ਕਿਸੇ ਦਾ ਨਾਮਕਰਨ ਵੀ ਅਜੀਬ ਤਰੀਕੇ ਨਾਲ ਹੁੰਦਾ ਹੈ। ਸਾਡੇ ਬੈਰੀਅਰ ਤੇ ਹੌਲਦਾਰ ਦੀ ਰਾਤ ਦੀ ਡਿਊਟੀ ਸੀ। ਜਿਵੇ ਹਰ ਨਾਕੇ ਤੇ ਹੀ ਹੁੰਦਾ ਹੈ ਹਰ ਆਉਂਦੇ ਜਾਂਦੇ ਵਹੀਕਲ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ। ਚਾਹੇ ਨਕਦੀ ਯ ਜੋ ਸਮਾਨ ਗੱਡੀ ਚ ਲਦਿਆ ਹੋਵੇ। ਰਾਤ ਨੂੰ ਇੱਕ ਟਾਟਾ 407 ਆਇਆ।
ਕੀ ਲਦਿਆ ਆ ਓਏ ਗੱਡੀ ਚ। ਅੱਧੀ ਰਾਤ ਨੂੰ ਨਾਕੇ ਤੇ ਖੜੇ ਹੌਲਦਾਰ ਨੇ ਪੁੱਛਿਆ।
ਜੀ ਖੜਪਾੜਾਂ ਹਨ। ਡਰਾਈਵਰ ਨੇ ਆਖਿਆ।
ਚੰਗਾ ਫੇਰ ਦੋ ਤਿੰਨ ਖੜ ਪਾੜਾਂ ਲਾਹ ਦੇ, ਰਾਤ ਨੂੰ ਸੇਕਾਂ ਗੇ।
ਡਰਾਈਵਰ ਨੇ ਤਿੰਨ ਚਾਰ ਨਗ ਲਾਹ ਦਿੱਤੇ।
ਜਦੋ ਦਿਨ ਚੜ੍ਹੇ ਥੋੜਾ ਚਾਨਣ ਹੋਇਆ ਤਾਂ ਸਾਰੇ ਹੈਰਾਨ ਉਹ ਖੜ ਪਾੜਾਂ ਨਹੀਂ ਹੱਡ ਸਨ। ਡਰਾਈਵਰ ਨਾਕੇ ਵਾਲੀ ਸਰਕਾਰ ਨਾਲ ਮਜਾਕ ਕਰ ਗਿਆ। ਫਿਰ ਉਸ ਹੌਲਦਾਰ ਦਾ ਨਾਮ ਹੀ ਖੜ੍ਹਪਾੜਾਂ ਵਾਲਾ ਹੀ ਪੈ ਗਿਆ।