“ਐਂਕਲ ਜੀ ਆਹ ਪਿੰਨੀਆਂ ਬੜੀਆਂ ਸਵਾਦ ਹਨ। ਕਿਥੋਂ ਲਿਆਂਦੀਆਂ ਹਨ।” ਉਸਨੇ ਪਹਿਲੀ ਪਿੰਨੀ ਖਾਣ ਤੋਂ ਬਾਦ ਦੂਜੀ ਨੂੰ ਚੁਕਦੇ ਹੋਏ ਨੇ ਕਿਹਾ।
“ਲਿਆਂਦੀਆਂ ਨਹੀਂ ਆਈਆਂ ਹਨ।” ਮੈਂ ਗੱਲ ਗੋਲ ਕਰਨ ਦੇ ਲਹਿਜੇ ਨਾਲ ਕਿਹਾ।
“ਹਾਂ ਹਾਂ ਡਿੱਬਾ ਤਾਂ ਅਨੇਜਾ ਸਵੀਟਸ ਦਾ ਹੈ। ਕਿੱਥੇ ਹੈ ਇਹ ਸ਼ੋਪ।” ਉਸਨੇ ਇੰਜ ਪੁੱਛਿਆ ਜਿਵੇਂ ਉਹ ਹੁਣੇ ਖਰੀਦਣ ਜਾਉ।
“ਪੰਜਾਬ ਬੱਸ ਸਟੈਂਡ ਕੋਲ ਹੈ ਸੁਣਿਆ ਹੈ।” ਮੈਂ ਟੁੱਟਵਾਂ ਜਿਹਾ ਉੱਤਰ ਦਿੱਤਾ।
“ਅੱਛਾ ਅੱਛਾ ਸੋਡਾ ਬੇਲੀ ਆਇਆ ਸੀ ਨਾ ਅੱਜ ਫਬ ਵਾਲਾ। ਕੀ ਨਾਮ ਹੈ ਉਸਦਾ …… Sumit Aneja । ਮੈਂ ਵੇਖਿਆ ਸੀ। ਤੁਹਾਡੇ ਬਾਰ ਮੂਹਰੇ ਖੜਾ ਸੀ ਉਹ।” ਉਸਨੇ ਆਪਣੇ ਸ਼ੱਕ ਨੂੰ ਪੱਕਾ ਕਰਨ ਦੀ ਨੀਅਤ ਨਾਲ ਆਖਿਆ।
“ਐਂਕਲ ਕਿਵੇਂ ਆਇਆ ਸੀ ਉਹ। ਕਿ ਉਸਦੀ ਮੰਗਣੀ ਹੋ ਗਈ?” ਉਹ ਪੂਰੀ ਨਿਨੋ ਲੈਣੀ ਚਾਹੁੰਦਾ ਸੀ।
“ਉਹ ਤਾਂ ਮਿੱਠੀ ਰੋਟੀ ਖਾਣ ਆਇਆ ਸੀ। ਛੋਲੂਏ ਦੀ ਚਟਨੀ ਨਾਲ। ਕੱਲ ਤੇਰੇ ਐਂਕਲ ਨੇ ਖੁੱਲ੍ਹਾ ਸੱਦਾ ਦਿੱਤਾ ਸੀ ਨਾ।” ਕੋਲ ਖੜੀ ਬੇਗਮ ਤੋਂ ਬੋਲੇ ਬਿਨ ਰਿਹਾ ਨਾ ਗਿਆ। ਦੋ ਪਿੰਨੀਆਂ ਨੂੰ ਗੇੜਾ ਦੇ ਕੇ ਓਹ ਗਿਆ ਉਹ ਗਿਆ। ਡੱਬੇ ਵਿੱਚ ਬਚੀਆਂ ਸਤਾਰਾਂ ਪਿੰਨੀਆਂ ਮੇਰੇ ਵੱਲ ਔਖਾ ਔਖਾ ਝਾਕ ਰਹੀਆਂ ਸਨ। ਜਿਵੇਂ ਮੱਤ ਦੇ ਰਹੀਆਂ ਹੋਣ “ਐਵੇਂ ਨਾ ਜਣੇ ਖਣੇ ਮੂਹਰੇ ਡਿੱਬਾ ਕਰਿਆ ਕਰੋ। ਇਹ ਤਾਂ ਕੋਈ ਖਾਸ ਯਾਰ ਬੇਲੀ ਫਬ ਦੋਸਤ ਲਈ ਰਾਖਵੀਆਂ ਰੱਖਿਆ ਕਰੋ।”
“ਸਮਝ ਗਿਆ ਸਮਝ ਗਿਆ” ਆਖਕੇ ਮੈਂ ਇੱਕ ਪਿੰਨੀ ਆਪਣੇ ਲਈ ਚੁੱਕ ਲਈ ਤੇ ਡਿੱਬਾ ਪਾਸੇ ਰੱਖ ਦਿੱਤਾ। ਕਿਸੇ ਹੋਰ ਦੇ ਇੰਤਜ਼ਾਰ ਲਈ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ।