“ਤੁਮਾਰਾ ਨਾਮ ਕਿਆ ਹੈ?”
ਘਰੇ ਬੇਬੀ ਨੂੰ ਖਿਡਾਉਣ ਲਾਈ ਛੋਟੀ ਜਿਹੀ ਕੁੜੀ ਨੂੰ ਪੁੱਛਦਾ ਹਾਂ।
“ਰਾਧਾ।” ਉਹ ਬਹੁਤ ਸੰਖੇਪ ਜਿਹਾ ਜਬਾਬ ਦਿੰਦੀ ਹੈ। ਬਾਰਾਂ ਤੇਰਾ ਸਾਲ ਦੀ ਕੁੜੀ ਬਹੁਤ ਭੋਲੀ ਜਿਹੀ ਲਗਦੀ ਹੈ। ਉਹ ਕਲੋਨੀ ਦੇ ਸਾਹਮਣੇ ਬਣੀ ਗਊਸ਼ਾਲਾ ਵਿੱਚ ਕੰਮ ਕਰਦੇ ਮਜਦੂਰ ਦੀ ਕੁੜੀ ਹੈ।
“ਵਹਾਂ ਕਿਆ ਕਾਮ ਕਰਤੀ ਥੀ?” ਮੈਨੂੰ ਲੱਗਿਆ ਕਿ ਉਸਦੀ ਪੜ੍ਹਨ ਦੀ ਉਮਰ ਹੈ। ਹੁਣੇ ਨਾਲ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਦੀ ਨਹੀਂ। ਉਸਦੇ ਮਾਂ ਪਿਓ ਨੂੰ ਚਾਹੀਦਾ ਸੀ ਕਿ ਉਸ ਨੂੰ ਕਿਸੇ ਸਕੂਲ ਭੇਜਦੇ।
“ਵਹਾਂ ਮੈ ਸਵੇਰੇ ਸਵੇਰੇ ਉੱਠ ਕਰ ਗੋਬਰ ਉਠਾਤੀ ਥੀ। ਸਾਰਾ ਦਿਨ ਬੱਸ ਗੋਬਰ ਮੇੰ ਲਗੀ ਰਹਿਤੀ ਥੀ।” ਉਸ ਨੇ ਮੈਨੂੰ ਦੱਸਿਆ।
“ਅੱਛਾ ਰੋਜ ਨਹਾ ਕਰ ਆਣਾ ਹੈ ਯਹਾਂ ਔਰ ਧੁਲੇ ਹੂਏ ਸ਼ਾਫ ਕਪੜੇ ਭੀ ਪਹਿਨਣੇ ਹੈ। ਜੋ ਅੱਜ ਤੁਮੇ ਮੈਡਮ ਜੀ ਨੇ ਦੀਏ ਹੈ।” ਮੈਂ ਉਸਨੂੰ ਸਮਝਾਇਆ।
“ਜੀ ਸਾਹਿਬ।” ਉਸਨੇ ਫਿਰ ਹੁੰਗਾਰਾ ਭਰਿਆ।
ਮੈਨੂੰ ਫਿਰ ਵੀ ਲਗਦਾ ਕਿ ਉਸਨੂੰ ਸਕੂਲ ਜਾਣਾ ਚਾਹੀਦਾ ਹੈ।
“ਤੁਮ ਸਕੂਲ ਨਹੀਂ ਗਈ। ਪੜ੍ਹਨਾ ਨਹੀਂ ਚਾਹਤੀ ਕਿਆ?” ਇੱਕ ਦਿਨ ਮੈਥੋਂ ਪੁੱਛੇ ਬਿਨ ਰਿਹਾ ਨਾ ਗਿਆ।
“ਮੇਰਾ ਆਧਾਰ ਕਾਰਡ ਮੇਰੇ ਵਤਨ ਛੂਟ ਗਇਆ ਹੈ। ਔਰ ਆਧਾਰ ਕਾਰਡ ਕੇ ਬਿਨਾਂ ਸਕੂਲ ਮੇੰ ਦਾਖਿਲਾ ਨਹੀਂ ਮਿਲਤਾ।”
ਉਸਦੀ ਗੱਲ ਸਹੀ ਸੀ। ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਸਰਕਾਰ ਹਰ ਲਈ ਹਰ ਜਗ੍ਹਾ ਆਧਾਰ ਕਾਰਡ ਦੀ ਸਹੂਲੀਅਤ ਨਹੀਂ ਦੇ ਸਕਦੀ। ਸਰਕਾਰ ਦਾ ਇਹ ਪੇਚ ਬਹੁਤ ਪ੍ਰਦੇਸ਼ੀ ਬੱਚਿਆਂ ਦੀ ਜਿੰਦਗੀ ਖਰਾਬ ਕਰ ਰਿਹਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