ਜਦੋਂ ਮਨਮੀਤ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹੋ ਗਈ ਤਾਂ ਉਸਨੇ ਆਪਣੀ ਮੰਮੀ ਨਾਲ ਪਟਿਆਲਾ ਸਰਕਾਰੀ ਰਾਜਿੰਦਰਾ ਹਸਪਤਾਲ ਜਾਣ ਵੱਜੋਂ ਸੋਚਿਆ ।ਆਪਣੀ ਮੰਮੀ ਨੂੰ ਨਾਲ ਲੈ ਕੇ ਉਸਨੇ ਉੱਥੇ ਦਿਖਾਇਆ।ਡਾਕਟਰ ਨੂੰ ਕੋਈ ਵੀ ਵੱਡੀ ਸਮੱਸਿਆ ਨਜ਼ਰ ਨਾ ਆਈ ਤੇ ਉਸਨੂੰ ਕੁੱਝ ਹਫਤੇ ਦੀਆਂ ਦਵਾਈਆਂ ਲਿਖ ਦਿੱਤੀਆਂ।
ਦਵਾਈ ਲੈਣ ਮਗਰੋਂ ਮਨਮੀਤ ਆਪਣੇ ਘਰ ਪਹੁੰਚ ਗਈ।ਲਗਾਤਾਰ ਉਹ ਸਮੇਂ ਸਿਰ ਸਾਰੀ ਦਵਾਈ ਖਾਂਦੀ ਰਹੀ ਪਰ ਉਸ ਦੀਆਂ ਛਿੱਕਾਂ ਘਟਣ ਦਾ ਨਾਮ ਨਹੀਂ ਲੈਂਦੀਆਂ ਸਨ।ਜਿੰਨਾ ਸਮਾਂ ਦਵਾਈ ਦਾ ਅਸਰ ਰਹਿੰਦਾ ਸੀ ..ਓਨਾ ਸਮਾਂ ਠੀਕ…ਮਗਰੋਂ ਫੇਰ ਉਹੀ ਹਾਲਾਤ।
ਛਿੱਕਾਂ ਨਾਲ ਉਸਦੀ ਹਾਲਤ ਬਹੁਤ ਤਰਸਯੋਗ ਹੋ ਜਾਂਦੀ ਸੀ ।ਜਦੋਂ ਇੱਕ ਵਾਰ ਸ਼ੁਰੂ ਹੋ ਜਾਂਦੀਆਂ ਸਨ ਤਾਂ ਲਗਾਤਾਰ ਦਸ ਦਸ ਮਿੰਟ ਆਉਂਦੀਆਂ ਰਹਿੰਦੀਆਂ ਸਨ।
ਮਨਮੀਤ ਦੇ ਨਾਲ ਨਾਲ ਉਸਦੇ ਮੰਮੀ ਪਾਪਾ ਨੂੰ ਵੀ ਬਹੁਤ ਫਿਕਰ ਹੋ ਗਈ ਸੀ।ਅਗਲੇ ਹਫ਼ਤੇ ਉਹ ਫੇਰ ਹਸਪਤਾਲ ਪਹੁੰਚ ਗਈ।ਡਾਕਟਰ ਅੱਜ ਕੋਈ ਹੋਰ ਸੀ ।ਉਸਨੇ ਆਪਣੀ ਪੁਰਾਣੀ ਦਵਾਈ ਦੱਸ ਦਿੱਤੀ ਅਤੇ ਡਾਕਟਰ ਨੇ ਅੱਜ ਉਸਦਾ ਨੱਕ ਦਾ ਟੈਸਟ ਲਿਖ ਦਿੱਤਾ ।ਟੈਸਟ ਤੋਂ ਬਾਅਦ ਜੋ ਰਿਪੋਰਟ ਆਈ ਉਸ ਵਿੱਚ ਵੀ ਕੁੱਝ ਗੰਭੀਰ ਨਾ ਆਇਆ।
ਅੱਜ ਉਸਨੂੰ ਡਾਕਟਰ ਨੇ ਇੱਕ ਘਿਓ ਦੀ ਸ਼ੀਸ਼ੀ ਦਿੱਤੀ ਜੋ ਉਸਨੇ ਨੱਕ ਵਿੱਚ ਲਗਾਉਣਾ ਸੀ।ਮਨਮੀਤ ਇੱਕ ਵਾਰ ਫੇਰ ਠੀਕ ਹੋਣ ਦੀ ਉਮੀਦ ਨਾਲ ਘਰ ਮੁੜ ਆਈ।
ਚਲਦਾ……