ਇੱਕ ਦਿਨ ਦੀ ਗੱਲ ਹੈ ਕਿ ਮੈਂ ਅਤੇ ਮੇਰਾ ਦੋਸਤ ਪਿੰਡ ਬੌਂਦਲੀ ਤੋਂ ਸ਼ਹਿਰ ਵੱਲ ਜਾ ਰਹੇ ਸੀ ਜਦੋਂ ਅਸੀਂ ਰੋਡ ਉਪਰ ਆਏ ਤਾਂ ਕੀ ਦੇਖਿਆ ਇੱਕ ਬਜ਼ੁਰਗ ਔਰਤ ਹਾਲ ਤੋਂ ਬੇਹਾਲ ਹੋਈ ਸੜਕ ਤੇ ਬੈਠੀ ਹੋਈ ਸੀ ਜਿਸ ਦੇ ਆਲੇ ਦੁਆਲੇ ਦੱਸ ਪੰਦਰਾਂ ਆਦਮੀਆਂ ਦਾ ਇਕੱਠ ਸੀ ਪਰ ਸਾਰੇ ਉਸਨੁੰ ਮਜ਼ਾਕ ਕਰ ਰਹੇ ਸਨ ” ਮੀਤ ਨੇ ਆਪਣੇ ਦੋਸਤ ” ਦਰਸ਼ਨ ” ਨੂੰ ਕਿਹਾ ਇਨਸਾਨੀਅਤ ਜਿਉਂਦੀ ਨਹੀ ਮਰ ਚੁੱਕੀ ਹੈ ਦੇਖ ਕਿਵੇਂ ਇਸ ਵਿਚਾਰੀ ਦਾ ਮਜ਼ਾਕ ਉਡਾ ਰਹੇ ਨੇ ।
ਫਿਰ ਉਨ੍ਹਾਂ ਨੇ ਉਸ ਬੁੱਢੀ ਔਰਤ ਨੂੰ ਅੱਗ ਹੋ ਕੇ ਪੁੱਛਿਆ ਮਾਤਾ ਜੀ ਤੁਹਾਨੂੰ ਕੀ ਤਕਲੀਫ ਹੈ ਪਰ ਉਸਨੇ ਕੋਈ ਜਵਾਬ ਨਹੀ ਦਿੱਤਾ ਫਿਰ ਮੀਤ ਕਹਿਣ ਲੱਗਿਆ ਮਾਤਾ ਜੀ ਤੁਹਾਡੇ ਕੋਈ ਪੁੱਤਰ ਨਹੀ ਹੈਂ ਮਾਤਾ ਜੀ ਨੇ ਇੱਕ ਸਾਹ ਵਿੱਚ ਹੀ ਕਈ ਵਾਰ ਕਹਿ ਦਿੱਤਾ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ , ਕੀ ਤੁਹਾਡਾ ਕੋਈ ਵੀ ਸਹਾਰਾ ਨਹੀਂ ਹੈਂ ? ਮੇਰਾ ਕੋਈ ਸਹਾਰਾ ਨਹੀਂ ਹੈ ਫਿਰ ਮਾਤਾ ਜੀ ਅਸੀਂ ਤੁਹਾਨੂੰ ਆਸ਼ਰਮ ਵਿੱਚ ਦਾਖਲ ਕਰਵਾ ਦਈਏ ! ਤੁਹਾਡੀ ਮਰਜ਼ੀ ਹੈਂ ਪੁੱਤਰ ਫਿਰ ਉਸ ਬੁੱਢੀਔਰਤ ਨੂੰ ਆਪਣੀ ਗੱਡੀ ਵਿੱਚ ਬੈਠਾਇਆ ਤੇ ਆਸ਼ਰਮ ਪਹੁੰਚ ਗਏ !
