ਮੈਂ ਤੇ ਮੇਰਾ ਦੋਸਤ Sham Chugh ਬੈੰਕ ਦਾ ਪੇਪਰ ਦੇਣ ਲੁਧਿਆਣਾ ਗਏ। ਪੇਪਰ ਸਵੇਰੇ 9 ਵਜੇ ਸੀ। ਸੋ ਲੁਧਿਆਣੇ ਹੀ ਰਾਤ ਰਹਿਣਾ ਪੈਣਾ ਸੀ। ਹੋਟਲ ਚ ਰੁਕਣ ਦੀ ਗੁੰਜਾਇਸ਼ ਨਹੀਂ ਸੀ ਤੇ ਧਰਮਸ਼ਾਲਾ ਚ ਕੋਈ ਸੁਵਿਧਾ ਨਹੀਂ ਸੀ। ਮੇਰੀ ਕੁਲੀਗ ਕੁਲਦੀਪ ਕੰਡਾ ਨੇ ਆਪਣੀ ਭੈਣ ਦਾ ਐਡਰੈੱਸ ਦੇ ਦਿੱਤਾ। ਉਹ ਭਾਰਤ ਨਗਰ ਚ ਰਹਿੰਦੇ ਸਨ। ਕਾਫੀ ਵੱਡਾ ਘਰ ਸੀ ਤੇ ਉਸਦਾ ਜੀਜਾ ਜੀ ਯੂਥ ਕਾਂਗਰਸ ਦਾ ਕੋਈ ਅਹੁਦੇਦਾਰ ਸੀ। ਓਹਨਾ ਸਾਨੂੰ ਰਹਿਣ ਲਈ ਅੱਲਗ ਕਮਰਾ ਦੇ ਦਿੱਤਾ। ਜਿਸ ਨਾਲ ਹੀ ਬਾਥ ਰੂਮ ਤੇ ਟਾਇਲਟ ਸੀ। ਅਸੀਂ ਦੋਨੋ ਹੀ ਘਰੋਂ ਘੱਟ ਹੀ ਬਾਹਰ ਨਿਕਲੇ ਸੀ। ਸਾਨੂ ਰਾਤ ਨੂੰ ਵਧੀਆ ਖਾਣਾ ਖੁਆਇਆ ਗਿਆ। ਕਮਰੇ ਦੇ ਨਾਲ ਜੁੜੇ ਬਾਥਰੂਮ ਚ ਵੈਸਟਨ ਸੀਟ ਲੱਗੀ ਸੀ। ਜੋ ਅਸੀਂ ਪਹਿਲੀ ਵਾਰੀ ਵੇਖੀ ਸੀ। ਸਾਨੂ ਉਸਤੇ ਬੈਠਣਾ ਹੀ ਨਾ ਆਵੇ। ਇੱਕ ਤਰਫ ਪ੍ਰੇਸਰ ਤੇ ਦੂਜੇ ਅਸੀਂ ਅਣਜਾਣ।ਕਦੇ ਪੈਰ ਉਪਰ ਰਖੀਏ ਕਦੇ ਥੱਲੇ। ਫਿਰ ਕੋਈ ਡਿੱਬਾ ਵੀ ਨਹੀਂ ਸੀ। ਜੈਟ ਦੀ ਕਾਫੀ ਦੇਰ ਬਾਅਦ ਸਮਝ ਆਈ। ਸਾਡਾ ਪੇਟ ਵੀ ਸਾਫ ਨਾ ਹੋਇਆ। ਇਹ ਸਾਨੂ ਸਮਝ ਹੀ ਨਹੀਂ ਸੀ ਕਿ ਇਹ ਬਿਮਾਰਾਂ ਦੀ ਕੁਰਸੀ ਵਰਗੀ ਸੀਟ ਹੈ।ਖੈਰ ਇੱਕ ਕੰਮ ਤੋਂ ਅੱਧਾ ਕੁ ਫਾਰਗ ਹੋਏ ਤਾਂ ਨਹਾਉਣ ਦੀ ਸਮੱਸਿਆ ਆ ਗਈ। ਟੈਲੀਫੋਨ ਹੈਂਡ ਸ਼ਾਵਰ ਸੀ ਜੋ ਮਿਕਸਰ ਤੇ ਲਗਿਆ ਸੀ। ਜਦੋਂ ਕੋਈ ਨੋਬ ਘੁਮਾਈਏ ਕਦੇ ਉਪਰ ਵਾਲਾ ਫੁਹਾਰਾ ਕਦੇ ਹੱਥ ਵਾਲਾ ਫੁਹਾਰਾ ਚੱਲ ਪਵੇ। ਗਰਮ ਤੇ ਠੰਡੇ ਪਾਣੀ ਦਾ ਹਿਸਾਬ ਜਿਹਾ ਹੀ ਨਾ ਆਵੇ। ਓਥੇ ਕੋਈ ਬਾਲਟੀ ਵੀ ਨਹੀਂ ਸੀ। ਪਿੰਡੇ ਤੇ ਲੱਗੀ ਸਾਬੂਣੁ ਨੂੰ ਮਸਾਂ ਲਾਹਿਆ। ਠੰਡੇ ਪਾਣੀ ਨਾਲ। ਦੋਹੇ ਜਣੇ ਬਸ ਨਾ ਮਾਤਰ ਹੀ ਨਹਾਤੇ। ਟੂਟੀ ਟੋਂ ਡਿਗਦਾ ਬੂੰਦ ਬੂੰਦ ਪਾਣੀ ਤਾਂ ਸਾਡੇ ਤੋਂ ਬੰਦ ਹੀ ਨਹੀਂ ਹੋਇਆ। ਉਹ ਕਾਫੀ ਦੇਰ ਬਾਅਦ ਨਾਸ਼ਤਾ ਦੇਣ ਆਏ ਓਹਨਾ ਦੇ ਰਸੋਈਏ ਤੋਂ ਬੰਦ ਕਰਵਾਇਆ। ਅੱਜ ਕੱਲ ਤਾਂ ਇਹ ਵੈਸਟਨ ਸੀਟਾਂ ਹੀ ਬਹੁਤੇ ਘਰਾਂ ਦੇ ਲੱਗੀਆਂ ਹਨ।
ਪਰ ਅਸੀਂ ਬੜੀ ਮੁਸ਼ਕਿਲ ਨਾਲ ਉਸ ਘਰ ਤੋਂ ਫਾਰਗ ਹੋਏ। ਅੱਜ ਵੀ ਉਹ ਜੱਦੋ ਜਹਿਦ ਯਾਦ ਹੈ।
ਰਮੇਸ਼ ਸੇਠੀ ਬਾਦਲ
987627233