ਹਰਨਾਮੀ ਨੂੰ ਨਹਾ ਕੇ ਨੂੰਹ ਨੇ ਨਵੇਂ ਕੱਪੜੇ ਪਾ ਕੇ ਵਿਹੜੇ ਵਿਚ ਬਿਠਾ ਦਿੱਤਾ। ਤੇ ਰਸੋਈ ਵੱਲ ਚਲੀ ਗਈ
“ਲੈ ਬੇਬੇ ਨਵੀਂ ਜੁੱਤੀ ਪਾ”ਹਰਨਾਮੀ ਦਾ ਮੁੰਡਾ ਜੀਤਾ ਜੁੱਤੀ ਲਿਆ ਕੇ ਪੈਰਾਂ ਵਿੱਚ ਪਾਉਣ ਲੱਗਿਆ।
“ਲੈ ਬੇਬੇ ਦੁੱਧ ਪੀ”ਹਰਨਾਮੀ ਦੀ ਨੂੰਹ ਨੇ ਦੁੱਧ ਦਾ ਗਿਲਾਸ ਹਰਨਾਮੀ ਵੱਲ ਕਰਦਿਆਂ ਕਿਹਾ।
“ਬਈ ਬੜੀ ਸੇਵਾ ਹੋ ਰਹੀ ਐ ਤਾਈ ਦੀ” ਗਲ਼ੀ ਵਿੱਚ ਖੜ੍ਹੇ ਹਰਦੀਪ ਸਿੰਘ ਨੇ ਕਿਹਾ।
” ਹੋਰ ਬਾਈ ਹਰਦੀਪ ਸਿਆਂ ਹੁਣ ਸੇਵਾ ਦੀ ਉਮਰ ਬਿਚਾਰੀ ਦੀ ਕਰ ਲਈਏ ਮਖਾਂ ਚਾਰ ਦਿਨ ਸੇਵਾ”ਹਰਨਾਮੀ ਦਾ ਮੁੰਡਾ ਬੋਲਿਆ
“ਨੰਬਰਦਾਰਾ ਨੰਬਰਦਾਰਾ ਖੜ੍ਹੀਂ”ਅਚਾਨਕ ਜੀਤੇ ਦੀ ਨਿਘਾ ਗਲ਼ੀ ਵਿਚ ਲੰਘਦੇ ਨੰਬਰਦਾਰ ਵੱਲ ਪਈ ਤਾਂ ਬੋਲ ਮਾਰਨ ਲੱਗਾ।
“ਹਾਂ ਜੀਤੇ” ਨੰਬਰਦਾਰ ਰੁੱਕ ਗਿਆ
“ਨੰਬਰਦਾਰਾ ਅੱਜ ਬੁੜੀ ਤੋਂ ਜ਼ਮੀਨ ਕਰਵਾਉਣ ਚੱਲਣਾ”ਕਚਹਿਰੀ ਚੱਲੀਂ ਕੱਲ੍ਹ ਨੂੰ “ਜੀਤਾ ਬੋਲਿਆ
“ਰੁਕ ਜਾਂਦੇ ਕੁਛ ਦਿਨ ਉਂਝ ਥੋਡੀ ਮਰਜੀ”ਨੰਬਰਦਾਰ ਬੋਲਿਆ
“ਨਹੀਂ ਨੰਬਰਦਾਰਾ ਸਾਥੋਂ ਬਹੁਤੇ ਦਿਨ ਬੁੜੀ ਦੀ ਸੇਵਾ ਨਹੀਂ ਹੋਣੀ”ਕੱਲ੍ਹ ਨੂੰ ਹੀ ਚਲਾਂਗੇ ਐਨਾ ਕਹਿੰਦਾ ਜੀਤਾ ਆਪਣੇ ਘਰ ਕੋਲ ਆ ਗਿਆ।
” ਗਲ਼ੀ ਵਿਚ ਖੜ੍ਹੇ ਹਰਦੀਪ ਦੇ ਹੁਣ ਸਮਝ ਆ ਗਿਆ ਸੀ ਕਿ ਇਹ ਸੇਵਾ ਕਿਉਂ ਹੋ ਰਹੀ ਸੀ।