ਸਾਨੂੰ ਵੇਖ ਕੇ ਅੰਦਰੋਂ ਦੋ ਹੋਰ ਬੁਢੀਆਂ ਔਰਤਾਂ ਸਾਡੇ ਕੋਲ ਆ ਗਈਆਂ ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ,ਆਸ਼ਰਮ ਦੇ ਅੰਦਰ ਜਾਦਿਆਂ ਮੀਤ ਨੇ ਫਿਰ ਉਸ ਨੂੰ ਕਿਹਾ ਮਾਤਾ ਜੀ ਤੁਹਾਨੂੰ ਗਮ ਤਾਂ ਹੋਵੇਗਾ ਕਿ ਮੇਰਾ ਕੋਈ ਪੁੱਤਰ ਨਹੀ !ਜੇ ਮੇਰਾ ਕੋਈ ਪੁੱਤਰ ਹੁੰਦਾ ਅੱਜ ਤੁਸੀਂ ਮੈਨੂੰ ਆਸ਼ਰਮ ਨਾ ਲੈ ਕੇ ਤੁਸੀਂ ਮੇਰੇ ਘਰ ਛੱਡ ਕੇ ਆਉਂਦੇ ?
ਅੱਗੇ ਕੋਈ ਜਵਾਬ ਨਹੀਂ ਸੀ ਮੀਤ ਹੁਣ ਚੁੱਪ ਸੀ !
ਨਾਲ ਖੜੀਆਂ ਔਰਤਾਂ ਵਿਚੋਂ ਇੱਕ ਕਹਿਣ ਲੱਗੀ ਮੈਂ ਤੇਰੇ ਵਰਗੀ ਆ ਫਿਰ ਉਸਨੇ ਦੂਸਰੀ ਔਰਤ ਵੱਲ ਇਸ਼ਾਰਾ ਕਰਦਾ ਹੋਏ ਕਿਹਾ ਨਾ ਨੀ ਭੈਣੇ ਸੁੱਖ ਤਾਂ ਕਰਮਾ ਦਾ ਇਥੇ ਜਿੰਨੀਆਂ ਵੀ ਭੈਣਾਂ ਹਨ ਸਭ ਦੇ ਇੱਕ ਦੋ ਪੁੱਤਰ ਹਨ ਪਰ ਆਪਣੇ ਦੋਹਾਂ ਦਾ ਕੋਈ ਵੀ ਨਹੀਂ ਹੈਂ ਪਰ ਸਾਰਿਆ ਦੀ ਦੁੱਖ ਵਾਲੀ ਗੱਲ ਇਹ ਹੈ ਕਿ ਕਿਸੇ ਦੇ ਧੀ ਨਹੀਂ ਹੈ ! ਦੂਸਰੀ ਔਰਤ ਵੱਲ ਇਸ਼ਾਰਾ ਕਰਦੀ ਹੋਈ ਬੋਲੀ ਇਸ ਭੈਣ ਦੇ ਤਿੰਨ ਪੁੱਤਰ ਨੇ ਕੀ ਮਾਨ ਪੁੱਤਰਾਂ ਦਾ ਇਹ ਗੱਲ ਆਸ਼ਰਮ ਵਿੱਚ ਬੈਠਾ ਇੱਕ ਬਜ਼ੁਰਗ ਵੀ ਸੁਣ ਰਿਹਾ ਸੀ , ਉਹ ਆਪਣੀ ਦਰਦ ਭਰੀ ਅਵਾਜ਼ ਵਿੱਚ ਬੋਲਿਆ ” ਮੀਤ” ਜੇ ਸਾਡੇ ਘਰ ਧੀ ਹੁੰਦੀ ਅਸੀਂ ਅੱਜ ਆਸ਼ਰਮ ਨਹੀਂ ਸ਼ਾਇਦ ਸਾਰੇ ਆਪਣੇ ਘਰ ਹੁੰਦੇ !! ” ਸੁੱਖ ਕਰਮਾ ਦਾ ”
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )
8288047637