ਭਾਵੇਂ ਅਸੀਂ ਰੋਜ਼ ਨਿਰਣੇ ਕਾਲਜੇ ਐਸੀਲੋਕ ਆਰ ਡੀ ਯ ਰੇਮੀਡਿਕ ਡੀ ਐਸ ਆਰ ਦਾ ਕੈਪਸੂਲ ਖਾਂਦੇ ਹਾਂ ਤਾਂਕਿ ਗੈਸ ਦੀ ਸਮੱਸਿਆ ਨਾ ਆਵੇ ਤੇ ਪੇਟ ਠੀਕ ਰਹੇ। ਪਰ ਗੋਲੀਆਂ ਕੈਪਸੂਲ ਹਰ ਬਿਮਾਰੀ ਦਾ ਹੱਲ ਨਹੀਂ ਹੁੰਦੇ। ਇਸੇ ਲਈ ਅਕਸ਼ਰ ਹੀ ਮੈਂ ਮੇਰੀ ਬੇਗਮ ਨੂੰ ਲੋਕਲ ਹੀ ਰਹਿੰਦੀ ਉਸਦੀ ਤਾਈ ਕੋਲ ਮਿਲਾਉਣ ਲਈ ਲ਼ੈ ਜਾਂਦਾ ਹਾਂ। ਮਾਵਾਂ ਧੀਆਂ ਤਾਂ ਨਹੀਂ। ਚਲੋ ਭਤੀਜੀ ਆਪਣੀ ਤਾਈ ਨਾਲ ਦਿਲ ਹੌਲਾ ਕਰ ਲੈਂਦੀ ਹੈ। ਪਾਸੇ ਬੈਠਾ ਮੈਂ ਦੋਹਾਂ ਦੀ ਵਾਰਤਾਲਾਪ ਨੂੰ ਬੜੀ ਨੀਝ ਨਾਲ ਸੁਣਦਾ ਹਾਂ। ਚਾਹੇ ਕੋਈ ਖਾਸ ਗੱਲ ਨਹੀਂ ਹੁੰਦੀ। ਬਸ ਪੁਰਾਣੀਆਂ ਯਾਦਾਂ, ਪਿਛਲੀਆਂ ਗੱਲਾਂ, ਰਿਸ਼ਤਿਆਂ ਦਾ ਮੋਹ, ਪੇਕੇ ਪਿੰਡ ਦੀਆਂ ਯਾਦਾਂ ਤੇ ਰਿਸ਼ਤੇਦਾਰਾਂ ਬਾਰੇ ਨਵੀਨਤਮ ਜਾਣਕਾਰੀ ਹੀ ਹੁੰਦੀ ਹੈ। ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਮਨ ਨੂੰ ਸਕੂਨ ਅਤੇ ਸਰੀਰ ਨੂੰ ਨਵੀਂ ਤਾਕਤ ਦਿੰਦੀਆਂ ਹਨ। ਬਹੁਤੇ ਸਰੀਰਕ ਦੁੱਖ ਦਰਦਾਂ ਤੋਂ ਛੁਟਕਾਰਾ ਮਿਲਦਾ ਹੈ। ਅੱਧੇ ਕ਼ੁ ਘੰਟੇ ਦੀ ਗੱਲਬਾਤ ਥੈਰੇਪੀ ਇੱਕ ਕਾਮਜਾਬ ਇਲਾਜ ਸਾਬਿਤ ਹੁੰਦੀ ਹੈ। ਆਉਣ ਵੇਲੇ ਬੇਗਮ ਦੀ ਚਾਲ ਇੱਕ ਮਰੀਜ ਦੀ ਚਾਲ ਨਹੀਂ ਸਗੋਂ ਭਲੀ ਚੰਗੀ ਨੋ ਬਰ ਨੋ ਦੀ ਚਾਲ ਲੱਗਦੀ ਹੈ।
ਅੱਜ ਦੀ ਮਿਲਣੀ ਬੜੀ ਸੁਖਦ ਤੇ ਫਾਇਦੇਮੰਦ ਰਹੀ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