤੇ ਅੱਧੇ ਘੰਟੇ ਬਾਅਦ ਇਕ ਜਨਾਨੀ ਆ ਜਾਂਦੀ ਹੈ।
ਜਨਾਨੀ ਆਕੇ ਕੇਂਦੀ ਬਲੈਕੀਏ ਨੂੰ ਤੁਸੀਂ ਮੈਨੂੰ ਸੂਬਾ ਦੇ 4 ਬਜੇ ਫਰੀ ਕਰ ਦੇਣਾ
ਬਲੈਕੀਆ ਕਹਿੰਦਾ ਅਜੇ ਹੁਣ ਤਾ ਆਈ ਹੈ ਦੇਖਲਾ ਗੇ।
ਪਹਿਲਾ ਕੁਛ ਖਾ ਪੀ ਲੈਨੇ ਆ
ਬਲੈਕੀਏ ਨੇ ਇਕ ਸ਼ਰਾਬ ਦੀ ਬੋਤਲ ਅਤੇ ਦੋਨਾਂ ਲਈ ਰੋਟੀ ਮੰਗਵਾ ਲਈ।
ਬਲੈਕੀਆ ਜਨਾਨੀ ਨੂੰ ਕਹਿੰਦਾ ਰੋਟੀ ਖਾ ਲੇ।
ਪਰ ਜਨਾਨੀ ਕਹਿ ਜਾਵੇ ਰੋਟੀ ਨੀ ਖਾਨੀ ਤੁਸੀ ਜੋ ਕਰਨਾ ਜਲਦੀ ਕਰਲੋ।
ਜਨਾਨੀ ਦੀ ਗੱਲ ਸੁਣਕੇ ਬਲੈਕੀਏ ਨੂੰ ਗੁੱਸਾ ਆਈ ਜਾਂਦਾ ਤੇ ਬਲੈਕੀਆ ਕਹਿੰਦਾ ਪੈਸੇ ਦੇਣੇ ਨੇ ਕਉ ਜਲਦੀ ਜਲਦੀ ਲਈ ਤੂੰ।
ਇਹ ਸੁਣ ਕੇ ਜਨਾਨੀ ਚੁੱਪ ਕਰ ਜਾਂਦੀ ਤੇ ਵਾਰ ਵਾਰ ਘੜੀ ਵਲ ਵੇਖੀ ਜਾਵੇ ।
ਜਦੋਂ 2 ਕੁ ਪੇਗ ਬਲੈਕੀਏ ਨੇ ਪੀ ਲਏ ਤਾਂ ਰੋਟੀ ਖਾਣ ਲੱਗਿਆ ਤਾਂ ਉਸਨੇ ਗੋਰ ਨਾਲ ਜਨਾਨੀ ਵਲ ਵੇਖਿਆ ਤਾਂ ਉਸਨੇ ਜਨਾਨੀ ਨੂੰ ਪੁੱਛ ਲਿਆ ਜੇ ਜਲਦੀ ਜਾਣਾ ਸੀ ਤਾਂ ਆਈ ਕਉ ਸੀ।
ਇਹ ਸੁਣ ਕੇ ਜਨਾਨੀ ਕੈਂਦੀ ਸਾਬ ਜੀ ਘਰ ਵਿੱਚ 2 ਬੱਚੇ ਨਸ਼ੇੜੀ ਘਰਵਾਲੇ ਕੋਲ ਛੱਡ ਕੇ ਆਈ ਹਾਂ।
ਜਿਹੜਾ ਬੰਦਾ ਆਪਣੀ ਜਨਾਨੀ ਨੂੰ ਨਹੀਂ ਸੰਭਾਲ ਸਕਿਆ ਉਸਦੇ ਭਰੋਸੇ ਬੱਚੇ ਕਿਵੇਂ ਛੱਡ ਕੇ ਆਈ ਹਾਂ ਸੋਚ ਕੇ ਦੇਖੋ
ਬਲੈਕੀਏ ਦੀ ਸਾਰੀ ਪੀਤੀ ਉਤਰ ਗਈ ਤੇ ਉਸਨੇ ਜਨਾਨੀ ਨੂੰ ਪੁਛਿਆ ਕਿ ਕਰਦਾ ਤੇਰਾ ਘਰਵਾਲ਼ਾ ।
ਜਨਾਨੀ ਨੇ ਦੱਸਿਆ ਕਿ ਉਸਦਾ ਘਰਵਾਲ਼ਾ ਚਿੱਟੇ ਦਾ ਆਦਿ ਹੈ ਔਰ ਇਹ ਵੀ ਦਸਿਆ ਕਿ ਉਹ ਆਪਣੇ ਬੱਚਿਆਂ ਦੀ ਖਾਤਿਰ ਹੀ ਮਜਬੂਰੀ ਵਿੱਚ ਧੰਦਾ ਕਰਨ ਆਈ ਹੈ ਔਰ ਅੱਜ ਪਹਿਲੀ ਵਾਰ ਹੀ ਆਈ ਹੈ
ਇਹ ਸੁਣ ਕੇ ਬਲੈਕੀਆ ਖੁਦ ਨੂੰ ਕੋਸਣ ਲੱਗ ਪਿਆ ਕਉ ਕਿ ਉਹ ਖੁਦ ਚਿੱਟੇ ਦਾ ਹੀ ਕੰਮ ਕਰਦਾ ਸੀ ਪਰ ਖੁਦ ਨਹੀਂ ਸੀ ਲਾਂਦਾ ।
ਪਰ ਅੱਜ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਪਤਾ ਨੀ ਕੀਨੀਆ ਮਜਬੂਰ ਮਾਵਾ ਇਸ ਭੇੜੇ ਚਿੱਟੇ ਕਰਕੇ ਕਿਹੜੇ ਕਿਹੜੇ ਰਾਹ ਪੇਕੇ ਕਿਵੇਂ ਆਪਣੇ ਬੱਚੇ ਪਲਦੀਆ ਹੋਣੀਆ ਨੇ ।
ਉਸ ਬਲੈਕੀਏ ਨੇ ਉਸ ਜਨਾਨੀ ਦੇ ਸਾਮ੍ਹਣੇ ਹੱਥ ਜੋੜ ਕੇ ਕਹਿੰਦਾ ਭੈਣੇ ਜੈ ਹੋ ਸਕੇ ਤਾਂ ਮਾਫ ਕਰੀ ਕਿਉੰਕਿ ਕੁਛ ਹਦ ਤਕ ਮੈਂ ਵੀ ਜਿੰਮੇਦਾਰ ਹਾ ਤੇਰੀ ਇਸ ਨਰਕ ਭਰੀ ਜਿੰਦਗੀ ਲਈ ਔਰ ਹੁਣ ਤੈਨੂੰ ਇਹ ਧੰਦਾ ਕਰਨ ਦੀ ਕੋਈ ਲੋੜ ਨਹੀਂ ਹੁਣ ਮੈ ਤੇਰਾ ਭਰਾ ਬਣ ਕੇ ਤੇਰਿਆ ਬੱਚਿਆ ਲਈ ਸਾਰਾ ਖਰਚਾ ਮੈ ਖੁਦ ਕਰਗਾ
ਉਸ ਬਲੈਕੀਏ ਨੂੰ ਉਸ ਜਨਾਨੀ ਦੀਆ ਗੱਲਾ ਚੋ ਆਪਣਾ ਬੱਚਿਆ ਲਈ ਹਾ ਜਾਪਣ ਲਗ ਗਈ ਸੀ ਤੇ ਉਸਦੀ ਸੋਚ ਹੀ ਬਦਲ ਗਈ ਔਰ ਉਸ ਨੇ ਉਸੀ ਦਿਨ ਤੋਂ ਇਸ ਭੇੜੇ ਚਿੱਟੇ ਦਾ ਕੰਮ ਛੱਡ ਕੇ ਸਿੱਧੇ ਰਾਹ ਚੱਲਣ ਦੀ ਕਸਮ ਖਾ ਲਈ
ਦੋਸਤੋ ਇਹ ਮੇਰੀ ਪਹਿਲੀ ਕਹਾਣੀ ਸੀ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਆਊਗੀ ਆਪਣੀ ਰਾਏ ਕਮੇਂਟ ਰਾਹੀਂ ਜਰੂਰ ਦੇਣਾ ਤੁਹਾਡਾ ਆਪਣਾ ਰਾਜੀਵ ਕੁਮਾਰ
ਬਹੁਤ ਹੀ ਸਿਖਿਆ ਯੋਗ ਲਿਖ਼ਤ, ਰੱਬ ਇਸ ਧਰਤੀ ਤੇ ਸੋਹਣੀ ਸਵੇਰ ਲੈ ਕੇ ਆਵੇ