ਮੰਜਲੀ ਦਾ ਜਨਮ ਰਾਜਸਥਾਨ ਦੇ ਇੱਕ ਪਿੰਡ ਵਿੱਚ ਹੋਇਆ। ਉਸ ਦੀਆਂ ਤਿੰਨ ਭੈਣਾਂ ਤੇ ਇੱਕ ਭਰਾ ਸੀ। ਮੰਜਲੀ ਦੀ ਇੱਕ ਭੈਣ ਵੱਡੀ ਸੀ, ਮੰਜਲੀ ਤੋ ਛੋਟਾ ਉਸ ਦਾ ਭਰਾ ਤੇ ਉਸ ਤੋਂ ਛੋਟੀਆਂ ਦੋ ਭੈਂਣਾ। ਉਸਦੇ ਪਿਤਾ ਜਿੰਮੀਦਾਰ ਸਮਾਜ ਦੇ ਸਨ। ਜ਼ਮੀਨ ਜਾਇਦਾਦ ਸੀ। ਮਿਰਚਾਂ ਦੀ ਖੇਤੀ ਕਰਦੇ ਸਨ ,ਚੰਗਾ ਗੁਜ਼ਾਰਾ ਚਲਦਾ ਸੀ। ਅੰਜਲੀ ਪੜ੍ਹਨ ਚ ਬਹੁਤ ਹੁਸ਼ਿਆਰ ਸੀ। ਪਿੰਡ ਦੇ ਸਕੂਲ ਤੋਂ ਬਾਅਦ ਉਸ ਨੂੰ ਸ਼ਹਿਰ ਕਾਲਜ ਵਿੱਚ ਦਾਖਲਾ ਦਿਲਵਾ ਦਿੱਤਾ। ਉਸ ਦੀ ਵੱਡੀ ਭੈਣ ਦਾ ਵਿਆਹ ਹੋ ਗਿਆ ਸੀ।ਉਸ ਦੇ ਦੋ ਬੱਚੇ ਸਨ।
ਕਾਲਜ ਵਿੱਚ ਪੜ੍ਹਦੇ ਹੋਏ ,ਮੰਜਲੀ ਦੀ ਦੋਸਤੀ ਅਰੁਣ ਨਾਲ ਹੋ ਗਈ। ਉਹ ਬਹੁਤ ਚੰਗਾ ਮੁੰਡਾ ਸੀ। ਮੰਜਲੀ ਨਾਲੋਂ ਦੋ ਸਾਲ ਸੀਨੀਅਰ ਸੀ। ਉਹ ਜ਼ਿੰਮੀਦਾਰ ਸਮਾਜ ਦਾ ਨਹੀ ਸੀ। ਉਸ ਦੇ ਸਮਾਜ ਨੂੰ ਜਿੰਮੀਂਦਾਰ ਸਮਾਜ ਵਾਲੇ ਨੀਵਾਂ ਮੰਨਦੇ ਸਨ। ਪਰ ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਜਦੋਂ ਤੱਕ ਮੰਜਲੀ ਦੀ ਪੜ੍ਹਾਈ ਪੂਰੀ ਹੋਈ ਉਦੋਂ ਤੱਕ ਰਾਹਲ ਨੂੰ ਵਧੀਆਂ ਨੌਕਰੀ ਵੀ ਮਿਲ ਗਈ ਸੀ। ਉਸ ਨੇ ਮੰਜਲੀ ਦੇ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ,,,ਪਰ ਮੰਜਲੀ ਨੂੰ ਪਤਾ ਸੀ ਉਸ ਦੇ ਪਰਿਵਾਰ ਨੇ ਰਾਹੁਲ ਨੂੰ ਕਬੂਲ ਨਹੀਂ ਕਰਨਾ ਸੀ। ਇਸ ਲਈ ਉਸ ਨੇ ਘਰ ਦਿਆਂ ਤੋਂ ਬਿਨਾਂ ਪੁੱਛੇ ਰਾਹੁਲ ਨਾਲ ਵਿਆਹ ਕਰ ਲਿਆ ਤੇ ਉਹ ਆਪਣੇ ਪਰਿਵਾਰ ਤੋਂ ਬਹੁਤ ਦੂਰ ਚਲੀ ਗਈ।
