ਕਾਨੂੰਨਾਂ ਦੀ ਸੂਲੀ | kanuna da sooli

ਬੇਅੰਤ ਸਿਹਾਂ , ਕੀ ਹਾਲ ਚਾਲ ਏ ।
ਭਰਾਵਾ ਕਾਹਦਾ , ਹਾਲ ਚਾਲ । ਵੱਡੀ ਕੁੜੀ ਦਾ ਵਿਆਹ ਕੀਤਾ ਸੀ । ਓਹ ਚਾਰ ਸਾਲ ਤੋ ਘਰੇ ਬੈਠੀ । ਮੁੰਡਾ ਨਸ਼ੇ ਪੱਤੇ ਕਰਦਾ ਸੀ । ਕੁੜੀ ਕਹਿੰਦੀ , ਮੈ ਉਹਦੇ ਰਹਿਣਾ ਨਹੀ । ਛੋਟੀ ਕੁੜੀ ਵਿਆਹ ਨਹੀ ਸਕਦੇ ।  ਤਲਾਕ ਦਾ ਕੇਸ ਲਾਏ ਨੂੰ ਚਾਰ ਸਾਲ ਹੋ ਗਏ । ਸਰਕਾਰਾਂ ਨੇ ਪਤਾ ਨਹੀ ਕੇਹੋ ਜਿਹੇ ਕਾਨੂੰਨ ਬਣਾਏ ਆ । ਵਿਆਹੀਆਂ ਕੁੜੀਆਂ ਨੂੰ , ਮਾਪਿਆਂ ਨੂੰ ਦਸ ਦਸ ਸਾਲ ਘਰੇ ਬਿਠਾਉਣਾ ਪੈਂਦਾ । ਨਵੇ ਨਵੇ ਕਾਨੂੰਨ ਬਣਾ ਸਰਕਾਰਾਂ , ਲੋਕਾਂ ਦਾ ਲਹੂ ਪੀਤਾ । ਲੋਕਾਂ ਦੇ ਪੈਸੇ ਖਾ ਢਿੱਡ ਵਧਾਈ ਜਾਂਦੇ । ਕਾਨੂੰਨਾਂ ਦਾ ਸੰਤਾਪ , ਤੇਰੇ ਮੇਰੇ ਵਰਗੇ ਭੁਗਤ ਰਹੇ ।
       ਚੱਲ ਛੱਡ ਕਾਨੂੰਨਾਂ ਨੂੰ । ਜਿਵੇ ਲੰਘਦੀ , ਲੰਘਾਈ ਜਾ । ਮੈ ਚੱਲਿਆਂ ਸ਼ਹਿਰ, ਮੋਟਰ ਸਾਈਕਲ ਦਾ ਚਲਾਨ ਭਰਨ । ਗਰੀਬਾਂ ਨੂੰ ,  ਕਾਨੂੰਨਾਂ ਦੀ ਸੂਲੀ ਚੜਣਾ ਪੈਣਾ ।
                                                 

                               

Leave a Reply

Your email address will not be published. Required fields are marked *