ਮੇਰਾ ਨਵਾ ਨਵਾ ਵਿਆਹ ਹੋਇਆ ਨਵੇਂ ਵਿਆਹ ਦੇ ਚਾਅ ਸਭਨੂੰ ਹੁੰਦੇ ਨੇ ਸੋ ਸਾਨੂੰ ਵੀ ਬੋਹਤ ਚਾ ਸੀ।
ਵਿਆਹ ਤੋਂ ਕੁਛ ਦਿਨਾਂ ਬਾਅਦ ਅਸੀਂ ਮੱਥਾ ਟੇਕਣ ਨੈਣਾ ਦੇਵੀ ਜਾਣ ਦਾ ਪ੍ਰੋਗਰਾਮ ਬਣਾਇਆ।
ਮੈਂ ਤੇ ਮੇਰੀ ਨਵ ਵਿਆਹੀ ਵੌਹਟੀ ਅਸੀਂ ਜਾਣ ਲਈ ਬੱਸ ਸਟੈਂਡ ਤੋਂ ਬੱਸ ਚ ਬੈਠ ਕੇ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ।
ਵਿਚਾਰ ਕੀਤਾ ਕਿ ਕੁਛ ਸਮਾਂ ਐਥੇ ਆਰਾਮ ਕਰਕੇ ਔਰ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਲੰਗਰ ਛਕ ਕੇ ਫਿਰ ਨੈਣਾ ਦੇਵੀ ਜਾਵਾ ਗੇ।
ਮੈਂ ਤੇ ਮੇਰੀ ਵੌਹਟੀ ਨੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਣ ਚਲੇ ਗਏ ਲੰਗਰ ਛਕਦੇ ਮੇਰੀ ਵੌਹਟੀ ਕੇਹਂਦੀ ਜੀ ਉਹ 2 ਬੁੱਢੇ ਬੰਦੇ ਮੇਰੇ ਵੱਲ ਵੇਖੀ ਜਾਂਦੇ ਨੇ ਔਰ ਇਹ ਬੰਦੇ ਸਰਹਿੰਦ ਤੋਂ ਆਪਣੇ ਪਿੱਛੇ ਪਿੱਛੇ ਲਗੇ ਹੋਏ ਨੇ ।
ਮੈਂ ਵੀ ਗੋਰ ਕੀਤਾ ਤਾਂ ਉਸਦੀ ਗੱਲ ਬਿਲਕੁਲ ਸਹੀ ਸੀ।
ਅਸੀ ਲੰਗਰ ਛਕ ਕੇ ਉੱਠੇ ਤਾਂ ਸਾਨੂੰ ਦੇਖ ਕੇ ਉਹ ਵੀ ਉੱਠ ਗਏ ਔਰ ਸਾਡੇ ਪਿੱਛੇ ਪਿੱਛੇ ਆਣ ਲਗ ਪਏ ।
ਕੁਛ ਦੇਰ ਦੇਖਣ ਤੋ ਬਾਅਦ ਮੈ ਪਿੱਛੇ ਮੁੜ ਕੇ ਦੋਨੋਂ ਬੰਦੇ ਰੋਕ ਲਏ ਔਰ ਪੁੱਛ ਲਿਆ ਬਾਬਾ ਜੀ ਕੀ ਦਿੱਕਤ ਆ ਤੁਹਾਨੂੰ ।
ਇਕ ਬਾਬਾ ਕਹਿੰਦਾ ਪੁੱਤ ਆ ਗੁੱਡੀ ਕੌਣ ਹੈ।
ਮੈਂ ਕਿਹਾ ਮੇਰੀ ਵੌਹਟੀ ਹੈ
ਬਾਬਾ ਕਹਿੰਦਾ ਕਦੋਂ ਵਿਆਹ ਹੋਇਆ
ਮੈਂ ਬਾਬੇ ਨੂੰ ਕਿਹਾ ਬਾਬਾ ਜੀ ਸਿੱਧੀ ਗੱਲ ਦਸੋ ਹੋਇਆ ਕਿ ਹੈ
ਬਾਬਾ ਜੀ ਕਹਿੰਦੇ ਪੁੱਤ ਗੁੱਸਾ ਨਾ ਕਰ ਕੁਛ ਦਿਨ ਪਹਿਲਾ ਸਾਡੀ ਕੁੜੀ ਘਰੋ ਭੱਜ ਗਈ ਔਰ ਇਸ ਗੁੱਡੀ ਨਾਲ ਸੈਮ ਮੁੜ੍ਹਕਾ ਪੈਂਦਾ ।