ਸਾਫ਼ਾ ਕਿੰਗ ਤਾਰਾ ਚੰਦ | safa king tara chand

ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਸੰਗਰੀਆ ਮੰਡੀ ਨਿਵਾਸੀ ਸ੍ਰੀ Tarachand Sain ਸਭ ਦਾ ਫੈਨ ਜੋ ਇੱਕ ਸੈਲੂਨ ਹੀ ਨਹੀਂ ਚਲਾਉਂਦਾ ਸਗੋਂ ਇੱਕ ਵਿਸ਼ੇਸ਼ ਕੰਮ ਵਿੱਚ ਵੀ ਮੁਹਾਰਤ ਰੱਖਦਾ ਹੈ। ਜਿਸ ਕਰਕੇ ਉਹ ਤਿੰਨ ਸਟੇਟਾਂ ਦੇ ਨਾਲ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਉਹ ਸਾਫਾ ਯ ਪਗੜੀ ਬੰਨ੍ਹਣ ਵਿੱਚ ਪੂਰਾ ਮਾਹਿਰ ਹੈ। ਵਿਆਹ ਸ਼ਾਦੀ ਦੇ ਮੌਕਿਆਂ ਤੇ ਦੁੱਲੇ ਅਤੇ ਉਸਦੇ ਕਰੀਬੀ ਰਿਸ਼ਤੇਦਾਰਾਂ ਦੇ ਪਗੜੀ ਯ ਸਾਫਾ ਬੰਨਦਾ ਹੈ। ਰਾਜਸਥਾਨੀ, ਜੈਪੁਰੀ, ਜੋਧਪੁਰੀ, ਮਾੜਵਾੜੀ, ਹਰਿਆਣਵੀ ਤੇ ਪੰਜਾਬੀ ਪਗੜੀ ਬੰਨਣਾ ਹੀ ਇਸਦਾ ਵਿਸ਼ੇਸ਼ ਹੁਨਰ ਹੈ। ਗਲੇ ਵਿਚ ਪਾਇਆ ਮਫਲਰ ਇਸਦੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ।ਪਹਿਲੋਂ ਪਹਿਲ ਇਸ ਸੇਵਾ ਦੇ ਇੰਤਜ਼ਾਮ ਲਈ ਜੈਪੁਰ ਤੱਕ ਫੋਨ ਘੁਮਾਉਣਾ ਪੈਂਦਾ ਸੀ। ਸ੍ਰੀ ਤਾਰਾ ਚੰਦ ਦਾ ਫੋਨ ਨੰਬਰ 9414578242 ਹੈ। ਇਹ ਉਸਦਾ ਪੇਸ਼ਾ ਘੱਟ ਤੇ ਸ਼ੋਂਕ ਜਿਆਦਾ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *