ਮੁਸਕਰਾਹਟ ਅਨਮੋਲ ਹੁੰਦੀ ਹੈ ਤੁਹਾਡੀ ਇੱਕ ਮੁਸਕਾਨ ਤੁਹਾਡੀ ਤਸਵੀਰ ਨੂੰ ਯਾਦਗਾਰੀ ਬਣਾ ਸਕਦੀ ਹੈ। ਕਹਿੰਦੇ ਮੁਸਕਾਨ ਮੁੱਲ ਨਹੀਂ ਮਿਲਦੀ। (ਮੁਸਕਾਨ ਨਾਮ ਦੀ ਗਰਲਫਰੈਂਡ ਨੂੰ ਛੱਡਕੇ)। ਮੈਂ ਅਕਸਰ ਇੱਕ ਰੁਪਏ ਵਿੱਚ ਮੁਸਕਾਨ ਖਰੀਦ ਲੈਂਦਾ ਹਾਂ। ਬੇਗਮ ਕਹਿੰਦੀ “ਤੁਸੀਂ ਇਸ ਬਾਰੇ ਪੋਸਟ ਨਾ ਪਾਇਓ। ਇਹ ਐਵੇਂ ਫੁਕਰੀ ਜਿਹੀ ਲੱਗਦੀ ਹੈ। ਆਪਣੀ ਵਡਿਆਈ ਜਿਹੀ ਕਰਨੀ ਚੰਗੀ ਨਹੀਂ ਲਗਦੀ।” ਚਲੋ ਮੈਡਮ ਨਾਲ ਕੀਤਾ ਵਾਇਦਾ ਨਿਭਾਉਂਦਾ ਹੋਇਆ ਮੈਂ ਸਿੱਧਾ ਮੁੱਦੇ ਤੇ ਆਉਂਦਾ ਹਾਂ। ਸ਼ੁਰੂ ਤੋਂ ਹੀ ਮੈਨੂੰ ਆਪਣੀ ਜੇਬ ਵਿਚ ਖੁਲ੍ਹੇ ਪੈਸੇ ਰੱਖਣ ਤੋਂ ਚਿੜ੍ਹ ਜਿਹੀ ਹੈ। ਸੋ ਮੈਂ ਰੇਹੜੀ ਵਾਲੇ, ਦੁਕਾਨਦਾਰ ਸਬਜ਼ੀ ਵਾਲੇ ਦਾ ਹਰ ਛੋਟਾ ਮੋਟਾ ਭੁਗਤਾਨ ਗੂਗਲ ਪੇ ਰਾਹੀਂ ਕਰਦਾ ਹਾਂ। ਦਿਨ ਵਿੱਚ ਕੋਈਂ ਪੰਜ ਤੋਂ ਦੱਸ ਭੁਗਤਾਨ ਹੀ ਹੁੰਦੇ ਹਨ। ਜਿੱਥੇ ਕਿਸੇ ਦਾ ਰੇਟ ਫਿਕਸ ਹੁੰਦਾ ਹੈ ਮੈਂ ਇੱਕ ਰੁਪਈਆ ਵੱਧ ਭੁਗਤਾਨ ਕਰ ਦਿੰਦਾ ਹਾਂ। ਇਸ ਕੀਤੇ ਮਜ਼ਾਕ ਨਾਲ ਅਗਲੇ ਦੇ ਚੇਹਰੇ ਤੇ ਮੁਸਕਾਨ ਆਉਣੀ ਸੁਭਾਵਿਕ ਹੀ ਹੈ। ਫਿਰ ਉਸ ਨਾਲ ਅੱਖਾਂ ਮਿਲਣ ਤੇ ਮੇਰੇ ਚੇਹਰੇ ਤੇ ਵੀ ਮੁਸਕਾਨ ਆ ਜਾਂਦੀ ਹੈ। ਮੈਨੂੰ ਇਹ ਸੌਦਾ ਕੋਈਂ ਮਹਿੰਗਾ ਨਹੀਂ ਲੱਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