ਭਲੇ ਵੇਲਿਆਂ ਵਿਚ ਜਦੋਂ ਛੋਲੇ ਪੂਰੀਆਂ ਦੀ ਪਲੇਟ ਸਵਾ ਕ਼ੁ ਰੁਪਏ ਦੀ ਹੁੰਦੀ ਸੀ ਹਲਵਾਈ ਲੋਕ ਛੋਲਿਆਂ ਦੀ ਸਬਜ਼ੀ ਵਿਚ ਅੱਧਾ ਕ਼ੁ ਚਮਚ ਦਹੀਂ ਪਾਂ ਦਿੰਦੇ। ਦੂਸਰੀ ਵਾਰ ਸਬਜ਼ੀ ਤਾਂ ਦੇ ਦਿੰਦੇ ਪਰ ਵਰਤਾਉਣ ਵਾਲਾ ਮੁੰਡੂ ਦਹੀਂ ਪਾਉਣ ਦੀ ਗੱਲ ਹੀ ਨਾ ਸੁਣਦਾ। ਪੂਰੀਆਂ ਦੀ ਪਲੇਟ ਦੋ ਢਾਈ ਪੰਜ ਦੱਸ ਵੀਹ ਤੋਂ ਹੁੰਦੀ ਪੰਝੀ ਚਾਲੀ ਦੇ ਲਾਗੇ ਪਹੁੰਚ ਗਈ ਪਰ ਚਮਚ ਦਹੀਂ ਪਿੱਛੇ ਹਲਵਾਈਆਂ ਦਾ ਰਵਈਆ ਨਿਰਾਸ਼ਾਜਨਕ ਹੀ ਰਿਹਾ। ਖ਼ੈਰ ਸਵਾਦ ਖਰਾਬ ਨਾ ਹੋਵੇ ਅੱਧੀ ਪਲੇਟ ਦਹੀਂ ਦੀ ਅੱਲਗ ਤੋਂ ਲੈ ਲਾਈਦੀ ਹੈ।
ਘਰੇ ਬਣਦੇ ਕਾਬਲੀ ਯ ਕਾਲੇ ਛੋਲਿਆਂ ਦੀ ਸਬਜ਼ੀ ਵਿੱਚ ਘਰੇ ਪਈ ਦਹੀ ਭਾਵੇ ਵਾਧੂ ਪਾਂ ਲਈਏ ਪਰ ਓਹ ਚਮਚ ਕ਼ੁ ਦਹੀਂ ਦਾ ਸਵਾਦ ਵੱਖਰਾ ਹੀ ਹੁੰਦਾ ਹੈ।
ਅੱਜ ਘਰੇ ਬਣੀ ਛੋਲੂਏ ਮਸ਼ਰੂਮ ਦੀ ਸਬਜ਼ੀ ਵਿੱਚ ਦਹੀ ਪਾਕੇ ਖਾਧਾ। ਨਜ਼ਾਰਾ ਹੀ ਆ ਗਿਆ। ਵੈਸੇ ਟਰਾਈ ਕਰਨ ਵਿੱਚ ਕੋਈ ਹਰਜ਼ ਨਹੀਂ। ਸਬਜ਼ੀ ਵਿੱਚ ਦਹੀਂ ਦਾ ਚਮਚ ਪਾਕੇ ਖਾਓ। ਸ਼ਰਤੀਆ ਸਵਾਦ ਲੱਗੂ। ਜੇ ਸਵਾਦ ਨਾ ਵੀ ਲੱਗੇ ਤਾਂ ਉਹ ਸਬਜ਼ੀ ਛੱਡ ਦਿਓਂ। ਤੁਸੀਂ ਦੂਸਰੀ ਹੋਰ ਲੈ ਲਵੋ। ਤੁਹਾਡੀ ਬਚੀ ਸਬਜ਼ੀ ਨੂੰ ਨਿਬੇੜਨ ਦਾ ਕੰਮ ਤੁਹਾਡੀ ਮੰਮੀ ਯ ਜੁਆਕਾਂ ਦੀ ਮੰਮੀ ਕਰ ਦੇਵੇ ਗੀ। ਉਹ ਸਬਜ਼ੀ ਵਿਅਰਥ ਨਹੀਂ ਜਾਣ ਦਿੰਦੀਆਂ ਭਾਵੇਂ ਬਾਦ ਵਿੱਚ ਔਖੀਆਂ ਹੀ ਹੋਣ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233