ਮੱਖਣ ਸਿੰਘ ਰੋਜ਼ ਵੇਖਦਾ ਰਹਿੰਦਾ ਉਸਦੇ ਘਰ ਵਿੱਚ ਪੁਰਾਤਨ ਸਮੇਂ ਤੇ ਅੱਜ ਦੇ ਸਮੇਂ ਵਿੱਚ ਆ ਰਹੇ ਬਦਲਾਅ ਨੂੰ, ਹਰ ਰੋਜ਼ ਹੀ ਆਪਣੀਆਂ ਅੱਖਾਂ ਸਾਹਮਣੇ ਪੁਰਾਣੇਂ ਸਮੇਂ ਨੂੰ ਯਾਦ ਕਰ , ਆਪਣੀਆਂ ਪੁਰਾਤਨ ਸਮੇਂ ਦੇ ਕੰਮਕਾਜ ਦੀ ਵਡਿਆਈ ਕਰਨਾ ,ਨਵੀ ਪੀੜੀ ਨੂੰ ਆਪਣੇ ਹੱਥੀਂ ਕਰੀ ਕਿਰਤ ਦੀਆਂ ਗੱਲਾਂ ਕਰ ਉਹਨਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕਰਨਾ ਪਰ ਨਵੀਂ ਪੀੜ੍ਹੀ ਅੱਖੀਂ ਦੇਖੀ ਚੀਜ਼ਾਂ ਤੇ ਵਿਸ਼ਵਾਸ ਕਰਦੀ ਹੈ ਨਾ ਕਿ …?
ਮੱਖਣ ਸਿੰਘ ਆਪਣੇ ਹੀ ਘਰ ਇਹ ਵੇਖਦਾ ਰਹਿੰਦਾ ਕਿ ਉਸ ਦੀਆ ਅੱਖਾਂ ਸਾਹਮਣੇ ਇਹ ਹਰ ਰੋਜ਼ ਮਹਾਂਭਾਰਤ ਚਲਦੀ ਰਹਿੰਦੀ। ਨਵੀਂ ਪੀੜ੍ਹੀ ਆਪਣੇ ਘਰਦਿਆਂ ਦੇ ਮੈਂਬਰਾਂ ਨੂੰ ਨਵੀਆਂ ਤਕਨੀਕਾਂ ਬਾਰੇ ਦੱਸਦੀ ਪਰ ਉਹਨਾਂ ਦੀ ਸਮਝ ਤੋਂ ਬਾਹਰ ਸੀ..!
ਦੋਵੇਂ ਪੀੜੀਆਂ ਦਾ ਇਹੀ ਰੋਲਾਂ ਹਰ ਰੋਜ਼ ਚੱਲਦਾ। ਪਰ ਮੱਖਣ ਨੇ ਬਹੁਤ ਸੋਚਣ ਤੋਂ ਬਾਅਦ ਇੱਕ ਤਰੀਕਾ ਲੱਭਿਆ ਦੋਵੇਂ ਪੀੜੀਆਂ ਨੂੰ ਕਿਸ ਤਰ੍ਹਾਂ ਸਮਝਾਇਆਂ ਜਾਵੇਂ।
ਇੱਕ ਦਿਨ ਮੱਖਣ ਸਿੰਘ ਨੇ ਆਪਣੇ ਪੋਤੇ ਤੇ ਪੋਤੀਆਂ ਨੂੰ ਨਾਲ ਲੈ ਕੇ ਖੇਤ ਚਲਿਆਂ ਗਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਖੇਤ ਵਿੱਚ ਜਾਂ ਕੇ ਮਟਰ ਲੱਗੇ ਹੋਏ ਹਨ ਉਹ ਤੋੜਣੇ ਹਨ। ਸਾਰੇ ਬੱਚੇ ਜੁੱਟ ਗਏ ਮਟਰ ਤੋੜਨ ਤੇ ਪਰ ਅੱਧੇ ਘੰਟੇ ਵਿੱਚ ਹੀ ਸਾਰੇ ਹੀ ਥੱਕ ਗਏ ਤੇ ਕਿਹਾ ਕਿ ,” ਦਾਦਾ ਜੀ, ਇਹ ਸਾਡੇ ਵੱਸ ਦਾ ਕੰਮ ਨਹੀਂ ਹੈ। ਮੱਖਣ ਸਿੰਘ ਬੱਚਿਆਂ ਨੂੰ ਲੈ ਕੇ ਘਰ ਨੂੰ ਚਲਾ ਗਿਆ। ਬੱਚੇ ਘਰ ਪਹੁੰਚ ਗਏ ਤੇ ਆਪਣੇਂ ਕਮਰਿਆ ਵਿੱਚ ਚਲੇ ਗਏ। ਅੱਗਲੇ ਹੀ ਦਿਨ ਮੱਖਣ ਸਿੰਘ ਨੇ ਆਪਣੇ ਮੁੰਡਿਆਂ ਤੇ ਉਹਨਾਂ ਦੀਆਂ ਘਰਵਾਲੀਆਂ ਨੂੰ ਕਮਰੇ ਵਿੱਚ ਬਿਠਾ ਕੇ ਉਹਨਾਂ ਦੇ ਸਾਰਿਆਂ ਦੇ ਹੱਥਾਂ ਵਿੱਚ ਫੋਨ ਫੜਾਂ ਕੇ ਚਲਾਉਣ ਲਈ ਕਿਹਾ। ਉਹ ਫੋਨ ਨੂੰ ਦੇਖਦੇ ਹੀ ਰਹੇ ਤੇ ਕਿਹਾ ਅਸੀਂ ਅਨਪੜ੍ਹ ਹਾਂ ਸਾਨੂੰ ਕੀ ਪਤਾ ਫੋਨ ਨੂੰ ਚਲਾਉਣ ਦਾ । ਅਸੀਂ ਤਾਂ ਸਾਧਾਰਨ ਜਾ ਫੋਨ ਵੀ ਮੁਸ਼ਕਲ ਨਾਲ ਚਲਾਉਂਦੇ ਹਾਂ।
ਅਗਲੇ ਹੀ ਦਿਨ ਮੱਖਣ ਸਿੰਘ ਨੂੰ ਉਹਨਾਂ ਦੋਵਾਂ ਧਿਰਾਂ ਨੂੰ ਕੁਝ ਵੀ ਸਮਝਾਉਣਾ ਦੀ ਲੋੜ ਨਹੀਂ ਪਈ। ਉਹਨਾਂ ਨੂੰ ਖੁੱਦ ਹੀ ਸਮਝ ਆ ਗਈ। ਸਮਾ ਬਹੁਤ ਹੀ ਬਲਵਾਨ ਹੁੰਦਾ ਹੈ। ਪੁਰਾਤਨ ਸਮੇਂ ਵੀ ਸਰੀਰਕ ਕੰਮ ਕਾਰ ਕਰਕੇ ਤੰਦਰੁਸਤ ਤੇ ਚੁਸਤ ਰਹਿੰਦਾ ਸੀ ਤੇ ਹੁਣ ਦੀ ਪੀੜੀ ਨਵੀਆਂ ਤਕਨੀਕਾਂ ਨਾਲ ਬੰਦਾ ਚੁਸਤ ਰਹਿੰਦਾ ਹੈ।
ਫ਼ਰਕ ਸੋਚ ਤੇ ਸਮੇਂ ਦਾ ਹੈ। ਸਮਾਂ ਤੇ ਸੋਚ ਜਦੋਂ ਦੋਵੇਂ ਮਿਲ ਕੇ ਕੰਮ ਕਰਨ ਲੱਗ ਜਾਣਗੀਆਂ, ਉਸ ਦਿਨ ਇਹ ਫਰਕ ਵੀ ਮਿੱਟ ਜਾਵੇਗਾ । ਦੋਵੇਂ ਧਿਰਾਂ ਦੇ ਮਨ ਮੁਟਾਅ ਵੀ ਦੂਰ ਹੋ ਜਾਣਗੇ ਤੇ ਦੋਵਾਂ ਵਿੱਚ ਪਿਆਰ ਵੀ ਬਣਿਆ ਰਹੇਗਾ।
– ਗਗਨਪ੍ਰੀਤ ਸੱਪਲ ਪਿੰਡ ਘਾਬਦਾਂ ਜ਼ਿਲਾ ਸੰਗਰੂਰ