ਦੋ ਸਾਲ ਬਾਅਦ ਇੱਕ ਦਿਨ ਅਚਾਨਕ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਿਆ। ਅੰਜਲੀ ਜੋ ਮਾਂ ਬਣਨ ਵਾਲੀ ਸੀ ਉਸ ਦਾ ਛੇਵਾਂ ਮਹੀਨਾ ਚੱਲ ਰਿਹਾ ਸੀ ਨੇ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਸ ਦੇ ਪਾਪਾ ਖੜ੍ਹੇ ਸਨ। ਮੰਜਲੀ ਆਪਣੇ ਪਾਪਾ ਨੂੰ ਅਚਾਨਕ ਵੇਖਕੇ ਘਬਰਾਅ ਗਈ ਉਸ ਨੇ ਦਰਵਾਜ਼ਾ ਬੰਦ ਕਰਨਾ ਚਾਹਿਆ ਤਾਂ ਪਿੱਛੋਂ ਰਾਹੁਲ ਆ ਗਿਆ।
“ਮੰਜਲੀ ਪਾਪਾ ਨੂੰ ਅੰਦਰ ਆਉਣ ਦਿਉ”
ਉਸ ਦੇ ਪਾਪਾ ਅੰਦਰ ਆ ਗਏ। ਮੰਜਲੀ ਤੇ ਰਾਹੁਲ ਜੈਪੁਰ ਰਹਿੰਦੇ ਸਨ। ਉਨ੍ਹਾਂ ਦਾ ਘਰ ਬਹੁਤ ਸੋਹਣਾ ਸੀ ਨਵਾਂ ਬਣਾਇਆ ਸੀ। ਬਿੱਲਕੁਲ ਮਾਡਰਨ ਤਰੀਕੇ ਨਾਲ। ਉਸ ਦੇ ਪਾਪਾ ਸੋਫ਼ੇ ਤੇ ਬੈਠ ਗਏ। ਉਨ੍ਹਾਂ ਮੰਜਲੀ ਨੂੰ ਵੀ ਬੈਠਣ ਦਾ ਇਸ਼ਾਰਾ ਕੀਤਾ । ਉਹ ਵੀ ਬੈਠ ਗਈ। ਰਾਹੁਲ ਉਸ ਦੇ ਪਾਪਾ ਲਈ ਪਾਣੀ ਲੈ ਕੇ ਆਇਆ ਪਰ ਉਨ੍ਹਾਂ ਫੜ੍ਹਨ ਤੋਂ ਨਾ ਕਰ ਦਿੱਤੀ। ਉਹ ਪਾਣੀ ਦਾ ਗਲਾਸ ਟੇਬਲ ਤੇ ਰੱਖਕੇ ਆਪ ਅੰਦਰ ਚਲਾ ਗਿਆ।
“ਮੰਜਲੀ ਤੇਰੇ ਜੀਜੇ ਨੇ ਤੇਰੀ ਫੋਟੋ ਦੇਖੀ ਸੀ ਫੇਸਬੁੱਕ ਤੇ। ਉਸ ਨੇ ਹੀ ਦੱਸਿਆ ਸੀ ਵੀ ਤੂੰ ਮਾਂ ਬਣਨ ਵਾਲੀ ਹੈ। ਉਸ ਨੇ ਤੇਰਾ ਪਤਾ ਦਿੱਤਾ ਮੈਨੂੰ। ਤੇਰੀ ਮਾਂ ਨੇ ਕਿਹਾ ਕਿ ਮੈਂ ਮਿਲਕੇ ਆਵਾਂ। ਇਸ ਲਈ ਮਿਲਣ ਲਈ ਆ ਗਿਆ”
” ਪਾਪਾ ਤੁਸੀ ਚੰਗਾ ਕੀਤਾ ਜੋ ਆ ਗਏ”
” ਪਰ ਬੇਟਾ ਤੂੰ ਚੰਗਾ ਨਹੀਂ ਕੀਤਾ। ਤੂੰ ਸਾਨੂੰ ਦੱਸ ਸਕਦੀ ਸੀ ”
” ਪਰ ਪਾਪਾ ਤੁਸੀ ਕਦੇ ਵੀ ਹਾਂ ਨਹੀਂ ਸੀ ਕਰਨੀ। ਮੈਨੂੰ ਪਤਾ ਸੀ। ਰਾਹੁਲ ਬਹੁਤ ਚੰਗਾ ਹੈ ਮੇਰਾ ਬਹੁਤ ਖਿਆਲ ਰੱਖਦਾ ਹੈ”
” ਪਰ ਉਸ ਦਾ ਸਮਾਜ ???”
ਰਾਹੁਲ ਮੰਜਲੀ ਲਈ ਜੂਸ ਲੈ ਕੇ ਆਉਂਦਾ ਹੈ । ਮੰਜਲੀ ਪਾਪਾ ਨੂੰ ਸਾਰਾ ਘਰ ਵਿਖਾਉਂਦੀ ਹੈ । ਫੇਰ ਉਸ ਨੂੰ ਨਹਾਉਣ ਲਈ ਸ਼ਾਨਦਾਰ ਬਾਥਰੂਮ ਵਿੱਚ ਭੇਜਦੀ ਹੈ। ਉਸ ਦੇ ਪਾਪਾ ਉਸ ਦਾ ਸ਼ਾਨਦਾਰ ਘਰ ਵੇਖਕੇ ,ਤੇ ਵੇਖਦੇ ਹੀ ਰਹਿ ਜਾਂਦੇ ਹਨ।
“ਮੰਜਲੀ ਤੇਰੀ ਯੋਗਾ ਕਲਾਸ ਦਾ ਟਾਈਮ ਹੋ ਗਿਆ” ਰਾਹੁਲ ਨੇ ਕਿਹਾ।
” ਪਾਪਾ ਨਾਰਮਲ ਡਿਲੀਵਰੀ ਹੋਵੇ ਇਸ ਲਈ ਮੈਂ ਇੱਕ ਯੋਗਾ ਕਲਾਸ ਜੁਆਇਨ ਕੀਤੀ ਹੈ। ਤੁਸੀਂ ਅਰਾਮ ਕਰੋ ਮੈਂ ਦੋ ਘੰਟਿਆਂ ਚ ਵਾਪਿਸ ਆ ਜਾਵਾਂਗੀ।”
” ਨਹੀ ਬੇਟਾ ਮੈਂ ਘਰ ਇੱਕਲਾ ਕੀ ਕਰੂ ਮੈਂ ਵੀ ਤੇਰੇ ਨਾਲ ਹੀ ਚੱਲਦਾ ਹਾਂ”
ਮੰਜਲੀ ਕਾਰ ਚਲਾਉਦੀ ਹੈ ਤੇ ਉਸ ਦੇ ਪਾਪਾ ਨਾਲ ਵਾਲੀ ਸੀਟ ਤੇ ਬੈਠ ਜਾਂਦੇ ਹਨ। ਮੰਜਲੀ ਨੂੰ ਇਸ ਤਰ੍ਹਾਂ ਆਪੇ ਕਾਰ ਚਲਾਉਂਦੀ ਨੂੰ ਵੇਖ ਉਹ ਬਹੁਤ ਹੈਰਾਨ ਹੁੰਦਾ ਹੈ। ਮੰਜਲੀ ਯੋਗਾ ਕਲਾਸ ਲਾਗਾਉਂਦੀ ਹੈ। ਦੂਸਰਿਆਂ ਔਰਤਾਂ ਨਾਲ ਇੰਗਲਿਸ਼ ਚ ਗੱਲਾਂ ਕਰਦੀ ਹੈ। ਉਸ ਦੇ ਪਾਪਾ ਨੂੰ ਚੰਗਾ ਲੱਗਦਾ ਹੈ। ਸ਼ਾਮ ਨੂੰ ਉਹ ਰਾਹੁਲ ਨੂੰ ਕਹਿੰਦੇ ਨੇ
” ਬੇਟਾ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਮੰਜਲੀ ਦੀ ਗੋਦ ਭਰਾਈ ਦੀ ਰਸਮ ਸਾਡੇ ਘਰ ਕੀਤੀ ਜਾਵੇ”
“ਪਾਪਾ ਮੈਨੂੰ ਕੋਈ ਇਤਰਾਜ਼ ਨਹੀ ਹੈ, ਪਰ ਮੈਨੂੰ ਨਹੀਂ ਲੱਗਦਾ ਇਹ ਹੋ ਸਕੇਗਾ। ਤੁਸੀਂ ਮੇਰੇ ਹੱਥੋਂ ਪਾਣੀ ਦਾ ਗਲਾਸ ਤਾਂ ਫੜ੍ਹਦੇ ਨਹੀਂ,,,,ਨਾ ਤੁਹਾਡੇ ਸਮਾਜ ਨੇ ਨਾ ਮੇਰੇ ਸਮਾਜ ਨੇ ਇਸ ਨੂੰ ਬਰਦਾਸ਼ਤ ਨਹੀ ਕਰਨਾ”
“ਫੇਰ ਇਹ ਕਿਵੇ ਹੋਵੇਗਾਂ”
” ਆਪਾਂ ਬਾਹਰ ਕਿਸੇ ਪੈਲਸ ਚ ਫ਼ੰਕਸ਼ਨ ਕਰ ਲੈਂਦੇ ਹਾਂ। ਉੱਥੇ ਦੋਨਾਂ ਦੇ ਪਰਿਵਾਰ ਆ ਜਾਣਗੇ”
” ਇਹ ਠੀਕ ਹੈ । ਤੁਸੀਂ ਕੱਲ੍ਹ ਨੂੰ ਮੰਜਲੀ ਨੂੰ ਸਾਡੇ ਘਰ ਛੱਡ ਜਾਇਉ। ਇਹ ਪਰਿਵਾਰ ਨਾਲ ਮਿਲ ਲਵੇਗੀ। ਅਗਲੇ ਦਿਨ ਸਾਡੇ ਨਾਲ ਪੈਲਸ ਚ ਆ ਜਾਵੇਗੀ ਤੁਸੀਂ ਸਾਰੇ ਵੀ ਆ ਜਾਇਉ”
ਰਾਹੁਲ… ਮੰਜਲੀ ਨੂੰ ਤੇ ਉਸਦੇ ਪਿਤਾ ਜੀ ਨੂੰ ਉਨ੍ਹਾਂ ਦੇ ਘਰ ਛੱਡਕੇ ਆਪ ਆਪਣੇ ਪਿੰਡ ਚਲਾ ਜਾਂਦਾ ਤਾਂ ਜੋ ਅਗਲੇ ਦਿਨ ਆਪਣੇ ਪਰਿਵਾਰ ਸਮੇਤ ਪੈਲਸ ਚ ਆ ਸਕੇ। ਮੰਜਲੀ ਦੋ ਸਾਲਾਂ ਬਾਅਦ ਆਪਣੇ ਘਰ ਆਈ ਸੀ। ਉਸ ਦੀ ਮਾਂ ਨੂੰ ਬਹੁਤ ਚਾਅ ਸੀ। ਉਸ ਦੀਆਂ ਛੋਟੀਆਂ ਭੈਣਾਂ ਵੀ ਬਹੁਤ ਖੁਸ਼ ਸਨ। ਪਰ ਵੱਡੀ ਭੈਣ ਖੁਸ਼ ਨਹੀਂ ਸੀ ਕਿਉਕਿ ਜਿਉਂ ਹੀ ਮੰਜਲੀ ਨੇ ਵਿਆਹ ਕਰਵਾਇਆ ਉਸ ਦਾ ਘਰਵਾਲਾ ਉਸ ਨੂੰ ਬੱਚਿਆਂ ਸਮੇਂਤ ਐਥੇ ਛੱਡ ਗਿਆ ਸੀ।ਉਹ ਕਹਿੰਦਾ ਸਾਡੇ ਸਮਾਜ ਚ ਬਹੁਤ ਬੇਇੱਜ਼ਤੀ ਹੋਈ। ਉਸ ਦਾ ਭਰਾ ਵੀ ਉਸ ਤੋਂ ਨਰਾਜ਼ ਸੀ। ਕਿਉੰਕਿ ਜਦੋਂ ਮੰਜਲੀ ਘਰੋਂ ਗਈ ਉਸ ਦੇ ਦੋਸਤਾਂ ਨੇ ਉਸ ਨੂੰ ਬਹੁਤ ਤਾਹਨੇ ਮਿਹਣੇ ਦਿੱਤੇ ਸਨ। ਇਸ ਲਈ ਉਹ ਆਪਣੀ ਭੈਣ ਤੋਂ ਨਰਾਜ਼ ਸੀ। ਮੰਜਲੀ ਨੇ ਆਪਣੀਆਂ ਛੋਟੀਆਂ ਭੈਣਾਂ ਨੂੰ ਮੁਬਾਇਲ ਤੇ ਆਪਣੇ ਘਰ ਦੀਆਂ ਤਸਵੀਰਾਂ ਵਿਖਾਈਆਂ। ਉਨ੍ਹਾਂ ਨੂੰ ਆਪਣੇ ਰਹਿਣ ਸਹਿਣ ਬਾਰੇ ਦੱਸਿਆ। ਉਸ ਨੇ ਆਪਣੀਆਂ ਫੋਟੋਆਂ ਵਿਖਾਈਆਂ। ਇੱਕ ਫੋਟੋ ਚ ਮੰਜਲੀ ਤੇ ਰਾਹੁਲ ਦੇ ਹੱਥ ਵਿੱਚ ਸ਼ਰਾਬ ਦੇ ਗਲਾਸ ਸਨ।
” ਦੀਦੀ ਤੁਸੀਂ ਸ਼ਰਾਬ ਵੀ ਪੀਂਦੇ ਹੋ”
” ਹਾਂ ਸਿਰਫ਼ ਤੁਹਾਡੇ ਜੀਜੂ ਨਾਲ ”
” ਪਤਾ ਨਹੀ ਸਾਨੂੰ ਇਹ ਵਧੀਆ ਜਿੰਦਗੀ ਕਦੋਂ ਨਸੀਬ ਹੋਵੇਗੀ ”
” ਸ਼ਰਾਬ ਪੀਣਾ ਵਧੀਆ ਜਿੰਦਗੀ ਹੈ???”
