ਪਾਪਾ ਲੈ ਆਏ ਮੇਰੇ ਲਈ ਮੋਬਾਇਲ , ਨਹੀਂ ਬੇਟਾ ਮੈਂ ਤੇਰਾ ਮੋਬਾਇਲ ਨਹੀਂ ਲਿਆ ਸਕਿਆ , ਕਿਉਂ ਪਾਪਾ ? ਬੇਟਾ ਕੀ ਦੱਸਾਂ ਤੈਨੂੰ ਕਿ ਮੈਂ ਤੇਰਾ ਮੋਬਾਇਲ ਕਿਉਂ ਨਹੀਂ ਲਿਆ ਸਕਿਆ ਚਲੋ ਆਓ ਪੁੱਤ ਖਾਣਾ ਖਾਈਏ ਆਜਾਏਗਾ ਤੇਰਾ ਮੋਬਾਇਲ ਜਲਦੀ ਹੀ ਤਰਸੇਮ ਸਿੰਘ ਬਹੁਤ ਪਰੇਸ਼ਾਨ ਸੀ ਕਿਉਂਕਿ ਵਾਇਦਾ ਕਰਨ ਦੇ ਬਾਵਜੂਦ ਵੀ ਉਹ ਆਪਣੇ ਪੁੱਤਰ ਲਈ ਮੋਬਾਈਲ ਨਹੀਂ ਸੀ ਲਿਆ ਸਕਿਆ ਤਨਖਾਹ ਵਿੱਚ ਤਾਂ ਮਸਾ ਗੁਜ਼ਾਰਾ ਹੀ ਚੱਲ ਰਿਹਾ ਸੀ ਬੱਚੇ ਸਨ ਕਿ ਇਹਨਾਂ ਦੀਆਂ ਰੋਜ਼ ਰੋਜ਼ ਮੰਗਾਂ ਵੱਧਦੀਆਂ ਹੀ ਜਾ ਰਹੀਆਂ ਸਨ ਬੱਚੇ ਤਾਂ ਮਾਂ ਬਾਪ ਨਾਲ ਇੱਕ ਕਮਰੇ ਵਿੱਚ ਵੀ ਨਹੀਂ ਸੀ ਰਹਿਣਾ ਚਾਹੁੰਦੇ ਤਰਸੇਮ ਦੇ ਤਿੰਨ ਬੱਚੇ ਸਨ ਦੋ ਕੁੜੀਆਂ ਤੇ ਇੱਕ ਮੁੰਡਾ ਹਰੇਕ ਨੂੰ ਆਪਣੇ ਲਈ ਵੱਖਰਾ ਵੱਖਰਾ ਕਮਰਾ ਚਾਹੀਦਾ ਸੀ ਹਰੇਕ ਲਈ ਵੱਖਰਾ ਕਮਰਾ ਬਣਾਉਣਾ ਉਸ ਦੇ ਵੱਸ ਵਿੱਚ ਨਹੀਂ ਸੀ। ਤਰਸੇਮ ਸਿੰਘ ਦੇ ਸਾਹਮਣੇ ਆਪਣੇ ਬਚਪਨ ਦੀਆਂ ਯਾਦਾਂ ਫਿਲਮ ਦੀ ਰੀਲ ਵਾਂਗ ਘੁੰਮਣ ਲੱਗੀਆਂ ਉਹ ਚਾਰ ਭੈਣ ਭਰਾ ਸਨ ਦਾਦਾ ਦਾਦੀ ਵੀ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਸਾਰਾ ਪਰਿਵਾਰ ਇਕੱਠਾ ਬੈਠ ਕੇ ਰੋਟੀ ਖਾਂਦਾ ਸੀ ਕਿੰਨੀ ਬਰਕਤ ਸੀ ਉਹਨਾਂ ਦੇ ਘਰ ਵਿੱਚ ਇੱਕ ਦਾ ਦੁੱਖ ਸਭ ਦਾ ਦੁੱਖ ਸੀ ਕਦੇ ਕੋਈ ਉਦਾਸ ਜਾਂ ਚੁੱਪ ਨਹੀਂ ਸੀ ਹੁੰਦਾ ਹਾਸਿਆਂ ਠਠਿਆਂ ਦੀਆਂ ਆਵਾਜ਼ਾਂ ਹਮੇਸ਼ਾ ਘਰ ਵਿੱਚ ਗੂੰਜਦੀਆਂ ਰਹਿੰਦੀਆਂ ਤਰਸੇਮ ਵੀ ਕਿੰਨਾ ਪਿਆਰ ਕਰਦਾ ਸੀ ਆਪਣੇ ਦਾਦਾ ਦਾਦੀ ਨੂੰ ਕਿੰਨੀ ਖੁਸ਼ਹਾਲੀ ਸੀ ਘਰ ਵਿੱਚ ਪਰ ਅੱਜ ਅੱਜ ਹਾਲਾਤ ਕਿੰਨੇ ਬਦਲ ਗਏ ਨੇ ਦਾਦਾ ਦਾਦੀ ਵੀ ਤਰਸੇਮ ਦੇ ਬੱਚੇ ਦਾਦਾ ਦਾਦੀ ਨੂੰ ਤਰਸੇਮ ਦੇ ਬੱਚੇ ਬੁਲਾ ਕੇ ਰਾਜ਼ੀ ਨਹੀਂ ਸਨ ਇੱਕ ਤਾਂ ਮਹਿੰਗਾਈ ਕਾਰਨ ਸਭ ਦੀਆਂ ਲੋੜਾਂ ਪੂਰੀਆਂ ਨਹੀਂ ਸਨ ਹੋ ਰਹੀਆਂ ਕਦੇ ਕਿਸੇ ਦੀ ਕੋਈ ਮੰਗ ਪੂਰੀ ਨਾ ਹੁੰਦੀ ਤੇ ਕਦੇ ਕਿਸੇ ਨੂੰ ਉਸਦੇ ਪਸੰਦ ਦੀ ਚੀਜ਼ ਨਾ ਮਿਲਦੀ ਬੱਚਿਆਂ ਵਿੱਚ ਵੀ ਕੋਈ ਮੋਹ ਨਹੀਂ ਸੀ ਸਹਿਣਸ਼ੀਲਤਾ ਤਾਂ ਕਿਸੇ ਵਿੱਚ ਨਹੀਂ ਸੀ। ਇਕੱਲ ਪਸੰਦ ਕਰਦੇ ਸਨ ਕਿਸੇ ਦੀ ਟੋਕਾ ਟਿਕਾਈ ਉਹਨਾਂ ਨੂੰ ਬਿਲਕੁਲ ਨਹੀਂ ਸੀ ਭਾਉਂਦੀ ਦਾਦਾ ਦਾਦੀ ਵੀ ਵਿਚਾਰੇ ਬੜੇ ਪਰੇਸ਼ਾਨ ਰਹਿੰਦੇ ਸਨ ਕਈ ਵਾਰ ਉਹਨਾਂ ਦਾ ਦਿਲ ਕਰਦਾ ਕਿ ਉਹ ਦੁਬਾਰਾ ਪਿੰਡ ਵਾਪਸ ਚਲੇ ਜਾਣ ਪਰ ਤਰਸੇਮ ਨਹੀਂ ਸੀ ਚਾਹੁੰਦਾ ਕਿ ਉਸਦੇ ਮਾਂ ਬਾਪ ਇਕੱਲੇ ਪਿੰਡ ਰਹਿਣ ਇਸੇ ਲਈ ਤਾਂ ਉਹ ਆਪਣੇ ਮਾਂ ਬਾਪ ਨੂੰ ਪਿੰਡੋਂ ਲੈ ਆਇਆ ਸੀ ਇੱਕ ਦਿਨ ਮਾਤਾ ਜੀ ਨੇ ਆਪਣੇ ਪੁੱਤ ਨੂੰ ਕੋਲ ਬੁਲਾ ਕੇ ਕਿਹਾ ਪੁੱਤ ਮੇਰਾ ਪਿੰਡ ਜਾਣ ਨੂੰ ਚਿੱਤ ਕਰਦਾ ਹ ਚੱਲ ਪਿੰਡ ਫੇਰਾ ਮਾਰ ਕੇ ਆਈਏ ਤਰਸੇਮ ਛੁੱਟੀ ਵਾਲੇ ਦਿਨ ਮਾਤਾ ਪਿਤਾ ਨੂੰ ਲੈ ਕੇ ਪਿੰਡ ਗਿਆ ਉਸਦੀ ਪਤਨੀ ਵੀ ਨਾਲ ਹੀ ਸੀ ਪਿੰਡ ਜਾ ਕੇ ਮਾਤਾ ਜੀ ਨੇ ਤਰਸੇਮ ਨੂੰ ਆਖਿਆ ਪੁੱਤ ਸਾਨੂੰ ਇੱਥੇ ਹੀ ਰਹਿਣ ਦੇ ਅਸੀਂ ਕਿਸੇ ਤੋਂ ਦੋ ਰੋਟੀਆਂ ਬਣਵਾ ਲਿਆ ਕਰਾਂਗੇ ਤੂੰ ਸਾਡੀ ਫਿਕਰ ਨਾ ਕਰ ਨਾ ਚਾਹੁੰਦੇ ਹੋਇਆ ਵੀ ਤਰਸੇਮ ਨੂੰ ਉਹਨਾਂ ਦੀ ਗੱਲ ਮੰਨਣੀ ਪਈ ਕਾਫੀ ਦੇਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਰਸੇਮ ਗਾਹੇ ਬਗਾਹੇ ਪਿੰਡ ਆ ਕੇ ਮਾਤਾ ਪਿਤਾ ਨੂੰ ਮਿਲ ਜਾਂਦਾ ਸੀ। ਜਦੋਂ ਤਰਸੇਮ ਦੀ ਪ੍ਰਮੋਸ਼ਨ ਹੋਈ ਤਾਂ ਉਸਨੇ ਬੱਚਿਆਂ ਲਈ ਅਲੱਗ ਕਮਰੇ ਵੀ ਬਣਵਾ ਦਿੱਤੇ ਬੱਚੇ ਆਪਣੇ ਆਪਣੇ ਕਮਰਿਆਂ ਵਿੱਚ ਆਪਣੇ ਆਪਣੇ ਮੋਬਾਈਲਾਂ ਤੇ ਲੱਗੇ ਰਹਿੰਦੇ ਹੋਰ ਕਿਸੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਸੀ ਕਿ ਉਸਦੇ ਮਾਤਾ ਪਿਤਾ ਪਿੰਡ ਇਕੱਲੇ ਰਹਿੰਦੇ ਹਨ। ਬੱਚੇ ਸੰਸਕਾਰਾਂ ਤੋਂ ਦੂਰ ਹੋ ਗਏ ਸਨ ਜੋ ਗੱਲਾਂ ਉਹਨਾਂ ਦਾਦਾ ਦਾਦੀ ਤੋਂ ਸਿੱਖਣੀਆਂ ਸਨ ਉਹਨਾਂ ਤੋਂ ਵੀ ਵਾਂਝੇ ਹੋ ਗਏ ਸਨ। ਉਧਰ ਦਾਦਾ ਦਾਦੀ ਵੀ ਉਮਰ ਦੇ ਲਿਹਾਜ਼ ਨਾਲ ਕਮਜ਼ੋਰ ਹੋਈ ਜਾ ਰਹੇ ਸਨ। ਭਾਵੇਂ ਪਿੰਡ ਦੇ ਲੋਕ ਉਹਨਾਂ ਦਾ ਬਹੁਤ ਧਿਆਨ ਰੱਖਦੇ ਸਨ ਪਰ ਕਹਿੰਦੇ ਨੇ ਕਿ ਮੂਲ ਨਾਲੋਂ ਵਿਆਜ ਬਾਲਾ ਚੰਗਾ ਲੱਗਦਾ ਰਹਿ ਰਹਿ ਕੇ ਉਹਨਾਂ ਨੂੰ ਪੋਤੀਆਂ ਪੋਤੇ ਦੀ ਯਾਦ ਆਉਂਦੀ ਸੀ। ਪਰ ਕੀ ਹੋ ਸਕਦਾ ਸੀ ਆਖਿਰ ਇੱਕ ਦਿਨ ਮਾਤਾ ਜੀ ਦੀ ਤਬੀਅਤ ਖਰਾਬ ਹੋ ਗਈ ਇਤਲਾਅ ਮਿਲਣ ਤੇ ਤਰਸੇਮ ਤੇ ਉਸਦੀ ਪਤਨੀ ਜਲਦੀ ਹੀ ਪਿੰਡ ਪਹੁੰਚ ਗਏ। ਮਾਤਾ ਜੀ ਘਬਰਾਇਓ ਨਾ ਤੁਸੀਂ ਜਲਦੀ ਹੀ ਠੀਕ ਹੋ ਜਾਣਾ ਹ ਆਪਾਂ ਹੁਣੇ ਸ਼ਹਿਰ ਨੂੰ ਚੱਲਦੇ ਹਾਂ। ਨਾ ਪੁੱਤ ਮੈਂ ਨਹੀਂ ਸ਼ਹਿਰ ਜਾਣਾ ਮਾਤਾ ਜੀ ਦੀ ਆਵਾਜ਼ ਲੜ ਖੜਾ ਰਹੀ ਸੀ ਬਸ ਪੁੱਤ ਮੇਰੀ ਤਾਂ ਹੁਣ ਇੱਕੋ ਖਾਹਿਸ਼ ਹ ਕੀ ਮਾਤਾ ਜੀ ਦੱਸੋ ਮਾਤਾ ਜੀ ਮਾਤਾ ਜੀ ਬਸ ਪੁੱਤ ਮੇਰੇ ਪੋਤੇ ਨੂੰ ਇਹ ਸਮਝਾ ਦੇਵੀ ਕਿ ਕਦੇ ਤੁਹਾਨੂੰ ਆਪਣੇ ਤੋਂ ਨਾ ਵਿਛੋੜੇ ਕਦੇ ਤੁਹਾਨੂੰ ਪਿੰਡ ਵਾਲੇ ਘਰ ਨਾ ਛੱਡ ਕੇ ਜਾਵੇ ਪੁੱਤ ਇਹ ਵਿਛੋੜਾ ਝੱਲਣਾ ਬੜਾ ਮੁਸ਼ਕਿਲ ਹੁੰਦਾ ਹ ਇਹ ਸਲ ਬਰਦਾਸ਼ਤ ਨਹੀਂ ਹੁੰਦਾ ਮਾਂ ਬਾਪ ਤੋਂ ਚੰਗਾ ਪੁੱਤ ਜਿੱਥੇ ਰਹੋ ਖੁਸ਼ ਰਹੋ ਮਾਤਾ ਜੀ ਇਵੇਂ ਦੀਆਂ ਗੱਲਾਂ ਨਾ ਕਰੋ ਪਲੀਜ਼ ਮਾਤਾ ਜੀ ਦੀ ਆਵਾਜ਼ ਬੰਦ ਹੋ ਚੁੱਕੀ ਸੀ ਕੇਵਲ ਬੁੱਲ ਫਰਕ ਰਹੇ ਸਨ।