” ਨਹੀ ਐਨੀ ਅਜ਼ਾਦੀ ਵਾਲੀ ਜਿੰਦਗੀ”
” ਤੁਸੀ ਵਧੀਆ ਪੜ੍ਹੋ ਤੁਹਾਨੂੰ ਵੀ ਇਹ ਜਿੰਦਗੀ ਮਿਲ ਸਕਦੀ ਹੈ”
” ਪਰ ਦੀਦੀ ਤੁਹਾਡੇ ਘਰੋਂ ਜਾਣ ਤੋਂ ਬਾਅਦ ਪਾਪਾ ਨੇ ਸਾਡਾ ਸਕੂਲ ਜਾਣਾ ਬੰਦ ਕਰ ਦਿੱਤਾ” ਇਹ ਗੱਲ ਸੁਣਕੇ ਮੰਜਲੀ ਨੂੰ ਵੀ ਬਹੁਤ ਦੁੱਖ ਹੋਇਆ। ਮੰਜਲੀ ਲਈ ਉਸ ਦੇ ਪਸੰਦ ਦਾ ਖਾਣਾ ਉਸ ਦੀ ਮਾਂ ਨੇ ਬਣਾਇਆ। ਸਾਰਾ ਪਰਿਵਾਰ ਬਹੁਤ ਸਮੇਂ ਬਾਅਦ ਇੱਕਠੇ ਬੈਠ ਕੇ ਖਾਣਾ ਖਾ ਰਿਹਾ ਸੀ। ਖਾਣਾ ਖਾਂ ਕੇ ਸਭ ਸੌਣ ਲਈ ਚਲੇ ਗਏ। ਰਾਹੁਲ ਦਾ ਫ਼ੋਨ ਆਇਆ । ਉਸ ਨੇ ਮੰਜਲੀ ਤੇ ਆਪਣੇ ਹੋਣ ਵਾਲੇ ਬੱਚੇ ਦਾ ਹਾਲਚਾਲ ਪੁੱਛਿਆ। ਮੰਜਲੀ ਨੇ ਪਾਪਾ ਨਾਲ ਵੀ ਰਾਹੁਲ ਦੀ ਗੱਲ ਕਰਵਾਈ। ਉਨ੍ਹਾਂ ਕੱਲ ਲਈ ਸਾਰਾ ਪ੍ਰੋਗਰਾਮ ਬਣਾ ਲਿਆ ਸੀ। ਮੰਜਲੀ ਵੀ ਆਪਣੇ ਕਮਰੇ ਚ ਚਲੀ ਗਈ।ਮੰਜਲੀ ਦੀ ਮਾਂ ਨੇ ਮੰਜਲੀ ਲਈ ਖਾਸ ਖੀਰ ਬਣਾਈ ਸੀ। ਉਸ ਦੇ ਪਾਪਾ ਨੇ ਕਿਹਾ ਮੈੰ ਆਪਣੇ ਹੱਥ ਨਾਲ ਮੰਜਲੀ ਨੂੰ ਦੇ ਕੇ ਆਉਦਾ ਹਾਂ,,, ਮਾਂ ਨੇ ਖੀਰ ਦੀ ਕੌਲੀ ਉਸਦੇ ਪਾਪਾ ਨੂੰ ਫੜ੍ਹਾ ਦਿੱਤੀ। ਮੰਜਲੀ ਦੇ ਪਾਪਾ ਨੇ ਜੇਬ ਚੋ ਇੱਕ ਪੁੜੀ ਕੱਢੀ ਤੇ ਖੀਰ ਚ ਮਿਲਾ ਦਿੱਤੀ। ਮੰਜਲੀ ਨੇ ਪਾਪਾ ਦੇ ਹੱਥ ਚੋਂ ਖੀਰ ਫੜ੍ਹਕੇ ਖਾ ਲਈ। ਉਸ ਦੇ ਪਾਪਾ ਨੇ ਮੰਜਲੀ ਦਾ ਦਰਵਾਜ਼ਾ ਬਾਹਰੋ ਬੰਦ ਕਰ ਦਿੱਤਾ। ਉੱਧਰ ਉਸਦੇ ਪਾਪਾ ਨੇ ਸਾਰੇ ਪਰਿਵਾਰ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ। ਥੋਹੜੀ ਦੇਰ ਬਾਅਦ ਮੰਜਲੀ ਦੀ ਤਬੀਅਤ ਖਰਾਬ ਹੋ ਗਈ। ਉਸ ਨੇ ਆਪਣੀ ਮਾਂ ਨੂੰ ਅਵਾਜ਼ ਲਾਈ। ਮਾਂ ਦਾ ਦਰਵਾਜ਼ਾ ਵੀ ਬਾਹਰੋਂ ਬੰਦ ਸੀ। ਮੰਜਲੀ ਨੇ ਆਪਣੇ ਪਾਪਾ ਦੀਆਂ ਮਿਨੰਤਾਂ ਕੀਤੀਆਂ,,,,,
” ਪਾਪਾ ਮੈਨੂੰ ਹਸਪਤਾਲ ਲੈ ਜਾਉ। ਮੈਨੂੰ ਨਾ ਸਹੀ ਮੇਰੇ ਬੱਚੇ ਨੂੰ ਬਚਾ ਲਵੋਂ। ਇਸ ਦਾ ਤਾਂ ਕੋਈ ਕਸੂਰ ਨਹੀ ਪਾਪਾ,,,, ਮੇਰੀ ਗਲਤੀ ਦੀ ਸਜ਼ਾ ਮੇਰੇ ਮਾਸੂਮ ਬੱਚੇ ਨੂੰ ਨਾ ਦਿਉ”
ਪਰ ਉਸਦੇ ਪਾਪਾ ਨੇ ਕੋਈ ਗੱਲ ਨਾ ਸੁਣੀ। ਮੰਜਲੀ ਦੀ ਮਾਂ ਵੀ ਮੰਜਲੀ ਦੇ ਪਾਪਾ ਦੀਆਂ ਮਿਨੰਤਾਂ ਕਰ ਰਹੀ ਸੀ। ਪਰ ਉਸ ਨੇ ਕਿਸੇ ਦੀ ਗੱਲ ਨਾ ਸੁਣੀ। ਪਰਿਵਾਰ ਦੇ ਬਾਕੀ ਮੈਂਬਰਾਂ ਨੇ ਵੀ ਰੌਲਾ ਪਾਇਆ ਪਰ ਮੰਜਲੀ ਦੇ ਪਾਪਾ ਨੇ ਕਿਸੇ ਦੀ ਗੱਲ ਨਾ ਸੁਣੀ। ਮੰਜਲੀ ਨੇ ਰਾਹੁਲ ਨੂੰ ਫੋਨ ਕੀਤਾ । ਉਸ ਨੂੰ ਮੰਜਲੀ ਕੋਲ ਪਹੁੰਚਣ ਨੂੰ ਦੋ ਘੰਟੇ ਲੱਗ ਜਾਣੇ ਸਨ। ਜਦੋਂ ਤੱਕ ਰਾਹੁਲ ਪੁਲਿਸ ਲੈ ਕੇ ਆਇਆ ।ਉਦੋਂ ਤੱਕ ਮੰਜਲੀ ਤੇ ਉਸ ਦਾ ਬੱਚਾ ਖਤਮ ਹੋ ਚੁੱਕੇ ਸਨ।